ਰੈਮਡੇਸਿਵਰ ਦੀ ਸਪਲਾਈ ਦਾ ਰੋਡਮੈਪ ਤਿਆਰ, 16 ਮਈ ਤੱਕ ਹੋਵੇਗੀ ਇੰਨੀ ਡਿਲਿਵਰੀ

Saturday, May 08, 2021 - 06:38 PM (IST)

ਰੈਮਡੇਸਿਵਰ ਦੀ ਸਪਲਾਈ ਦਾ ਰੋਡਮੈਪ ਤਿਆਰ, 16 ਮਈ ਤੱਕ ਹੋਵੇਗੀ ਇੰਨੀ ਡਿਲਿਵਰੀ

ਨਵੀਂ ਦਿੱਲੀ- ਸਰਕਾਰ ਨੇ ਕੋਰੋਨਾ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੇ ਰੈਮਡੇਸਿਵਰ ਟੀਕੇ ਦੀ ਮਾਰਕੀਟਿੰਗ ਕਰਨ ਵਾਲੀਆਂ ਕੰਪਨੀਆਂ ਨੂੰ 21 ਅਪ੍ਰੈਲ ਤੋਂ 16 ਮਈ ਵਿਚਕਾਰ ਸੂਬਿਆਂ ਤੇ ਕੇਂਦਰ ਸ਼ਾਸਤ ਰਾਜਾਂ ਨੂੰ 53 ਲੱਖ ਸ਼ੀਸ਼ੀਆਂ ਉਪਲਬਧ ਕਰਾਉਣ ਨੂੰ ਕਿਹਾ ਹੈ। ਰਸਾਇਣ ਤੇ ਖਾਦ ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।

ਮੰਤਰਾਲਾ ਨੇ ਕਿਹਾ ਕਿ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ, ''ਯੋਜਨਾ ਅਨੁਸਾਰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਰਾਜਾਂ ਨੂੰ ਸਮੇਂ 'ਤੇ ਸਪਲਾਈ ਯਕੀਨੀ ਕਰਨ।''

ਸੂਬਿਆਂ ਅਤੇ ਕੇਂਦਰ ਸ਼ਾਸਤ ਰਾਜਾਂ ਨੂੰ ਹਰੇਕ ਕੰਪਨੀ ਵੱਲੋਂ ਕੀਤੀ ਜਾਣ ਵਾਲੀ ਸਪਲਾਈ ਦਾ ਵੇਰਵਾ ਵੀ ਭੇਜ ਦਿੱਤਾ ਗਿਆ ਹੈ। ਇਸ ਯੋਜਨਾ ਨੂੰ ਮਾਰਕੀਟਿੰਗ ਕੰਪਨੀਆਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ। ਰਸਾਇਣ ਅਤੇ ਖਾਦ ਮੰਤਰੀ ਸਦਾਨੰਦ ਗੌੜਾ ਨੇ ਕਿਹਾ ਕਿ ਰੈਮਡੇਸਿਵਰ ਦੀ ਨਿਰਵਿਘਨ ਸਪਲਾਈ ਦੀ ਯੋਜਨਾ ਮੁਤਾਬਕ, ਜ਼ਾਇਡਸ ਕੈਡਿਲਾ 21 ਅਪ੍ਰੈਲ ਤੋਂ 16 ਮਈ ਤੱਕ ਰੈਮਡੇਸਿਵਰ ਦੀਆਂ ਕੁੱਲ 9,82,100 ਸ਼ੀਸ਼ੀਆ, ਜਦੋਂ ਕਿ ਹੈਟਰੋ 17,17,050 ਸ਼ੀਸ਼ੀਆ ਦੀ ਸਪਲਾਈ ਕਰੇਗੀ। ਮਾਈਲਾਨ ਵੱਲੋਂ 7,28,000 ਸ਼ੀਸ਼ੀਆਂ ਤੇ ਸਿਪਲਾ 7,32,300 ਸ਼ੀਸ਼ੀਆਂ ਦੀ ਸਪਲਾਈ ਹੋਵੇਗੀ। ਉੱਥੇ ਹੀ, ਇਸ ਦੌਰਾਨ ਜੂਬੀਲੈਂਟ  4,45,700, ਸਿੰਜੇਨ/ਸੰਨ 3,73,000 ਸ਼ੀਸ਼ੀਆਂ ਅਤੇ ਡਾ. ਰੈੱਡੀਜ਼ 3,21,850 ਸ਼ੀਸ਼ੀਆਂ ਦੀ ਸਪਲਾਈ ਕਰਨਗੀਆਂ। ਰੈਮਡੇਸਿਵਰ ਦੀ ਵਧਦੀ ਮੰਗ ਦੇ ਮੱਦੇਨਜ਼ਰ 11 ਅਪ੍ਰੈਲ ਨੂੰ ਸਰਕਾਰ ਨੇ ਇਸ ਟੀਕੇ ਦੀ ਬਰਾਮਦ 'ਤੇ ਰੋਕ ਲਾ ਦਿੱਤੀ ਸੀ। 


author

Sanjeev

Content Editor

Related News