ਸਾਈਬਰ ਹਮਲੇ ਦਾ ਪਤਾ ਲੱਗਣ ਤੋਂ 6 ਘੰਟਿਆਂ ਦੇ ਅੰਦਰ ਇਸ ਦੀ ਜਾਣਕਾਰੀ ਦਿਓ : ਸੇਬੀ
Thursday, Jun 30, 2022 - 10:41 PM (IST)
ਨਵੀਂ ਦਿੱਲੀ (ਭਾਸ਼ਾ)–ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਸ਼ੇਅਰ ਬ੍ਰੋਕਰਾਂ ਅਤੇ ਡਿਪਾਜ਼ਿਟਰੀ ਮੁਕਾਬਲੇਬਾਜ਼ਾਂ ਨੂੰ ਕਿਹਾ ਕਿ ਸਾਰੇ ਤਰ੍ਹਾਂ ਦੇ ਸਾਈਬਰ ਹਮਲਿਆਂ, ਖਤਰਿਆਂ ਅਤੇ ਉਲੰਘਣਾਵਾਂ ਬਾਰੇ ਉਹ ਅਜਿਹੀ ਕਿਸੇ ਵੀ ਘਟਨਾ ਦਾ ਪਤਾ ਲੱਗਣ ਤੋਂ 6 ਘੰਟਿਆਂ ਦੇ ਅੰਦਰ ਜਾਣਕਾਰੀ ਦੇਣ। ਅਜਿਹੀਆਂ ਘਟਨਾਵਾਂ ਬਾਰੇ ਉਨ੍ਹਾਂ ਨੂੰ ਸ਼ੇਅਰ ਬਾਜ਼ਾਰ, ਡਿਪਾਜ਼ਿਟਰੀ ਅਤੇ ਰੈਗੂਲੇਟਰਾਂ ਨੂੰ ਤੈਅ ਸਮੇਂ ਦੇ ਅੰਦਰ ਜਾਣਕਾਰੀ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ 'ਜੰਗ ਦਾ ਕਾਰਨ' ਹੋ ਸਕਦੀਆਂ ਹਨ : ਮੇਦਵੇਦੇਵ
ਸੇਬੀ ਵਲੋਂ ਜਾਰੀ ਇਕ ਸਰਕੂਲਰ ਮੁਤਾਬਕ ਘਟਨਾ ਦੀ ਜਾਣਕਾਰੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (ਸੀ. ਈ. ਆਰ. ਟੀ.-ਇਨ) ਨੂੰ ਵੀ ਦਿੱਤੀ ਜਾਵੇ। ਇਸ ਤੋਂ ਇਲਾਵਾ ਜਿਨ੍ਹਾਂ ਸ਼ੇਅਰ ਬ੍ਰੋਕਰਾਂ ਅਤੇ ਡਿਪਾਜ਼ਿਟਰੀ ਮੁਕਾਬਲੇਬਾਜ਼ਾਂ ਦੀ ਪ੍ਰਣਾਲੀ ਦੀ ‘ਨੈਸ਼ਨਲ ਕ੍ਰਿਟਕਲ ਇਨਫਾਰਮੇਸ਼ਨ ਇੰਫ੍ਰਾਸਟ੍ਰਕਚਰ ਪ੍ਰੋਟੈਕਸ਼ਨ ਸੈਂਟਰ (ਐੱਨ. ਸੀ. ਆਈ. ਪੀ. ਸੀ.) ਨੇ ‘ਸੁਰੱਖਿਅਤ ਸਿਸਟਮ’ ਵਜੋਂ ਪਛਾਣ ਕੀਤੀ ਹੈ, ਉਹ ਵੀ ਅਜਿਹੀ ਕਿਸੇ ਵੀ ਘਟਨਾ ਦੀ ਜਾਣਕਾਰੀ ਐੱਨ. ਸੀ. ਆਈ. ਆਈ. ਪੀ. ਸੀ. ਨੂੰ ਦੇਣਗੇ। ਸੇਬੀ ਨੇ ਸਰਕੂਲਰ ’ਚ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਅਤੇ ਇਨ੍ਹਾਂ ਤੋਂ ਬਚਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਸ਼ੇਅਰ ਬਾਜ਼ਾਰਾਂ ਅਤੇ ਡਿਪਾਜ਼ਿਟਰੀ ਨੂੰ ਹਰੇਕ ਤਿਮਾਹੀ ਦੇ ਖਤਮ ਹੋਣ ਤੋਂ 15 ਦਿਨਾਂ ਦੇ ਅੰਦਰ ਦਿੱਤੀ ਜਾਵੇ।
ਇਹ ਵੀ ਪੜ੍ਹੋ :ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਦੁਨੀਆ 'ਚ ਲਗਭਗ ਹਰ ਥਾਂ ਵਧ ਰਹੇ ਹਨ : WHO
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ