ਜੂਨ ਦੇ ਪਹਿਲੇ ਦਿਨ ਰਾਹਤ ਭਰੀ ਖ਼ਬਰ, 135 ਰੁਪਏ ਸਸਤਾ ਹੋਇਆ LPG ਸਿਲੰਡਰ

06/01/2022 11:14:33 AM

ਬਿਜਨੈੱਸ ਡੈਸਕ- ਮਹਿੰਗਾਈ ਨਾਲ ਜੂਝ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਐੱਲ.ਪੀ.ਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਹਨ। 19 ਕਿਲੋ ਵਾਲਾ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ 135 ਰੁਪਏ ਸਸਤਾ ਹੋ ਗਿਆ ਹੈ। ਨਵੀਂਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਹਾਲਾਂਕਿ ਘਰੇਲੂ ਐੱਲ.ਪੀ.ਜੀ. ਸਿਲੰਡਰ 'ਤੇ ਕੋਈ ਰਾਹਤ ਨਹੀਂ ਮਿਲੀ ਹੈ।
ਕੀਮਤਾਂ 'ਚ ਕਟੌਤੀ ਤੋਂ ਬਾਅਦ ਦਿੱਲੀ 'ਚ ਹੁਣ 19 ਕਿਲੋ ਐੱਲ.ਪੀ.ਜੀ. ਸਿਲੰਡਰ 2,354 ਰੁਪਏ ਦੀ ਜਗ੍ਹਾ 2,219 ਰੁਪਏ 'ਚ ਮਿਲੇਗਾ। ਕੋਲਕਾਤਾ 'ਚ ਇਸ ਦੀ ਕੀਮਤ ਹੁਣ 2,454 ਰੁਪਏ ਤੋਂ ਘੱਟ ਕੇ 2,322 ਰੁਪਏ ਹੋ ਗਈ ਹੈ। ਮੁੰਬਈ 'ਚ ਹੁਣ ਇਹ 2,306 ਰੁਪਏ ਦੀ ਥਾਂ 2,171.50 ਰੁਪਏ 'ਚ ਮਿਲੇਗਾ, ਜਦੋਂਕਿ ਚੇਨਈ ਦੇ ਗਾਹਕਾਂ ਨੂੰ 2,507 ਰੁਪਏ ਦੀ ਥਾਂ 2,373 ਰੁਪਏ ਦੇਣੇ ਹੋਣਗੇ।

PunjabKesari
ਇਸ ਤੋਂ ਪਹਿਲੇ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 'ਚ ਪਿਛਲੇ ਦੋ ਮਹੀਨਿਆਂ 'ਚ ਕਈ ਵਾਰ ਵਾਧਾ ਹੋਇਆ ਸੀ। ਮਾਰਚ 'ਚ ਦਿੱਲੀ 'ਚ 19 ਮਈ ਨੂੰ 3.50 ਰੁਪਏ ਦੇ ਵਾਧੇ ਦੇ ਨਾਲ ਇਸ ਦੀ ਕੀਮਤ ਕਈ ਸ਼ਹਿਰਾਂ 'ਚ 1,000 ਰੁਪਏ ਦੇ ਪਾਰ ਚਲੀ ਗਈ। ਇਸ ਤੋਂ ਬਾਅਦ ਦਿੱਲੀ 'ਚ 14.2 ਕਿਲੋ ਵਾਲੇ ਘਰੇਲੂ ਐੱਲ.ਪੀ.ਜੀ ਸਿਲੰਡਰ ਦੀ ਕੀਮਤ 1,003 ਰੁਪਏ ਪਹੁੰਚ ਗਈ ਸੀ। 

PunjabKesari
ਘਰੇਲੂ ਐੱਲ.ਪੀ.ਜੀ. ਸਿਲੰਡਰ 'ਚ ਕੋਈ ਬਦਲਾਅ ਨਹੀਂ
ਹਾਲਾਂਕਿ ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਐੱਲ.ਪੀ.ਜੀ. ਸਿਲੰਡਰ ਦੇ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਹੈ ਪਰ ਮਈ 'ਚ ਇਸ ਦੀ ਕੀਮਤ 'ਚ ਦੋ ਵਾਰ ਵਾਧਾ ਹੋਇਆ ਸੀ। ਸੱਤ ਮਈ ਨੂੰ ਕੰਪਨੀਆਂ ਨੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੇ ਭਾਅ 50 ਰੁਪਏ ਵਧਾਏ ਗਏ ਸਨ। ਫਿਰ 19 ਮਈ ਨੂੰ 3.50 ਰੁਪਏ ਦੇ ਵਾਧੇ ਦੇ ਨਾਲ ਇਸ ਦੀ ਕੀਮਤ ਕਈ ਸ਼ਹਿਰਾਂ 'ਚ 1,000 ਰੁਪਏ ਦੇ ਪਾਰ ਚਲੀ ਗਈ। ਇਸ ਤੋਂ ਬਾਅਦ ਦਿੱਲੀ 'ਚ 14.2 ਕਿਲੋ ਵਾਲੇ ਘਰੇਲੂ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 1,003 ਰੁਪਏ ਪਹੁੰਚ ਗਈ ਸੀ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News