ਜਿਓ ਨੇ ਕੀਤੀ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰ ''ਚ ਐਂਟਰੀ

04/05/2019 10:53:44 PM

ਨਵੀਂ ਦਿੱਲੀ-ਟੈਲੀਕਾਮ ਆਪ੍ਰੇਟਰ ਰਿਲਾਇੰਸ ਜਿਓ ਨੇ ਕਿਹਾ ਕਿ ਉਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰ 'ਚ ਐਂਟਰੀ ਕਰਦਿਆਂ ਹੈਪਟਿਕ ਇਨਫੋਟੈੱਕ ਪ੍ਰਾਈਵੇਟ ਲਿਮਟਿਡ ਦੀ 700 ਕਰੋੜ ਰੁਪਏ 'ਚ ਅਕਵਾਇਰਮੈਂਟ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਸੌਦੇ ਤੋਂ ਬਾਅਦ ਰਿਲਾਇੰਸ ਦੀ ਕੰਪਨੀ 'ਚ ਲਗਭਗ 87 ਫ਼ੀਸਦੀ, ਜਦੋਂ ਕਿ ਬਾਕੀ ਹਿੱਸੇਦਾਰੀ ਹੈਪਟਿਕ ਸੰਸਥਾਪਕਾਂ ਤੇ ਕਰਮਚਾਰੀਆਂ ਕੋਲ ਹੋਵੇਗੀ। ਜਿਓ ਦੇ ਨਿਰਦੇਸ਼ਕ ਅਕਾਸ਼ ਅੰਬਾਨੀ ਨੇ ਕਿਹਾ ਕਿ ਅਸੀਂ ਇਸ ਹਿੱਸੇਦਾਰੀ ਦਾ ਐਲਾਨ ਕਰ ਕੇ ਖੁਸ਼ ਹਾਂ ਅਤੇ ਹੈਪਟਿਕ ਦੀ ਖ਼ੁਰਾਂਟ ਟੀਮ ਨਾਲ ਕੰਮ ਕਰਨ ਨੂੰ ਲੈ ਕੇ ਨਜ਼ਰੀਆ ਹਾਂ-ਪੱਖੀ ਹੈ। ਵਪਾਰ ਤਬਾਦਲਾ ਸਮਝੌਤੇ 'ਤੇ ਰਿਲਾਇੰਸ ਜਿਓ ਡਿਜੀਟਲ ਸਰਵਿਸਿਜ਼ ਲਿਮਟਿਡ ਅਤੇ ਹੈਪਟਿਕ ਇਨਫੋਟੈੱਕ ਪ੍ਰਾਈਵੇਟ ਲਿਮਟਿਡ ਨੇ ਹਸਤਾਖਰ ਕੀਤੇ।

ਆਪਟੀਕਲ ਫਾਈਬਰ, ਟਾਵਰ ਇਕਾਈ ਦਾ ਕੰਟਰੋਲ ਰਿਲਾਇੰਸ ਇੰਡਸਟ੍ਰੀਅਲ ਇਨਵੈਸਟਮੈਂਟਸ ਨੂੰ ਦਿੱਤਾ
ਰਿਲਾਇੰਸ ਜਿਓ ਨੇ ਆਪਣੀ ਫਾਈਬਰ ਅਤੇ ਮੋਬਾਇਲ ਟਾਵਰ ਇਕਾਈਆਂ ਨੂੰ 2 ਬੁਨਿਆਦੀ ਢਾਂਚਾ ਨਿਵੇਸ਼ ਟਰੱਸਟ ਨੂੰ ਤਬਦੀਲ ਕੀਤਾ ਹੈ। ਇਨ੍ਹਾਂ ਟਰੱਸਟਾਂ ਦਾ ਗਠਨ ਰਿਲਾਇੰਸ ਇੰਡਸਟ੍ਰੀਅਲ ਇਨਵੈਸਟਮੈਂਟਸ ਐਂਡ ਹੋਲਡਿੰਗਸ ਲਿਮਟਿਡ (ਆਰ. ਆਈ. ਆਈ. ਐੱਚ. ਐੱਲ.) ਨੇ ਕੀਤਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਹੈ ਕਿ ਉਸ ਦੀ ਆਪਟੀਕਲ ਫਾਈਬਰ ਕੇਬਲ ਇਕਾਈ ਜਿਓ ਡਿਜੀਟਲ ਫਾਈਬਰ ਪ੍ਰਾਈਵੇਟ ਲਿਮਟਿਡ (ਜੇ. ਡੀ. ਐੱਫ. ਪੀ. ਐੱਲ.) ਨੇ ਆਪਣੇ 500 ਕਰੋੜ ਰੁਪਏ ਮੁੱਲ ਦੇ ਸ਼ੇਅਰ 31 ਮਾਰਚ 2019 ਨੂੰ ਰਿਲਾਇੰਸ ਜਿਓ ਇਨਫੋਕਾਮ ਲਿਮਟਿਡ (ਆਰ. ਜੇ. ਆਈ. ਐੱਲ.) ਨੂੰ ਅਲਾਟ ਕੀਤੇ। ਨਾਲ ਹੀ ਮੋਬਾਇਲ ਟਾਵਰ ਇਕਾਈ ਰਿਲਾਇੰਸ ਜਿਓ ਇਨਫ੍ਰਾਟੈੱਲ ਪ੍ਰਾਈਵੇਟ ਲਿਮਟਿਡ (ਆਰ. ਜੇ. ਆਈ. ਪੀ. ਐੱਲ.) ਨੇ ਵੀ 200 ਕਰੋੜ ਰੁਪਏ ਮੁੱਲ ਦੇ ਸ਼ੇਅਰ ਆਰ. ਜੇ. ਆਈ. ਐੱਲ. ਨੂੰ ਤਬਦੀਲ ਕੀਤੇ ਹਨ।

ਉਸੇ ਦਿਨ ਡਿਜੀਟਲ ਫਾਈਬਰ ਇਨਫ੍ਰਾਸਟਰੱਕਚਰ ਟਰੱਸਟ ਨੇ ਜੇ. ਡੀ. ਐੱਫ. ਪੀ. ਐੱਲ. ਦੀ 51 ਫ਼ੀਸਦੀ ਸ਼ੇਅਰ ਪੂੰਜੀ 262.65 ਕਰੋੜ ਰੁਪਏ 'ਚ ਖਰੀਦ ਕੇ ਉਸ ਦੀ ਅਕਵਾਇਰਮੈਂਟ ਕੀਤੀ। ਇਸ ਤੋਂ ਇਲਾਵਾ ਟਾਵਰ ਇਨਫ੍ਰਾਸਟਰੱਕਚਰ ਟਰੱਸਟ ਨੇ 109.65 ਕਰੋੜ ਰੁਪਏ 'ਚ ਆਰ. ਜੇ. ਆਈ. ਪੀ. ਐੱਲ. 'ਚ 51 ਫ਼ੀਸਦੀ ਹਿੱਸੇਦਾਰੀ ਖਰੀਦ ਕੇ ਉਸ ਦੀ ਅਕਵਾਇਰਮੈਂਟ ਕੀਤੀ ਹੈ। ਦੋਵਾਂ ਟਰੱਸਟਾਂ ਦਾ ਗਠਨ ਆਰ. ਆਈ. ਆਈ. ਐੱਚ. ਐੱਲ. ਨੇ ਕੀਤਾ ਹੈ। ਇਹ ਆਰ. ਆਈ. ਐੱਲ. ਦੀ ਪੂਰਨ ਇਕਾਈ ਹੈ।


Karan Kumar

Content Editor

Related News