ਰਿਲਾਇੰਸ ਨੇ ਚੀਨ ਤੋਂ ਤਿੰਨ ਗੁਣਾ ਸਸਤੀ PPE ਕਿੱਟ ਕੀਤੀ ਤਿਆਰ

Friday, May 29, 2020 - 11:35 AM (IST)

ਰਿਲਾਇੰਸ ਨੇ ਚੀਨ ਤੋਂ ਤਿੰਨ ਗੁਣਾ ਸਸਤੀ PPE ਕਿੱਟ ਕੀਤੀ ਤਿਆਰ

ਨਵੀਂ ਦਿੱਲੀ (ਵਾਰਤਾ) : ਕੋਰੋਨਾ ਵਾਇਰਸ ਕਾਲ ਵਿਚ ਵੱਖ-ਵੱਖ ਮੋਰਚਿਆਂ 'ਤੇ ਯੋਗਦਾਨ ਦੇ ਰਹੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ ਨੇ ਹੁਣ ਚੀਨ ਤੋਂ 3 ਗੁਣਾ ਸਸਤੀ ਅਤੇ ਬੇਜੋੜ ਗੁਣਵੱਤਾ ਵਾਲੀ ਪੀ.ਪੀ.ਈ. ਕਿੱਟ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਹ ਕਿੱਟ ਕੌਮਾਂਤਰੀ ਮਾਪਦੰਡਾਂ ਦੇ ਸਮਾਨ ਹੈ।

ਰੋਜ਼ਾਨਾ 1 ਲੱਖ ਪੀ.ਪੀ.ਈ. ਕਿੱਟ ਬਣਾ ਰਹੀ ਰਿਲਾਇੰਸ
ਕੰਪਨੀ ਦੇ ਸਿਲਵਾਸਾ ਪਲਾਂਟ ਵਿਚ ਰੋਜ਼ਾਨਾ 1 ਲੱਖ ਪੀ.ਪੀ.ਈ. ਕਿੱਟ ਬਣਾਈ ਜਾ ਰਹੀ ਹੈ। ਜਿੱਥੇ ਚੀਨ ਤੋਂ ਆਯਾਤ ਕੀਤੀ ਜਾ ਰਹੀ ਪੀ.ਪੀ.ਈ. ਕਿੱਟ ਦਾ ਮੁੱਲ 2000 ਰੁਪਏ ਪ੍ਰਤੀ ਕਿੱਟ ਤੋਂ ਜ਼ਿਆਦਾ ਪੈਂਦਾ ਹੈ, ਉਥੇ ਹੀ ਰਿਲਾਇੰਸ ਦੀ ਇਕਾਈ ਆਲੋਕ ਇੰਡਸਟਰੀਜ਼, ਪੀ.ਪੀ.ਈ. ਕਿੱਟ ਸਿਰਫ 650 ਰੁਪਏ ਵਿਚ ਤਿਆਰ ਕਰ ਰਹੀ ਹੈ। ਪੀ.ਪੀ.ਈ. ਕਿੱਟ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮੀਆਂ ਦੇ ਇਲਾਵਾ ਪੁਲਸ ਅਤੇ ਸਫਾਈ ਕਾਮਿਆਂ ਜਿਵੇਂ ਫਰੰਟਲਾਈਨ ਦੇ ਕੋਰੋਨਾ ਯੋਧਿਆਂ ਨੂੰ ਵਾਇਰਸ ਦੇ ਇੰਫੈਕਸ਼ਨ ਤੋਂ ਬਚਾਉਂਦੀ ਹੈ। ਰੋਜ਼ਾਨਾ 1 ਲੱਖ ਤੋਂ ਜ਼ਿਆਦਾ ਪੀ.ਪੀ.ਈ. ਕਿੱਟ ਬਣਾਉਣ ਲਈ ਰਿਲਾਇੰਸ ਨੇ ਆਪਣੇ ਵੱਖ-ਵੱਖ ਉਤਪਾਦਨ ਕੇਂਦਰਾਂ ਨੂੰ ਇਸ ਕੰਮ ਵਿਚ ਲਗਾਇਆ ਹੈ। ਜਾਮਨਗਰ ਸਥਿਤ ਦੇਸ਼ ਦੀ ਸਭ ਤੋਂ ਵੱਡੀ ਰਿਫਾਇਨਰੀ ਨੇ ਅਜਿਹੇ ਪੈਟਰੋ ਕੈਮੀਕਲ ਦਾ ਵੱਡੇ ਪੈਮਾਨੇ 'ਤੇ ਉਤਪਾਦਨ ਸ਼ੁਰੂ ਕਰ ਦਿੱਤਾ, ਜਿਸ ਨਾਲ ਪੀ.ਪੀ.ਈ. ਕਿੱਟ ਦਾ ਕੱਪੜਾ ਬਣਦਾ ਹੈ। ਇਸ ਕੱਪੜੇ ਦਾ ਇਸਤੇਮਾਲ ਕਰ ਆਲੋਕ ਇੰਡਸਟਰੀਜ ਵਿਚ ਪੀ.ਪੀ.ਈ. ਕਿੱਟ ਬਣਾਏ ਜਾ ਰਹੇ ਹਨ। ਆਲੋਕ ਇੰਡਸਟਰੀਜ ਨੂੰ ਹਾਲ ਹੀ ਵਿਚ ਰਿਲਾਇੰਸ ਨੇ ਹਾਸਲ ਕੀਤਾ ਸੀ।

10 ਹਜ਼ਾਰ ਲੋਕਾਂ ਨੂੰ ਮਿਲਿਆ ਰੋਜ਼ਗਾਰ
ਆਲੋਕ ਇੰਡਸਟਰੀਜ ਦੀਆਂ ਸਾਰੀਆਂ ਸੁਵਿਧਾਵਾਂ ਪੀ.ਪੀ.ਈ. ਕਿੱਟ ਬਣਾਉਣ ਵਿਚ ਲਗਾ ਦਿੱਤੀਆਂ ਗਈਆਂ ਹਨ, ਜਿੱਥੇ 10 ਹਜ਼ਾਰ ਤੋਂ ਜ਼ਿਆਦਾ ਲੋਕ ਕਿੱਟ ਬਣਾਉਣ ਦੇ ਕੰਮ ਵਿਚ ਲੱਗੇ ਹਨ। ਪੀ.ਪੀ.ਈ. ਹੀ ਨਹੀਂ 'ਕੋਰੋਨਾ ਟੈਸਟਿੰਗ ਕਿੱਟ ਦੇ ਖੇਤਰ ਵਿਚ ਵੀ ਰਿਲਾਇੰਸ ਇੰਡਸਟਰੀਜ ਨੇ ਸਵਦੇਸ਼ੀ ਤਕਨੀਕ ਵਿਕਸਿਤ ਕਰ ਲਈ ਹੈ। ਕਾਉਂਸਲ ਆਫ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ (ਸੀ.ਐਸ.ਆਈ.ਆਰ) ਨਾਲ ਮਿਲ ਕੇ ਰਿਲਾਇੰਸ ਨੇ ਪੂਰੀ ਤਰ੍ਹਾਂ ਸਵਦੇਸ਼ੀ ਆਰ.ਟੀ.-ਐਲ.ਏ.ਐਮ.ਪੀ. ਆਧਾਰਿਤ ਕੋਵਿਡ-19 ਟੈਸਟ ਕਿੱਟ ਬਣਾਈ ਹੈ। ਇਹ ਟੈਸਟਿੰਗ ਕਿੱਟ ਚੀਨੀ ਕਿੱਟ ਤੋਂ ਕਈ ਗੁਣਾ ਸਸਤੀ ਹੈ ਅਤੇ 45 ਤੋਂ 60 ਮਿੰਟ ਦੇ ਅੰਦਰ ਟੈਸਟਿੰਗ ਦੇ ਸਹੀ ਨਤੀਜੇ ਮਿਲ ਜਾਂਦੇ ਹਨ।


author

cherry

Content Editor

Related News