ਹਿਮਾਚਲ ’ਚ 626 ਕਰੋੜ ਦਾ ਨਿਵੇਸ਼ ਕਰੇਗਾ ਰਿਲਾਇੰਸ
Sunday, Jul 21, 2019 - 01:20 AM (IST)

ਸ਼ਿਮਲਾ (ਦੇਵਿੰਦਰ)- ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਕੰਪਨੀ ਹਿਮਾਚਲ ਪ੍ਰਦੇਸ਼ ’ਚ 626 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨੂੰ ਲੈ ਕੇ ਸ਼ਨੀਵਾਰ ਨੂੰ ਸੂਚਨਾ ਤੇ ਤਕਨੀਕੀ ਵਿਭਾਗ ਦੇ ਡਾਇਰੈਕਟਰ ਰੋਹਨ ਚੰਦ ਠਾਕੁਰ ਅਤੇ ਰਿਲਾਇੰਸ ਜਿਓ ਕੰਪਨੀ ਵਿਚਕਾਰ ਐੱਮ. ਓ. ਯੂ. ਸਾਈਨ ਕਰ ਲਿਆ ਗਿਆ ਹੈ। ਇਸ ਕਰਾਰ ਅਨੁਸਾਰ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ 200 ਤੋਂ ਜ਼ਿਆਦਾ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ। ਦੇਸ਼ ਦੀ ਨਾਮੀ ਕੰਪਨੀ ਰਿਲਾਇੰਸ ਜਿਓ ਨੇ ਪ੍ਰਦੇਸ਼ ’ਚ 1.7 ਲੱਖ ਘਰਾਂ ਨੂੰ ਇੰਟਰਨੈੱਟ ਦੀ ਸਹੂਲਤ ਨਾਲ ਜੋੜਨ ਦਾ ਟੀਚਾ ਤੈਅ ਕੀਤਾ ਹੈ।