ਰੈਲੀਗੇਅਰ ਐਂਟਰਪ੍ਰਾਈਜੇਜ਼ ਨੂੰ ਲਕਸ਼ਮੀ ਵਿਲਾਸ ਬੈਂਕ ਤੋਂ ਮਿਆਦੀ ਜਮ੍ਹਾ ਰਾਸ਼ੀ ਵਾਪਸ ਮਿਲਣ ਦੀ ਉਮੀਦ : ਰੇਲੀਗੇਅਰ ਮੁਖੀ

10/03/2020 5:56:40 PM

ਨਵੀਂ ਦਿੱਲੀ (ਭਾਸ਼ਾ) – ਰੈਲੀਗੇਅਰ ਐਂਟਰਪ੍ਰਾਈਜੇਜ਼ ਲਿਮ. ਨੂੰ ਭਰੋਸਾ ਹੈ ਕਿ ਉਸ ਦੀ ਗੈਰ-ਬੈਂਕਿੰਗ ਵਿੱਤੀ ਇਕਾਈ ਰੈਲੀਗੇਅਰ ਫਿਨਵੈਸਟ ਲਿਮ. (ਆਰ. ਐੱਫ. ਐੱਲ.) ਕਰਜ਼ਾ ਸੰਕਟ ’ਚ ਫਸੇ ਲਕਸ਼ਮੀ ਵਿਲਾਸ ਬੈਂਕ (ਐੱਲ. ਵੀ. ਬੀ.) ਤੋਂ ਕੰਪਨੀ ਦੀ ਵਿਆਜ਼ ਸਮੇਤ ਕਰੀਬ 950 ਕਰੋੜ ਰੁਪਏ ਦੀ ਮਿਆਦੀ ਜਮ੍ਹਾ ਰਾਸ਼ੀ ਵਾਪਸ ਲੈਣ ’ਚ ਸਫਲ ਹੋਵੇਗੀ।

ਬੈਂਕ ਦੇ ਅਧਿਕਾਰੀਆਂ ਨੇ ਰੈਲੀਗੇਅਰ ਦੇ ਸਾਬਕਾ ਪ੍ਰਮੋਟਰ ਸਿੰਘ ਭਰਾਵਾਂ ਨਾਲ ਮਿਲ ਕੇ ਮਿਆਦੀ ਜਮ੍ਹਾ ਰਾਸ਼ੀ ਦੀ ਕਥਿਤ ਰੂਪ ਨਾਲ ਦੁਰਵਰਤੋਂ ਕੀਤੀ।

ਰੈਲੀਗੇਅਰ ਐਂਟਰਪ੍ਰਾਈਜੇਜ਼ ਦੀ ਚੇਅਰਪਰਸਨ ਰਸ਼ਿਮ ਸਲੁਜਾ ਨੇ ਕਿਹਾ ਕਿ ਐੱਲ. ਵੀ. ਬੀ. ਨੇ ਰੈਲੀਗੇਅਰ ਦੇ ਸਾਬਕਾ ਪ੍ਰਮੋਟਰਾਂ ਅਤੇ ਉਨ੍ਹਾਂ ਦੀਆਂ ਨਿੱਜੀ ਇਕਾਈਆਂ ਨੂੰ ਦਿੱਤੇ ਗਏ ਕਰਜ਼ੇ ਦੀ ਵਸੂਲੀ ਨੂੰ ਲੈ ਕੇ 750 ਕਰੋੜ ਰੁਪਏ ਦੀ ਐੱਫ. ਡੀ. ਦਾ ਨਿਪਟਾਰਾ ਕਰ ਦਿੱਤਾ, ਜਦੋਂ ਕਿ ਅਜਿਹਾ ਕਰਨ ਦਾ ਉਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਆਰ. ਐੱਫ. ਐੱਲ. ਆਪਣੀ ਰਕਮ ਦੀ ਵਸੂਲੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਨੂੰ ਲੈ ਕੇ ਮਾਮਲੇ ’ਤੇ ਨਜ਼ਰ ਰੱਖ ਰਹੀ ਹੈ।

ਇਹ ਵੀ ਪੜ੍ਹੋ- Cox&Kings ਖਿਲਾਫ 170 ਕਰੋੜ ਦੀ ਧੋਖਾਧੜੀ ਦਾ ਕੇਸ, ਜਾਣੋ ਕੀ ਹੈ ਮਾਮਲਾ

ਸਲੁਜਾ ਨੇ ਕਿਹਾ ਕਿ ਅਸੀਂ ਪੈਸੇ ਦੀ ਵਸੂਲੀ ਨੂੰ ਲੈ ਕੇ ਮੁਕੱਦਮਾ ਕੀਤਾ ਹੈ। ਇਨਸਾਫ ਨੂੰ ਲੈ ਕੇ ਕੰਪਨੀ ਦੇ ਸਰਗਰਮ ਰੁਖ ਕਾਰਣ ਸਾਬਕਾ ਪ੍ਰਮੋਟਰ ਅਤੇ ਪ੍ਰਬੰਧਕ ਜੇਲ ’ਚ ਹਨ। ਉਨ੍ਹਾਂ ਲੋਕਾਂ ਨੇ ਪੈਸੇ ਦੀ ਹੇਰਾਫੇਰੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਬੈਂਕ ਦੇ ਉਨ੍ਹਾਂ ਅਧਿਕਾਰੀਆਂ ਨੂੰ ਵੀ ਮਾਫ ਨਹੀਂ ਕੀਤਾ ਜਾਏਗਾ ਜਿਨ੍ਹਾਂ ਨੇ ਸਾਬਕਾ ਪ੍ਰਮੋਟਰਾਂ ਅਤੇ ਉਨ੍ਹਾਂ ਦੀਆਂ ਨਿੱਜੀ ਕੰਪਨੀਆਂ ਵਲੋਂ ਲਏ ਗਏ ਕਰਜ਼ੇ ਦੇ ਸਬੰਧ ’ਚ ਮਿਆਦੀ ਜਮ੍ਹਾ (ਐੱਫ. ਡੀ.) ਨੂੰ ਵਿਵਸਥਿਤ ਕਰਨ ਨੂੰ ਲੈ ਕੇ ਕਥਿਤ ਰੂਪ ਨਾਲ ਗੜਬੜੀ ਕੀਤੀ। ਸਲੁਜਾ ਨੇ ਕਿਹਾ ਕਿ ਅਸੀਂ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਬ੍ਰਾਂਚ ਨੂੰ ਸ਼ਿਕਾਇਤ ਕੀਤੀ ਹੈ।

ਇਹ ਵੀ ਪੜ੍ਹੋ- ਜਾਣੋ ਕਿਵੇਂ ਡਾਕਘਰ ਨੇ ਅੰਬ-ਸੰਤਰੇ ਅਤੇ ਜਾਨਵਰਾਂ ਦੀ ਖ਼ੁਰਾਕ ਤੋਂ ਕਮਾਏ ਕਰੋੜਾਂ ਰੁਪਏ

ਉਨ੍ਹਾਂ ਨੇ ਮਾਮਲੇ ਦੀ ਪੂਰੀ ਜਾਂਚ ਕੀਤੀ ਹੈ ਅਤੇ ਦੇਖਿਆ ਕਿ ਲਕਸ਼ਮੀ ਵਿਲਾਸ ਬੈਂਕ ਦੇ ਅਧਿਕਾਰੀਆਂ ਨੇ ਐੱਫ. ਡੀ. ਦੀ ਗਲਤ ਵਰਤੋਂ ਨੂੰ ਲੈ ਕੇ ਸਾਬਕਾ ਪ੍ਰਮੋਟਰਾਂ ਨਾਲ ਗੰਢ-ਤੁਪ ਕੀਤੀ। ਉਨ੍ਹਾਂ ਨੇ ਕਿਹਾ ਕਿ ਆਰ. ਐੱਫ. ਐੱਲ. ਇਸ ਮਾਮਲੇ ’ਚ ਮਜ਼ਬੂਤ ਸਥਖਿਤੀ ’ਚ ਹੈ ਅਤੇ ਆਪਣਾ ਪੈਸਾ ਵਾਪਸ ਚਾਹੁੰਦੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਸਮੇਤ ਜਾਂਚ ਏਜੰਸੀਆਂ ਇਸ ’ਤੇ ਕੰਮ ਕਰ ਰਹੀਆਂ ਹਨ ਅਤੇ ਆਰ. ਐੱਫ. ਐੱਲ. ਨੂੰ ਲਕਸ਼ਮੀ ਵਿਲਾਸ ਬੈਂਕ ਅਤੇ ਸਿੰਘ ਭਰਾਵਾਂ ਤੋਂ ਧਨ ਵਸੂਲੀ ਦੀ ਉਮੀਦ ਹੈ।

ਇਹ ਵੀ ਪੜ੍ਹੋ- ਕੇਂਦਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਹੋਵੇਗੀ ਦੇਸ਼ ਵਿਆਪੀ ਹੜਤਾਲ, ਵਪਾਰਕ ਜਥੇਬੰਦੀਆਂ ਨੇ ਕੀਤਾ ਐਲਾਨ

 


Harinder Kaur

Content Editor

Related News