ਰਿਲਾਂਇੰਸ ਇੰਡਸਟਰੀਜ਼ ਨੂੰ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਮਿਲਿਆ

Monday, Aug 12, 2019 - 12:50 PM (IST)

ਰਿਲਾਂਇੰਸ ਇੰਡਸਟਰੀਜ਼ ਨੂੰ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਮਿਲਿਆ

ਮੁੰਬਈ — ਰਿਲਾਇੰਸ ਇੰਜਸਟਰੀਜ਼(RIL) ਨੂੰ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਮਿਲਿਆ ਹੈ। ਦਰਅਸਲ ਰਿਲਾਇੰਸ ਦੀ ਸਾਲਾਨਾ 42ਵੀਂ ਜਨਰਲ ਮੀਟਿੰਗ ਨੂੰ ਇਸ ਸਮੇਂ ਮੁਕੇਸ਼ ਅੰਬਾਨੀ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 000 ਦੇ ਆਇਲ ਅਤੇ ਕੈਮੀਕਲ ਡਿਵੀਜ਼ਨ 'ਚ ਸਾਊਦੀ ਅਰਬ ਦੀ ਕੰਪਨੀ 'ਸਾਊਦੀ ਅਰੇਮਕੋ' 20 ਫੀਸਦੀ ਦਾ ਨਿਵੇਸ਼ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਰਿਲਾਇੰਸ ਇੰਡਸਟਰੀਜ਼ ਕਸਟਮ ਅਤੇ ਐਕਸਾਈਜ਼ ਡਿਊਟੀ ਦੇਣ ਵਾਲੀ ਪ੍ਰਾਈਵੇਟ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਵਿਦੇਸ਼ੀ ਨਿਵੇਸ਼ ਦੇ ਮਾਮਲੇ ਵਿਚ ਕੰਪਨੀ ਦਾ ਨਵਾਂ ਇਤਿਹਾਸ ਰਚਿਆ ਹੈ। ਕੰਪਨੀ ਨੇ ਸਾਊਦੀ ਅਰੇਮੇਕੋ ਨਾਲ 75 ਬਿਲਿਅਨ ਡਾਲਰ ਦਾ ਕਰਾਰ ਕੀਤਾ ਹੈ।

 

- ਰਿਲਾਇੰਸ ਇੰਡਸਟਰੀਜ਼ ਕਸਟਮ ਅਤੇ ਐਕਸਾਈਜ਼ ਡਿਊਟੀ ਦੇਣ ਵਾਲੀ ਪ੍ਰਾਈਵੇਟ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਹੈ। ਕੰਪਨੀ ਨੇ ਇਸ ਲਈ 26 ਹਜ਼ਾਰ 379 ਕਰੋੜ ਦਾ ਭੁਗਤਾਨ ਕੀਤਾ ਹੈ। 

- ਕੰਪਨੀ ਦੀ ਸਾਲਾਨਾ ਜਨਰਲ ਮੀਟਿੰਗ 'ਚ ਮੁਕੇਸ਼ ਅੰਬਾਨੀ ਨੇ ਕੰਪਨੀ ਦੇ ਵੱਖ-ਵੱਖ ਸੈਗਮੈਂਟ 'ਚ ਹੋ ਰਹੀ ਗ੍ਰੋਥ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਆਇਲ ਐਂਡ ਗੈਸ ਤੋਂ ਇਲਾਵਾ ਜਿਓ ਅਤੇ ਰਿਟੇਲ ਗ੍ਰੋਥ ਦੇ ਮੁੱਖ ਸਾਧਨ ਹਨ। ਰਿਲਾਇੰਸ ਦੇ ਰਿਟੇਲ ਕਾਰੋਬਾਰ ਅਤੇ ਜਿਓ ਨੇ ਆਲੋਚਕਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ। ਇਹ ਦੋਵੇਂ ਆਪਣੇ-ਆਪਣੇ ਸੈਗਮੈਂਟ 'ਚ ਟਾਪ 10 ਵਿਚ ਸ਼ਾਮਲ ਹਨ।

- ਰਿਲਾਇੰਸ ਇੰਡਸਟਰੀਜ਼ ਨੇ 67 ਹਜ਼ਾਰ 320 ਕਰੋੜ ਰੁਪਏ ਦਾ ਜੀ.ਐੱਸ.ਟੀ. ਦਾ ਭੁਗਤਾਨ ਕੀਤਾ ਹੈ। ਆਮਦਨ ਟੈਕਸ ਦੇ ਰੂਪ ਵਿਚ ਕੰਪਨੀ ਨੇ 12 ਹਜ਼ਾਰ 191 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।

- ਰਿਲਾਇੰਸ ਦੇ ਆਇਲ ਟੂ ਕੈਮੀਕਲ ਕਾਰੋਬਾਰ ਦੀ ਗੱਲ ਕਰੀਏ ਤਾਂ 5.7 ਲੱਖ ਕਰੋੜ ਦਾ ਮਾਲਿਆ ਹਾਸਲ ਹੋਇਆ ਹੈ। ਇਸ ਦੇ ਨਾਲ ਹੀ ਕੰਪਨੀ ਨੇ 2.2 ਲੱਖ ਕਰੋੜ ਦਾ ਨਿਰਯਾਤ ਕੀਤਾ ਹੈ।

5 ਟ੍ਰਿਲਿਅਨ ਡਾਲਰ ਦੀ ਅਰਥਵਿਵਸਥਾ ਬਣ ਸਕਦਾ ਹੈ ਭਾਰਤ

ਮੁਕੇਸ਼ ਅੰਬਾਨੀ ਨੇ ਮੋਦੀ ਸਰਕਾਰ ਦੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਟੀਚੇ 'ਤੇ ਭਰੋਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ 'ਚ ਭਾਰਤ ਦੀ ਅਰਥਵਿਵਸਥਾ ਥੋੜ੍ਹੀ ਸੁਸਤ ਹੈ ਪਰ ਇਹ ਅਸਥਾਈ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਦਾ ਟੀਚਾ ਰੱਖਣ ਦੀ ਗੱਲ ਕਹੀ।

ਪਰਿਵਾਰ ਦੇ ਮੈਂਬਰ ਵੀ ਮੀਟਿੰਗ 'ਚ ਮੌਜੂਦ

ਕੰਪਨੀ ਦੀ 43ਵੀਂ ਸਾਲਾਨਾ ਜਨਰਲ ਬੋਰਡ ਮੀਟਿੰਗ ਵਿਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਤੋਂ ਇਲਾਵਾ ਮਾਂ ਕੋਕਿਲਾਬੇਨ ਅੰਬਾਨੀ ਵੀ ਮੌਜੂਦ ਸਨ। ਇਨ੍ਹਾਂ ਦੇ ਨਾਲ ਈਸ਼ਾ ਅੰਬਾਨੀ, ਆਕਾਸ਼ ਅੰਬਾਨੀ, ਸ਼ਲੋਕਾ ਅੰਬਾਨੀ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਹਨ।
 


Related News