ਡੁੱਬ ਚੁੱਕੀ ਏਅਰ ਇੰਡੀਆ ਨੂੰ ਰਾਹਤ, 1 ਸਾਲ 'ਚ ਕੀਤਾ ਇਹ ਕਮਾਲ
Sunday, Sep 08, 2024 - 12:55 PM (IST)
ਮੁੰਬਈ (ਭਾਸ਼ਾ) - ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਪਿਛਲੇ ਵਿੱਤੀ ਸਾਲ ’ਚ ਆਪਣਾ ਘਾਟਾ ਸਾਲਾਨਾ ਆਧਾਰ ’ਤੇ 60 ਫ਼ੀਸਦੀ ਘਟਾ ਕੇ 4,444.10 ਕਰੋੜ ਰੁਪਏ ਕਰ ਲਿਆ ਹੈ। ਟਾਟਾ ਸੰਨਜ਼ ਦੀ 2023-24 ਲਈ ਜਾਰੀ ਸਾਲਾਨਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2022-23 ’ਚ ਏਅਰਲਾਈਨ ਨੂੰ 11,387.96 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਇਹ ਵੀ ਪੜ੍ਹੋ : ਚਾਹ ਦੀ ਚੁਸਕੀ ਹੋਵੇਗੀ ਮਹਿੰਗੀ! ਦੇਸ਼ ਦੇ ਵੱਡੇ ਬ੍ਰਾਂਡਸ ਵਧਾ ਰਹੇ ਮੁੱਲ
ਇਹ ਵੀ ਪੜ੍ਹੋ : ਡੰਕੀ ਲਾ ਅਮਰੀਕਾ ਜਾਂਦੇ ਫੜ੍ਹੇ ਗਏ 130 ਭਾਰਤੀ, ਕਰ 'ਤੇ ਡਿਪੋਰਟ
ਏਅਰ ਇੰਡੀਆ ਨੇ 51,365 ਕਰੋੜ ਰੁਪਏ ਦੀ ਸਾਲਾਨਾ ਕਮਾਈ ਕੀਤੀ ਹੈ। ਇਹ ਵਿੱਤੀ ਸਾਲ 2022-23 ਦੇ ਮੁਕਾਬਲੇ 24.5 ਫੀਸਦੀ ਜ਼ਿਆਦਾ ਹੈ। ਸਾਲਾਨਾ ਰਿਪੋਰਟ ਦੇ ਅਨੁਸਾਰ, 2022-23 ਵਿੱਚ ਯਾਤਰੀਆਂ ਦੀ ਗਿਣਤੀ ਵਿੱਚ ਵੀ 82 ਪ੍ਰਤੀਸ਼ਤ ਦੇ ਮੁਕਾਬਲੇ 85 ਪ੍ਰਤੀਸ਼ਤ ਦਾ ਸੁਧਾਰ ਹੋਇਆ ਹੈ। ਬੀਤੇ ਵਿੱਤੀ ਸਾਲ ਦੌਰਾਨ ਕਾਰੋਬਾਰ 23.69 ਫ਼ੀਸਦੀ ਵਧ ਕੇ 38,812 ਕਰੋੜ ਰੁਪਏ ਹੋ ਗਿਆ। ਸਮੂਹ ਏਅਰਏਸ਼ੀਆ ਇੰਡੀਆ ਦੇ ਏਅਰ ਇੰਡੀਆ ਐਕਸਪ੍ਰੈੱਸ ਨਾਲ ਰਲੇਵੇਂ ਅਤੇ ਵਿਸਤਾਰਾ ਦੇ ਏਅਰ ਇੰਡੀਆ ਨਾਲ ਰਲੇਵੇਂ ਨਾਲ ਆਪਣੀ ਹਵਾਈ ਹਾਜ਼ਰੀ ਨੂੰ ਮਜ਼ਬੂਤ ਕਰ ਰਿਹਾ ਹੈ।
ਇਹ ਵੀ ਪੜ੍ਹੋ : ਹਥਿਆਰਾਂ ਦੇ ਜ਼ੋਰ ’ਤੇ 11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਰਾਹਤ, ਸਰਕਾਰ ਨੇ ਸ਼ਰਤਾਂ ਨਾਲ ਦਿੱਤੀ ਪੈਰੋਲ
ਜ਼ਿਕਰਯੋਗ ਹੈ ਕਿ ਟਾਟਾ ਗਰੁੱਪ ਮੌਜੂਦਾ ਸਮੇਂ ਤਿੰਨ ਏਅਰਲਾਈਨਾਂ - ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਏਆਈਐਕਸ ਦਾ ਸੰਚਾਲਨ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਸਤਾਰਾ ਅਤੇ ਸਿੰਗਾਪੁਰ ਏਅਰਲਾਈਨਜ਼ ਨਾਲ ਕੰਪਨੀ ਦੀ 51:49 ਤਹਿਤ ਹਿੱਸੇਦਾਰੀ ਹੈ।
ਇਹ ਵੀ ਪੜ੍ਹੋ : ਸੁਨੀਤਾ ਵਿਲੀਅਮਜ਼ ਦੇ ਬਿਨਾਂ ਪੁਲਾੜ ਤੋਂ ਮੁੜ ਆਇਆ 'ਸਟਾਰਲਾਈਨਰ', ਜਾਣੋ ਕੀ ਰਹੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8