ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਅਹੁਦੇ ਦੀ ਦੌੜ 'ਚ 8 ਉਮੀਦਵਾਰ

07/12/2020 3:52:41 PM

ਨਵੀਂ ਦਿੱਲੀ (ਭਾਸ਼ਾ) : ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਅਹੁਦੇ ਦੀ ਦੌੜ ਵਿਚ 8 ਉਮੀਦਵਾਰ ਸ਼ਾਮਲ ਹਨ। ਕੈਬਨਿਟ ਸਕੱਤਰ ਦੀ ਅਗਵਾਈ ਵਾਲੀ ਖੋਜ ਕਮੇਟੀ 23 ਜੁਲਾਈ ਨੂੰ ਇਨ੍ਹਾਂ ਉਮੀਦਵਾਰਾਂ ਦਾ ਇੰਟਰਵਿਊ ਲਵੇਗੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਬੈਂਕ ਦੇ ਸਭ ਤੋਂ ਸੀਨੀਅਰ ਡਿਪਟੀ ਗਵਰਨਰ ਐਨ. ਐਸ. ਵਿਸ਼ਵਨਾਥਨ ਨੇ 31 ਮਾਰਚ ਨੂੰ ਆਪਣੇ ਵਧਾਏ ਗਏ ਕਾਰਜਕਾਲ ਤੋਂ 3 ਮਹੀਨੇ ਪਹਿਲਾਂ ਸਿਹਤ ਕਾਰਨਾਂ ਕਾਰਨ ਅਹੁਦਾ ਛੱਡ ਦਿੱਤਾ ਸੀ। ਉਹ ਕਰੀਬ 39 ਸਾਲ ਤੋਂ ਆਰ.ਬੀ.ਆਈ. ਨਾਲ ਜੁੜੇ ਸਨ।

ਸੂਤਰਾਂ ਨੇ ਦੱਸਿਆ ਕਿ ਵਿੱਤੀ ਖੇਤਰ ਰੈਗੂਲੇਟਰੀ ਨਿਯੁਕਤੀ ਖੋਜ ਕਮੇਟੀ (ਐੱਫ.ਐੱਸ.ਆਰ.ਏ.ਐੱਸ.ਸੀ.) ਨੇ ਇਸ ਅਹੁਦੇ ਲਈ 8 ਉਮੀਦਵਾਰਾਂ ਦਾ ਨਾਮ ਸ਼ਾਰਟਲਿਸਟ ਕੀਤਾ ਹੈ। ਇਨ੍ਹਾਂ ਲੋਕਾਂ ਦਾ ਇੰਟਰਵਿਊ 23 ਜੁਲਾਈ ਨੂੰ ਵੀਡੀਓ ਕਾਨਰਫੰਸ ਜ਼ਰੀਏ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਇੰਟਰਵਿਊ ਦੇ ਬਾਅਦ ਚੁਣੇ ਗਏ ਉਮੀਦਵਾਰ ਦਾ ਨਾਮ ਅੰਤਮ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੂੰ ਭੇਜਿਆ ਜਾਵੇਗਾ। ਐੱਫ.ਐੱਸ.ਆਰ.ਏ.ਐੱਸ.ਸੀ. ਵਿਚ ਕੈਬਨਿਟ ਸਕੱਤਰ ਦੇ ਇਲਾਵਾ ਰਿਜ਼ਰਵ ਬੈਂਕ ਗਵਰਨਰ, ਵਿੱਤੀ ਸੇਵਾ ਸਕੱਤਰ ਅਤੇ 2 ਆਜ਼ਾਦ ਮੈਂਬਰ ਸ਼ਾਮਲ ਹਨ। ਰਿਜ਼ਰਵ ਬੈਂਕ ਕਾਨੂੰਨ ਅਨੁਸਾਰ ਕੇਂਦਰੀ ਬੈਂਕ ਵਿਚ 4 ਡਿਪਟੀ ਗਵਰਨਰ ਹੁੰਦੇ ਹਨ। ਇਨ੍ਹਾਂ ਵਿਚੋਂ 2 ਕੇਂਦਰੀ ਬੈਂਕ ਦੇ ਅੰਦਰੋਂ, ਇਕ ਵਪਾਰਕ ਬੈਂਕਰ ਅਤੇ ਇਕ ਕੋਈ ਅਰਥਸ਼ਾਸਤਰੀ ਹੁੰਦਾ ਹੈ ਤਾਂ ਮੁਦਰਾ ਨੀਤੀ ਵਿਭਾਗ ਦੀ ਅਗਵਾਈ ਕਰਦਾ ਹੈ। ਅਜੇ ਰਿਜ਼ਰਵ ਬੈਂਕ ਦੇ 3 ਡਿਪਟੀ ਗਵਰਨਰ-ਬੀ ਪੀ ਕਾਨੂੰਗੋ, ਐੱਮ ਕੇ ਜੈਨ ਅਤੇ ਮਾਇਕਲ ਦੇਵਵ੍ਰਤ ਪਾਤਰਾ ਹਨ। ਇਸ ਤੋਂ ਪਹਿਲਾਂ ਇਸ ਸਾਲ ਸਰਕਾਰ ਨੇ ਕਾਨੂੰਗੋ ਦਾ ਕਾਰਜਕਾਲ 3 ਅਪ੍ਰੈਲ, 2020 ਨੂੰ ਇਕ ਸਾਲ ਲਈ ਵਧਾਇਆ ਸੀ। ਡਿਪਟੀ ਗਵਰਨਰ ਦੀ ਨਿਯੁਕਤੀ ਸ਼ੁਰੂਆਤ ਵਿਚ ਤਿੰਨ ਸਾਲ ਲਈ ਹੁੰਦੀ ਹੈ। ਉਸ ਨੂੰ ਦੁਬਾਰਾ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਡਿਪਟੀ ਗਵਰਨਰ ਨੂੰ 2.25 ਲੱਖ ਰੁਪਏ ਦੀ ਨਿਸ਼ਚਿਤ ਮਾਸਿਕ ਤਨਖ਼ਾਹ ਅਤੇ ਭੱਤਾ ਮਿਲਦਾ ਹੈ।


cherry

Content Editor

Related News