ਰਿਲਾਇੰਸ ਜਨਰਲ ਇੰਸ਼ੋਰੈਂਸ ਨੇ ਲਾਂਚ ਕੀਤੀ ਨਵੀਂ ਪਾਲਿਸੀ, ਮੁਹੱਈਆ ਕਰਦੀ ਹੈ ਅਸੀਮਿਤ ਲਾਭ
Sunday, Dec 18, 2022 - 11:33 AM (IST)

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ (ਆਰ. ਜੀ. ਆਈ. ਸੀ. ਐੱਲ. ਨੇ ਆਪਣੀ ਤਰ੍ਹਾਂ ਦਾ ਪਹਿਲਾ ਪ੍ਰੀਮੀਅਮ ਸਿਹਤ ਬੀਮਾ ਉਤਪਾਦ-ਰਿਲਾਇੰਸ ਹੈਲਥ ਇਨਫਿਨਿਟੀ ਪਾਲਿਸੀ ਲਾਂਚ ਕੀਤਾ, ਜੋ ਮੁਹੱਈਆ ਕਰਦੀ ਹੈ ਅਸੀਮਿਤ ਲਾਭ। ਇਹ ਅਨੋਖਾ ਪ੍ਰੋਡਕਟ 5 ਕਰੋੜ ਰੁਪਏ ਤੱਕ ਦੀ ਉੱਚ ਬੀਮਾ ਰਾਸ਼ੀ, ਮੋਰਗਲੋਬਲ ਕਵਰ, ਮੈਟਰਨਿਟੀ ਕਵਰ, ਓ. ਪੀ. ਡੀ. ਕਵਰ, ਇੰਸ਼ੋਰਡ ਰਾਸ਼ੀ ਦੀ ਅਸੀਮਿਤ ਵਾਪਸੀ ਅਤੇ 15 ਪਲੱਸ ਉਪਯੋਗੀ ਐਡ-ਆਨ ਲਾਭਾਂ ਵਰਗੀਆਂ ਬਿਹਤਰ ਸਹੂਲਤਾਂ ਨਾਲ ਆਉਂਦਾ ਹੈ। ਇਹ ਭਾਰਤ ਦੇ ਪਹਿਲੇ ਕ੍ਰੈਡਿਟ ਸਕੋਰ ਆਧਾਰਿਤ ਛੋਟ ਅਤੇ ਪ੍ਰੀਮੀਅਮ ’ਤੇ ਬੀ. ਐੱਮ. ਆਈ.-ਆਧਾਰਿਤ ਛੋਟ ਦੀ ਪੇਸ਼ਕਸ਼ ਕਰ ਕੇ ਗਾਹਕਾਂ ਨੂੰ ਵਿੱਤੀ ਅਤੇ ਸਰੀਰਿਕ ਤੌਰ ’ਤੇ ਫਿੱਟ ਹੋਣ ਲਈ ਸਨਮਾਨਿਤ ਵੀ ਕਰਦਾ ਹੈ।
ਇਸ ਟੌਪ ਆਫ ਦਿ ਲਾਈਨ ਉਤਪਾਦ ਦੇ ਲਾਂਚ ਦੇ ਨਾਲ ਰਿਲਾਇੰਸ ਜਨਰਲ ਇੰਸ਼ੋਰੈਂਸ ਦਾ ਟੀਚਾ ਅੱਜ ਦੀ ਇੱਛਾਵਾਂ ਦੀ ਵਿਕਸਿਤ ਅਤੇ ਵਿਸ਼ੇਸ਼ ਮੈਡੀਕਲ ਲੋੜਾਂ ਅਤੇ ਤਰਜੀਹਾਂ ਨੂੰ ਸੰਬੋਧਿਤ ਕਰਨਾ ਹੈ, ਗਾਹਕ ਭਾਵੇਂ ਸੰਪੰਨ ਹੋਣ ਜਾਂ ਆਉਣ ਵਾਲੇ ਜੋਖਮ ਤੋਂ ਬਚਣ ਵਾਲੇ ਅਤੇ ਜਾਗਰੂਕ ਹਨ ਅਤੇ ਵੱਧ ਤੋਂ ਵੱਧ ਸੁਰੱਖਿਆ ਲਈ ਆਪਣੀ ਸਿਹਤ ਨੀਤੀ ’ਚ ਲਾਭ ਚਾਹੁੰਦੇ ਹਨ।