ਏਅਰ ਲਾਈਨ ਕੰਪਨੀਆਂ ਨੂੰ ਰਾਹਤ, ਜੂਨ 'ਚ ਹਵਾਈ ਯਾਤਰੀਆਂ ਦੀ ਗਿਣਤੀ ਮਈ ਤੋਂ ਦੁੱਗਣੀ

Monday, Jun 07, 2021 - 04:43 PM (IST)

ਨਵੀਂ ਦਿੱਲੀ - ਏਅਰਲਾਈਨ ਕੰਪਨੀਆਂ ਲਈ ਕਾਰੋਬਾਰ ਦੇ ਲਿਹਾਜ਼ ਨਾਲ ਇਸ ਸਾਲ ਦਾ ਮਈ ਮਹੀਨਾ ਕਾਫ਼ੀ ਖ਼ਰਾਬ ਰਿਹਾ ਸੀ ਕਿਉਂਕਿ ਕੋਰਨਾ ਲਾਗ ਦੀ ਬੀਮਾਰੀ ਕਾਰਨ ਯਾਤਰੀਆਂ ਦੀ ਸੰਖਿਆ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਪਰ ਹੁਣ ਉਦਯੋਗ ਲਈ ਰਾਹਤ ਦੀ ਖ਼ਬਰ ਹੈ ਕਿਉਂਕਿ ਪ੍ਰਮੁੱਖ ਹਵਾਈ ਕੰਪਨੀਆਂ ਮੁਤਾਬਕ ਹਵਾਈ ਯਾਤਰੀਆਂ ਦੀ ਸੰਖਿਆ ਲਗਭਗ ਦੁੱਗਣੀ ਹੋ ਗਈ ਹੈ।

ਮਈ ਵਿਚ ਰੋਜ਼ਾਨਾ ਦੇ ਆਧਾਰ ਚ ਲਗਭਗ 40-42 ਹਜ਼ਾਰ ਯਾਤਰੀ ਯਾਤਰਾ ਕਰ ਰਹੇ ਸਨ ਪਰ ਜੂਨ ਦੇ ਪਹਿਲੇ ਹਫ਼ਤੇ ਵਿਚ ਔਸਤ ਸੰਖਿਆ 82,000 ਪ੍ਰਤੀਦਿਨ ਰਹੀ। ਹਾਲਾਂਕਿ ਕੋਰੋਨਾ ਲਾਗ ਦੇ ਵਧਦੇ ਮਾਮਲੇ ਘੱਟ ਹੋਣ ਅਤੇ ਤਾਲਾਬੰਦੀ ਵਿਚ ਰਾਹਤ ਮਿਲਣ ਕਾਰਨ ਯਾਤਰੀਆਂ ਦੀ ਸੰਖਿਆ ਵਿਚ ਵਾਧਾ ਦੇਖਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ  5 ਜੀ ਤਕਨਾਲੋਜੀ ਪੂਰੀ ਤਰ੍ਹਾਂ ਸੁਰੱਖਿਅਤ, ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਹੀਂ: COAI

ਦਿੱਲੀ ਹਵਾਈ ਅੱਡੇ ਉੱਤੇ ਵਧੀ ਰੌਣਕ

ਦਿੱਲੀ ਹਵਾਈ ਅੱਡੇ ਉੱਤੇ ਯਾਤਰੀਆਂ ਦੀ ਚਹਿਲ-ਪਹਿਲ ਵਧਣੀ ਸ਼ੁਰੂ ਹੋ ਗਈ ਹੈ। ਇਸ ਹਵਾਈ ਅੱਡੇ ਉੱਤੇ ਯਾਤਰੀਆਂ ਦੀ ਸੰਖਿਆ 30,000 ਦੇ ਕਰੀਬ ਪਹੁੰਚ ਗਈ ਹੈ ਜਿਹੜੀ ਕਿ ਮਈ ਦੇ ਪੂਰੇ ਮਹੀਨੇ ਵਿਚ ਕਰੀਬ 18,000 ਪ੍ਰਤੀਦਿਨ ਤੋਂ 66 ਫ਼ੀਸਦੀ ਜ਼ਿਆਦਾ ਹੈ। 

ਤੀਜੀ ਲਹਿਰ ਲਈ ਸੁਚੇਤ ਰਹਿਣ ਦੀ ਜ਼ਰੂਰਤ

ਹਵਾਈ ਕੰਪਨੀਆਂ ਦਾ ਕਹਿਣਾ ਹੈ ਕਿ ਪਹਿਲੀ ਲਹਿਰ ਦੇ ਮੁਕਾਬਲੇ ਦੁਜੀ ਲਹਿਰ ਦੇ ਬਾਅਦ ਹਵਾਈ ਯਾਤਰੀਆਂ ਦੀ ਸੰਖਿਆ ਬਹੁਤ ਤੇਜ਼ੀ ਨਾਲ ਵਧੇਗੀ। ਦੂਜੇ ਪਾਸੇ ਹੁਣ ਦੇਸ਼ ਨੂੰ ਤੀਜੀ ਲਹਿਰ ਦੇ ਪ੍ਰਤੀ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਹੈ। ਤੀਜੀ ਲਹਿਰ ਆਉਣ ਵਿਚ ਲਗਭਗ ਤਿੰਨ ਮਹੀਨੇ ਦਾ ਸਮਾਂ ਹੈ। ਹੁਣ ਭਾਰਤ ਦੀ ਤਿਆਰੀ ਵੀ ਬਿਹਤਰ ਹੈ। 

ਇਕ ਪ੍ਰਮੁੱਖ ਭਾਰਤੀ ਹਵਾਈ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਅਜਿਹੀ ਸਥਿਤੀ ਵਿਚ ਇਸ ਸਮੇਂ ਫਲਾਈਟ ਦੀ ਸਮਰੱਥਾ ਔਸਤਨ 20 ਤੋਂ 25 ਫ਼ੀਸਦੀ ਹੈ। ਅਜਿਹੀ ਸਥਿਤੀ ਵਿਚ ਪਹਿਲਾ ਕਦਮ ਇਹ ਦੇਖਣਾ ਹੈ ਕਿ ਕਿੰਨੀ ਜਲਦੀ 50 ਫ਼ੀਸਦੀ ਤੇ ਪਹੁੰਚ ਸਕਦਾ ਹੈ । ਸਰਕਾਰ ਨੇ 30 ਜੂਨ ਤੱਕ 50 ਫੀਸਦੀ ਸਮਰੱਥਾ ਤੇ ਉਡਾਣ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ : ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ਨੂੰ 2 ਤੋਂ 3 ਮਹੀਨਿਆਂ ਲਈ ਲੈਣਾ ਚਾਹੀਦੈ ਬਲੱਡ ਥਿਨਰ : ਰਿਪੋਰਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News