OYO ਦੀ ਸਹਾਇਕ ਕੰਪਨੀ ਨੂੰ NCLAT ਤੋਂ ਰਾਹਤ, ਦਿਵਾਲਿਆ ਪ੍ਰਕਿਰਿਆ ਸ਼ੁਰੂ ਕਰਨ 'ਤੇ ਲੱਗੀ ਪਾਬੰਦੀ
Friday, Apr 09, 2021 - 04:30 PM (IST)
ਨਵੀਂ ਦਿੱਲੀ - ਹੋਟਲ ਕੰਪਨੀ ਓਯੋ ਹੋਟਲਜ਼ (OYO) ਨੂੰ ਭੁਗਤਾਨ ਡਿਫਾਲਟ ਮਾਮਲੇ 'ਚ ਨੈਸ਼ਨਲ ਕੰਪਨੀ ਲਾਅ ਅਪੀਲੀਏਟ ਟ੍ਰਿਬਿਊਨਲ (NCLAT) ਤੋਂ ਅੱਜ ਵੱਡੀ ਰਾਹਤ ਮਿਲੀ ਹੈ। NCLAT ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਦੇ ਉਸ ਆਦੇਸ਼ ਉੱਤੇ ਰੋਕ ਲਗਾ ਦਿੱਤੀ ਹੈ ਜਿਸ ਵਿਚ 16 ਲੱਖ ਰੁਪਏ ਦੀ ਅਦਾਇਗੀ ਡਿਫਾਲਟ ਹੋਣ 'ਤੇ OYO ਦੀ ਸਹਾਇਕ ਕੰਪਨੀ OYO ਹੋਟਲਜ਼ ਅਤੇ ਹੋਮਸ ਪ੍ਰਾਈਵੇਟ ਲਿਮਟਿਡ (OHHPL) ਦੀ ਇਨਸੋਲੋਵੈਂਸੀ ਦੀ ਕਾਰਵਾਈ ਸ਼ੁਰੂ ਕਰਨ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ: 90 ਫ਼ੀਸਦ ਦੇ ਰਿਕਾਰਡ ਪੱਧਰ 'ਤੇ ਪਹੁੰਚਿਆ ਭਾਰਤ ਦਾ ਕਰਜ਼ਾ
ਐਨ.ਸੀ.ਐਲ.ਏ.ਟੀ. ਨੇ OYO ਹੋਟਲਜ਼ ਦੀ ਉਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਜਿਸ ਵਿਚ ਇਨਸੋਲਵੈਂਸੀ ਪ੍ਰਕਿਰਿਆ ਨੂੰ ਰੋਕਣ ਦੀ ਅਪੀਲ ਕੀਤੀ ਗਈ ਸੀ। ਦਰਅਸਲ ਐਨ.ਸੀ.ਐਲ.ਟੀ. ਨੇ 30 ਮਾਰਚ ਨੂੰ ਆਪਣੇ ਆਦੇਸ਼ ਵਿਚ ਓ.ਐਚ.ਐਚ.ਪੀ.ਐਲ. ਦੇ ਕਰਜ਼ਦਾਰਾਂ ਨੂੰ ਲੈਣ ਦੇਣ ਵਾਲਿਆਂ ਦੀ ਕਮੇਟੀ (ਸੀ.ਓ.ਸੀ.) ਦਾ ਗਠਨ ਕਰਨ ਅਤੇ 15 ਅਪ੍ਰੈਲ 2021 ਤੱਕ ਆਪਣੇ ਦਾਅਵੇ ਜਮ੍ਹਾ ਕਰਨ ਲਈ ਕਿਹਾ ਸੀ, ਤਾਂ ਜੋ ਓਯੋ ਹੋਟਲਜ਼ ਅਤੇ ਹੋਮਜ਼ ਪ੍ਰਾਈਵੇਟ ਲਿਮਟਿਡ ਦੀ ਇਨਸੋਲਵੈਂਸੀ ਪ੍ਰਕਿਰਿਆ ਨੂੰ ਆਈ.ਬੀ.ਸੀ. ਕੋਡ ਤਹਿਤ ਸ਼ੁਰੂ ਕੀਤਾ ਜਾ ਸਕੇ, ਪਰ ਹੁਣ ਐਨ.ਸੀ.ਐਲ.ਏ.ਟੀ. ਨੇ ਸੀ.ਓ.ਸੀ. ਦੇ ਗਠਨ 'ਤੇ ਪਾਬੰਦੀ ਲਗਾਈ ਹੈ।
ਇਹ ਵੀ ਪੜ੍ਹੋ : RTGS ਅਤੇ NEFT ਲਈ ਹੁਣ ਨਹੀਂ ਲਗਾਉਣੇ ਪੈਣਗੇ ਬੈਂਕਾਂ ਦੇ ਚੱਕਰ, RBI ਨੇ ਦਿੱਤੀ ਇਹ ਸਹੂਲਤ
ਜਾਣੋ ਪੂਰਾ ਮਾਮਲਾ
ਗੁਰੂਗਰਾਮ ਦੇ oyo ਬ੍ਰਾਂਡ ਅਧੀਨ ਕੰਮ ਕਰਨ ਵਾਲੇ ਇੱਕ ਹੋਟਲ ਦੇ ਮਾਲਕ ਨੇ OYO ਵਿਰੁੱਧ ਸ਼ਿਕਾਇਤ ਕੀਤੀ ਸੀ ਕਿ ਉਸਨੇ 16 ਲੱਖ ਰੁਪਏ ਦੀ ਅਦਾਇਗੀ ਕਰਨ 'ਤੇ ਡਿਫਾਲਟ ਕੀਤਾ ਸੀ ਅਤੇ ਸੇਵਾ ਸਮਝੌਤੇ ਦੀ ਉਲੰਘਣਾ ਕੀਤੀ ਸੀ। ਇਸ ਤੋਂ ਬਾਅਦ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਨੇ ਓ.ਐਚ.ਐਚ.ਪੀ.ਐਲ. ਦੇ ਕਰਜ਼ਦਾਰਾਂ ਨੂੰ ਕ੍ਰੈਡਿਟ ਕਮੇਟੀ (ਸੀਓਸੀ) ਦਾ ਗਠਨ ਕਰਕੇ ਇਨਸੋਲਵੈਂਸੀ ਪ੍ਰਕਿਰਿਆ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਸਨ, ਜਿਸ ਨੂੰ ਓ.ਵਾਈ.ਓ. ਦੇ ਸੰਸਥਾਪਕ ਰਿਤੇਸ਼ ਅਗਰਵਾਲ ਨੇ ਐਨ.ਸੀ.ਐਲ.ਏ.ਟੀ. ਵਿਚ ਚੁਣੌਤੀ ਦਿੱਤੀ ਸੀ।
ਇਹ ਵੀ ਪੜ੍ਹੋ : ਅੰਬਾਨੀ ਭਰਾਵਾਂ ਨੂੰ ਵੱਡਾ ਝਟਕਾ, 20 ਸਾਲ ਪੁਰਾਣੇ ਕੇਸ 'ਚ ਲੱਗਾ 25 ਕਰੋੜ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।