ਦਰਜਨਾਂ ਬ੍ਰਾਂਡਸ ਨੂੰ ਐਕਵਾਇਰ ਕਰਨ ਦੀ ਤਿਆਰੀ ’ਚ ਰਿਲਾਇੰਸ

05/18/2022 11:50:20 AM

ਨਵੀਂ ਦਿੱਲੀ–ਭਾਰਤ ਦੀ ਸਭ ਤੋਂ ਵੱਡੀ ਰਿਟੇਲਰ ਰਿਲਾਇੰਸ ਯੂਨੀਲਿਵਰ ਵਰਗੀਆਂ ਵਿਦੇਸ਼ੀ ਕੰਪਨੀਆਂ ਨਾਲ ਸਖਤ ਮੁਕਾਬਲੇ ਦੀ ਤਿਆਰੀ ’ਚ ਹੈ। ਇਨ੍ਹਾਂ ਵਿਦੇਸ਼ੀ ਕੰਪਨੀਆਂ ਨੂੰ ਚੁਣੌਤੀ ਦੇਣ ਲਈ ਰਿਲਾਇੰਸ ਦਰਜਨਾਂ ਗ੍ਰੋਸਰੀ ਅਤੇ ਨਾਨ-ਫੂਡ ਬ੍ਰਾਂਡਸ ਨੂੰ ਐਕਵਾਇਰ ਕਰੇਗੀ।
ਕੰਪਨੀ ਦੀ ਯੋਜਨਾ ਆਪਣਾ 6.5 ਅਰਬ ਡਾਲਰ ਦਾ ਕੰਜਿਊਮਰ ਗੁੱਡਸ ਬਿਜ਼ਨੈੱਸ ਖੜ੍ਹਾ ਕਰਨ ਦੀ ਹੈ। ਰਾਇਟਰ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਭਾਰਤੀ ਅਰਬਪਤੀ ਮੁਕੇਸ਼ ਅੰਬਾਨੀ ਵਲੋਂ ਸੰਚਾਲਿਤ ਰਿਲਾਇੰਸ ਦੀ 6 ਮਹੀਨਿਆਂ ਦੇ ਅੰਦਰ 50 ਤੋਂ 60 ਗ੍ਰੋਸਰੀ, ਹਾਊਸਹੋਲਡ ਅਤੇ ਪਰਸਨਲ ਕੇਅਰ ਬ੍ਰਾਂਡਾਂ ਦਾ ਇਕ ਪੋਰਟਫੋਲੀਓ ਬਣਾਉਣ ਦੀ ਯੋਜਨਾ ਹੈ। ਕੰਪਨੀ ਇਨ੍ਹਾਂ ਬ੍ਰਾਂਡਾਂ ਨੂੰ ਦੇਸ਼ ਭਰ ’ਚ ਮੌਮ-ਐਂਡ-ਪੌਪ ਸਟੋਰ ਅਤੇ ਵੱਡੀਆਂ ਪ੍ਰਚੂਨ ਦੁਕਾਨਾਂ ਤੱਕ ਪਹੁੰਚਾਉਣ ਲਈ ਡਿਸਟ੍ਰੀਬਿਊਟਰਾਂ ਦਾ ਇਕ ਵੱਡਾ ਨੈੱਟਵਰਕ ਬਣਾ ਰਹੀ ਹੈ।
ਐਕਵਾਇਰਮੈਂਟ ਲਈ ਗੱਲਬਾਤ ਦੇ ਆਖਰੀ ਪੜਾਅ ’ਚ
ਅੰਬਾਨੀ ਦੇ 2000 ਤੋਂ ਵੱਧ ਗ੍ਰੋਸਰੀ ਆਊੁਟਲੈੱਟਸ ਅਤੇ ਜੀਓਮਾਰਟ ਕਾਰੋਬਾਰ ਦੇ ਚਾਲੂ ਵਿਸਤਾਰ ਯੋਜਨਾ ’ਚ ਰਿਲਾਇੰਸ ਰਿਟੇਲ ਕੰਜਿਊਮਰ ਬ੍ਰਾਂਡਸ ਨਾਂ ਦੇ ਵਰਟੀਕਲ ਦੀ ਅਹਿਮ ਭੂਮਿਕਾ ਹੋਵੇਗੀ।
ਦੱਸ ਦਈਏ ਕਿ ਦੇਸ਼ ’ਚ ਕਰੀਬ 900 ਅਰਬ ਡਾਲਰ ਦੀ ਰਿਟੇਲ ਮਾਰਕੀਟ ਹੈ। ਸੂਤਰਾਂ ਮੁਤਾਬਕ ਰਿਲਾਇੰਸ ਲਗਭਗ 30 ਲੋਕਪ੍ਰਿਯ ਉੱਚ ਦਰਜੇ ਦੇ ਸਥਾਨਕ ਖਪਤਕਾਰ ਬ੍ਰਾਂਡਾਂ ਨਾਲ ਐਕਵਾਇਰਮੈਂਟ ਲਈ ਗੱਲਬਾਤ ਦੇ ਆਖਰੀ ਪੜਾਅ ’ਚ ਹੈ।
6.5 ਅਰਬ ਡਾਲਰ ਦੀ ਵਿਕਰੀ ਦਾ ਟੀਚਾ
ਕੰਪਨੀ ਦੀ ਯੋਜਨਾ ਇਨ੍ਹਾਂ ਬ੍ਰਾਂਡਾਂ ਦੀ ਐਕਵਾਇਰਮੈਂਟ ਕਰ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਾਸਲ ਕਰਨ ਜਾਂ ਵਿਕਰੀ ਲਈ ਇਕ ਜੁਆਇੰਟ ਵੈਂਚਰ ਬਣਾਉਣ ਦੀ ਹੈ। ਆਪਣੀ ਇਸ ਯੋਜਨਾ ’ਤੇ ਰਿਲਾਇੰਸ ਕਿੰਨਾ ਖਰਚਾ ਕਰੇਗੀ, ਇਹ ਸਪੱਸ਼ਟ ਨਹੀਂ ਹੈ ਪਰ ਇਕ ਦੂਜੇ ਸ੍ਰੋਤ ਨੇ ਦੱਸਿਆ ਕਿ ਰਿਲਾਇੰਸ ਨੇ 5 ਸਾਲਾਂ ਦੇ ਅੰਦਰ ਇਸ ਕਾਰੋਬਾਰ ਤੋਂ 500 ਅਰਬ ਡਾਲਰ ਰੁਪਏ (6.5 ਅਰਬ ਡਾਲਰ) ਦੀ ਸਾਲਾਨਾ ਵਿਕਰੀ ਹਾਸਲ ਕਰਨ ਦਾ ਟੀਚਾ ਰੱਖਿਆ ਹੈ।


Aarti dhillon

Content Editor

Related News