''ਪ੍ਰਚੂਨ ਵਿਕਰੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ 72 ਫ਼ੀਸਦੀ ਤੱਕ ਪਹੁੰਚੀ''

Tuesday, Aug 17, 2021 - 04:37 PM (IST)

''ਪ੍ਰਚੂਨ ਵਿਕਰੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ 72 ਫ਼ੀਸਦੀ ਤੱਕ ਪਹੁੰਚੀ''

ਨਵੀਂ ਦਿੱਲੀ- ਭਾਰਤੀ ਰਿਟੇਲਰ ਐਸੋਸੀਏਸ਼ਨ (ਆਰ. ਏ. ਆਈ.) ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਭਰ ਵਿਚ ਪ੍ਰਚੂਨ ਵਿਕਰੀ ਵਿਚ ਸੁਧਾਰ ਜਾਰੀ ਹੈ ਅਤੇ ਇਹ ਇਸ ਸਾਲ ਜੁਲਾਈ ਵਿਚ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ (ਜੁਲਾਈ 2019) ਦੇ 72 ਫ਼ੀਸਦੀ ਤੱਕ ਪਹੁੰਚ ਗਈ।


ਇਸ ਦੇ ਨਾਲ ਹੀ, ਆਰ. ਏ. ਆਈ. ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ 'ਤੇ ਵਪਾਰੀਆਂ ਦੀਆਂ ਉਮੀਦਾਂ 'ਤੇ ਟਿਕੀ ਹੋਈ ਹੈ। ਪ੍ਰਚੂਨ ਵਿਕਰੇਤਾਵਾਂ ਦੇ ਸੰਗਠਨ ਦੇ ਅਨੁਸਾਰ, ਜੂਨ 2021 ਵਿਚ ਵਿਕਰੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ 50 ਫ਼ੀਸਦੀ ਤੱਕ ਸੀ। ਆਰ. ਏ. ਆਈ. ਦੇ ਕਾਰੋਬਾਰੀ ਸਰਵੇਖਣ ਅਨੁਸਾਰ, ਦੱਖਣੀ ਭਾਰਤ ਵਿਚ ਜੁਲਾਈ 2021 ਵਿਚ ਸਭ ਤੋਂ ਤੇਜ਼ੀ ਨਾਲ ਰਿਕਵਰੀ ਹੋਈ, ਇਸ ਦੌਰਾਨ ਵਿਕਰੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ 82 ਫ਼ੀਸਦੀ ਤੱਕ ਹੋ ਗਈ।

ਰਿਪੋਰਟ ਅਨੁਸਾਰ, ਹਾਲਾਂਕਿ, ਪੱਛਮੀ ਭਾਰਤ ਵਿਚ ਅਜੇ ਸੁਧਾਰ ਹੋਣਾ ਬਾਕੀ ਹੈ, ਜਿੱਥੇ ਵਿਕਰੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ 57 ਫ਼ੀਸਦੀ 'ਤੇ ਸੀ। ਆਰ. ਏ. ਆਈ. ਨੇ ਕਿਹਾ ਕਿ ਇਸ ਦੌਰਾਨ ਰੈਸਟੋਰੈਂਟ ਸੇਵਾਵਾਂ ਨੇ ਤੇਜ਼ ਸੁਧਾਰ ਦਰਜ ਕੀਤਾ, ਜਦੋਂ ਕਿ ਸੁੰਦਰਤਾ ਤੇ ਦੇਖਭਾਲ ਅਤੇ ਕਪੜਿਆਂ ਦੀ ਸ਼੍ਰੇਣੀ ਵਿਚ ਅਜੇ ਸੁਧਾਰ ਨਹੀਂ ਹੋਇਆ ਹੈ। ਆਰ. ਏ. ਆਈ. ਦੇ ਸੀ. ਈ. ਓ. ਕੁਮਾਰ ਰਾਜਗੋਪਾਲਨ ਨੇ ਕਿਹਾ, "ਤਿਉਹਾਰਾਂ ਦੇ ਸੀਜ਼ਨ ਦੇ ਨੇੜੇ ਆਉਣ ਨਾਲ ਪ੍ਰਚੂਨ ਕਾਰੋਬਾਰਾਂ ਲਈ ਵਿਕਰੀ ਵਿਚ ਮਹੱਤਵਪੂਰਣ ਸੁਧਾਰ ਦੀ ਸੰਭਾਵਨਾ ਹੈ, ਬਸ਼ਰਤੇ ਆਧੁਨਿਕ ਪ੍ਰਚੂਨ 'ਤੇ ਪਾਬੰਦੀਆਂ ਵਿਚ ਢਿੱਲ ਦਿੱਤੀਆਂ ਜਾਣ, ਜਿਸ ਨਾਲ ਦੇਸ਼ ਭਰ ਵਿਚ ਸੁਚਾਰੂ ਕੰਮਕਾਜ ਅਤੇ ਆਮ ਸਥਿਤੀ ਵਿਚ ਵਾਪਸੀ ਹੋ ਸਕੇ। ਰਾਏ ਨੇ ਕਿਹਾ ਕਿ ਰਿਟੇਲ ਖੋਲ੍ਹਣ ਨਾਲ ਕਾਰੋਬਾਰਾਂ ਨੂੰ ਰਿਕਵਰੀ ਦਾ ਮੌਕਾ ਮਿਲੇਗਾ, ਜਿਸ ਨਾਲ ਪ੍ਰਚੂਨ ਈਕੋਸਿਸਟਮ 'ਤੇ ਨਿਰਭਰ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਬਚੇਗੀ।"


author

Sanjeev

Content Editor

Related News