ਖੁਦਰਾ ਮਹਿੰਗਾਈ ਘੱਟ ਕੇ 4 ਮਹੀਨੇ ਦੇ ਹੇਠਲੇ ਪੱਧਰ ''ਤੇ ਪਹੁੰਚੀ

Monday, Mar 12, 2018 - 07:47 PM (IST)

ਖੁਦਰਾ ਮਹਿੰਗਾਈ ਘੱਟ ਕੇ 4 ਮਹੀਨੇ ਦੇ ਹੇਠਲੇ ਪੱਧਰ ''ਤੇ ਪਹੁੰਚੀ

ਨਵੀਂ ਦਿੱਲੀ— ਮਹਿੰਗਾਈ ਦੇ ਮੋਰਚੇ 'ਤੇ ਆਮ ਜਨਤਾ ਲਈ ਰਾਹਤ ਦੀ ਖਬਰ ਹੈ। ਫਰਵਰੀ ਮਹੀਨੇ 'ਚ ਖੁਦਰਾ ਮਹਿੰਗਾਈ ਦਰ 4.44 ਫੀਸਦੀ ਰਹੀ ਅਤੇ ਖਾਧ ਪਦਾਰਥਾਂ ਦੇ ਮੁੱਲ ਘੱਟ ਹੋਣ ਨਾਲ ਖੁਦਰਾ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਘੱਟ ਹੋਈ ਹੈ। ਇਸ ਦੇ ਨਾਲ ਹੀ ਮਹਿੰਗਾਈ ਦਰ ਪਿਛਲੇ ਚਾਰ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ।
ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੀ. ਪੀ. ਆਈ. ਦੇ ਆਂਕੜੇ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਜਨਵਰੀ 'ਚ ਵੀ ਖੁਦਰਾ ਮਹਿੰਗਾਈ ਦਰ 'ਚ ਕਮੀ ਦਰਜ ਕੀਤੀ ਗਈ ਸੀ। ਜਨਵਰੀ ਮਹੀਨੇ 'ਚ ਖੁਦਰਾ ਮਹਿੰਗਾਈ ਦਰ 5.07 ਫੀਸਦੀ ਰਹੀ ਸੀ। ਇਸ ਤੋਂ ਪਹਿਲਾਂ ਦਸੰਬਰ 'ਚ ਇਹ ਦਰ 5.21 ਫੀਸਦੀ ਦੇ ਪੱਧਰ 'ਤੇ ਸੀ।
ਜਨਵਰੀ ਤੋਂ ਪਹਿਲਾਂ ਦਸੰਬਰ ਦੌਰਾਨ ਖੁਦਰਾ ਮਹਿੰਗਾਈ ਵੱਧ ਕੇ 5.21 ਫੀਸਦੀ 'ਤੇ ਪਹੁੰਚ ਗਈ ਸੀ। ਨਵੰਬਰ 'ਚ ਇਹ 4.88 ਫੀਸਦੀ ਦੇ ਪੱਧਰ 'ਤੇ ਸੀ। ਇਸ ਦੌਰਾਨ ਕੇਂਦਰ ਸਰਕਾਰ ਨੂੰ ਇੰਡਸਟਰੀਅਲ ਪ੍ਰੋਡਕਸ਼ਨ ਦੇ ਖੇਤਰ 'ਚ ਰਾਹਤ ਦੇ ਆਂਕੜੇ ਮਿਲੇ।
ਕੀ ਹੈ ਖੁਦਰਾ ਮਹਿੰਗਾਈ ਦਰ
ਸਰਕਾਰ ਆਪਣੇ ਪੱਧਰ 'ਤੇ ਵੱਖ-ਵੱਖ ਏਜੰਸੀਆਂ ਜ਼ਰੀਏ ਮਹਿੰਗਾਈ ਮਾਪਦੀ ਹੈ। ਮਹਿੰਗਾਈ ਮਾਪਣ ਤੋਂ ਬਾਅਦ ਇਕ ਨਿਸ਼ਚਿਤ ਸਮੇਂ 'ਤੇ ਆਂਕੜੇ ਜਾਰੀ ਕੀਤੇ ਜਾਂਦੇ ਹਨ। ਇਹ ਆਂਕੜੇ ਦੱਸਦੇ ਹਨ ਕਿ ਦੇਸ਼ 'ਚ ਮਹਿੰਗਾਈ ਦਾ ਕੀ ਹਾਲ ਹੈ।
ਆਮ ਜਨ ਜੀਵਨ 'ਚ ਘਟਣ ਅਤੇ ਵਧਣ ਵਾਲੀ ਮਹਿੰਗਾਈ ਨੂੰ ਖਪਤਕਾਰ ਮੁੱਲ ਸੂਚਕ (ਸੀ. ਪੀ. ਆਈ.) ਦੇ ਜ਼ਰੀਏ ਮਾਪਿਆ ਜਾਂਦਾ ਹੈ, ਜਦੋਂ ਵੀ ਸੀ. ਪੀ. ਆਈ. ਦੇ ਆਂਕੜੇ ਪੇਸ਼ ਕੀਤੇ ਜਾਂਦੇ ਹਨ ਤਾਂ ਇਸ 'ਚ ਮਹਿੰਗਾਈ ਵੱਧਣ ਅਤੇ ਘਟਣ ਦੀ ਵਜ੍ਹਾ ਵੀ ਗਿਣਾਈ ਜਾਂਦੀ ਹੈ। 


Related News