ਰਿਲਾਇੰਸ ਜਿਓ 600 ਰੁਪਏ ਮਹੀਨੇ ''ਚ ਦੇਵੇਗਾ ਲੈਂਡਲਾਈਨ, ਬ੍ਰਾਡਬੈਂਡ ਤੇ ਟੀ.ਵੀ. ਦਾ ਕਾਮਬੋ

04/24/2019 12:26:02 AM

ਗੈਜੇਟ ਡੈਸਕ—ਅਨਿਲ ਅੰਬਾਨੀ ਨੇ ਜਦ ਤੋਂ ਰਿਲਾਇੰਸ ਜਿਓ ਗੀਗਾਫਾਇਬਰ ਦਾ ਐਲਾਨ ਕੀਤਾ ਹੈ ਉਦੋ ਤੋਂ ਲੈ ਕੇ ਹੁਣ ਤਕ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇਸ ਨੂੰ ਲੈ ਕੇ ਇਕ ਨਵੀਂ ਖਬਰ ਸਾਹਮਣੇ ਆਈ ਹੈ। ਲਾਈਵਮਿੰਟ ਦੀ ਇਕ ਰਿਪੋਰਟ ਮੁਤਾਬਕ ਜਿਓ ਗੀਗਾਫਾਇਬਰ 600 ਰੁਪਏ ਮਹੀਨੇ ਯੂਜ਼ਰਸ ਨੂੰ ਬ੍ਰਾਡਬੈਂਡ, ਲੈਂਡਲਾਈਨ ਅਤੇ ਟੀ.ਵੀ. ਦਾ ਕਾਮਬੋ ਸਰਵਿਸ ਉਪਲੱਬਧ ਕਰਵਾਵੇਗਾ। ਕੰਪਨੀ ਜਿਓ ਗੀਗਾਫਾਇਬਰ ਦੀ ਕਾਫੀ ਸਮੇਂ ਤੋਂ ਟੈਸਟਿੰਗ ਕਰ ਰਹੀ ਸੀ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਇਸ ਨੂੰ ਵਪਾਰਕ ਵਰਤੋਂ ਲਈ ਰੋਲਆਊਟ ਕਰ ਦਿੱਤਾ ਜਾਵੇਗਾ।

ਕੰਪਨੀ ਜਿਓ ਗੀਗਾਫਾਇਬਰ ਰਾਹੀਂ ਯੂਜ਼ਰਸ ਨੂੰ ਟੈਲੀਫੋਨ ਅਤੇ ਟੀ.ਵੀ. ਸਰਵਿਸ ਵੀ ਉਪਲੱਬਧ ਕਰਵਾਉਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੇਵਾ ਨੂੰ ਆਉਣ ਵਾਲੇ ਤਿੰਨ ਮਹੀਨਿਆਂ 'ਚ ਲਾਂਚ ਕਰ ਦਿੱਤਾ ਜਾਵੇਗਾ। ਵਪਾਰਕ ਲਾਂਚ ਹੋਣ ਤੋਂ ਬਾਅਦ ਜਿਓ ਦੀ ਇਹ ਬ੍ਰਾਡਬੈਂਡ, ਟੈਲੀਫੋਨ ਅਤੇ ਟੈਲੀਵਿਜ਼ਨ ਸੇਵਾ ਇਕ ਸਾਲ ਲਈ ਫ੍ਰੀ ਹੋਵੇਗੀ। ਦੱਸ ਦੇਈਏ ਕਿ ਇਸ ਸਰਵਿਸ ਨਾਲ ਯੂਜ਼ਰਸ ਨੂੰ ਲੈਂਡਲਾਈਨ ਲਈ ਅਨਲਿਮਟਿਡ ਕਾਲਿੰਗ ਦਿੱਤੀ ਜਾਵੇਗੀ ਅਤੇ ਨਾਲ ਹੀ ਟੀ.ਵੀ. ਚੈਨਲਾਂ ਨੂੰ ਯੂਜ਼ਰਸ ਤਕ ਇੰਟਰਨੈੱਟ ਪ੍ਰੋਟੋਕਾਲ ਟੈਲੀਵਿਜ਼ਨ ਰਾਹੀਂ ਉਪਲੱਬਧ ਕਰਵਾਇਆ ਜਾਵੇਗਾ।

ਜਿਓ ਗੀਗਾਫਾਇਬਰ ਦੀ ਸਰਵਿਸ ਅਜੇ ਮੁੰਬਈ, ਦਿੱਲੀ-ਐੱਨ.ਸੀ.ਆਰ., ਅਹਿਮਦਾਬਾਦ, ਜਾਮਨਗਰ, ਸੂਰਤ ਅਤੇ ਵੜੋਦਰਾ 'ਚ ਕੁਝ ਚੁਨਿੰਦਾ ਯੂਜ਼ਰਸ ਨੂੰ ਦਿੱਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਨੂੰ ਪੂਰੇ ਦੇਸ਼ਭਰ 'ਚ ਉਪਲੱਬਧ ਕਰਵਾ ਦਿੱਤਾ ਜਾਵੇਗਾ। ਇਸ ਵੇਲੇ ਰਿਲਾਇੰਸ ਜਿਓ ਨਵੀਂ ਦਿੱਲੀ ਅਤੇ ਮੁੰਬਈ 'ਚ ਆਪਣੇ ਗੀਗਫਾਇਬਰ ਦੀ ਪਾਇਲਟ ਟੈਸਟਿੰਗ ਕਰ ਰਿਹਾ ਹੈ। ਟੈਸਟਿੰਗ ਦੌਰਾਨ ਇਹ ਯੂਜ਼ਰਸ ਨੂੰ ਫ੍ਰੀ 'ਚ 100 ਜੀ.ਬੀ. ਡਾਟਾ ਅਤੇ 100 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ ਉਪਲੱਬਧ ਕਰਵਾ ਰਿਹਾ ਹੈ। ਹਾਲਾਂਕਿ ਇਸ 'ਚ ਯੂਜ਼ਰਸ ਤੋਂ ਰਾਊਟਰ ਲਈ 4,500 ਰੁਪਏ ਦਾ ਸਕਿਓਰਟੀ ਡਿਪਾਜ਼ਿਟ ਵੀ ਲਿਆ ਜਾ ਰਿਹਾ ਹੈ।


Karan Kumar

Content Editor

Related News