ਰਿਲਾਇੰਸ ਦੇ ਵਾਲੰਟੀਅਰਾਂ ਨੇ ਇਕੱਠੀਆਂ ਕੀਤੀਆਂ 78 ਟਨ ਤੋਂ ਜ਼ਿਆਦਾ ਬੇਕਾਰ ਪਲਾਸਟਿਕ ਦੀਆਂ ਬੋਤਲਾਂ

Friday, Nov 08, 2019 - 11:17 PM (IST)

ਰਿਲਾਇੰਸ ਦੇ ਵਾਲੰਟੀਅਰਾਂ ਨੇ ਇਕੱਠੀਆਂ ਕੀਤੀਆਂ 78 ਟਨ ਤੋਂ ਜ਼ਿਆਦਾ ਬੇਕਾਰ ਪਲਾਸਟਿਕ ਦੀਆਂ ਬੋਤਲਾਂ

ਮੁੰਬਈ (ਜ. ਬ.)-ਆਪਣੀ ਤਰ੍ਹਾਂ ਦੀ ਇਕ ਨਵੀਂ ਕੁਲੈਕਸ਼ਨ ਮੁਹਿੰਮ ਤਹਿਤ ਰਿਲਾਇੰਸ ਫਾਊਂਡੇਸ਼ਨ, ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਜਨਸੇਵਾ ਇਕਾਈ ਨੇ ਐਲਾਨ ਕੀਤਾ ਕਿ ਆਪਣੀ ‘ਰੀਸਾਈਕਲਿੰਗ4ਲਾਈਫ’ ਮੁਹਿੰਮ ਦੇ ਮਾਧਿਅਮ ਨਾਲ ਉਸ ਦੇ ਵਾਲੰਟੀਅਰਾਂ ਨੇ ਰੀਸਾਈਕਲਿੰਗ ਲਈ 78 ਟਨ ਤੋਂ ਜ਼ਿਆਦਾ ਬੇਕਾਰ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕੀਤੀਆਂ ਹਨ। ਇਹ ਨਵਾਂ ਰਿਕਾਰਡ ਰਿਲਾਇੰਸ ਇੰਡਸਟਰੀਜ਼ ਅਤੇ ਇਸ ਦੇ ਹੋਰ ਬਿਜ਼ਨੈੱਸ ਯੂਨਿਟਸ ਜਿਵੇਂ ਜਿਓ ਅਤੇ ਰਿਲਾਇੰਸ ਰਿਟੇਲ ਦੇ 3 ਲੱਖ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਹਿੱਸੇਦਾਰਾਂ ਦੇ ਸਹਿਯੋਗ ਨਾਲ ਸੰਭਵ ਹੋ ਸਕਿਆ ਹੈ।

PunjabKesari

ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਐੱਮ. ਅੰਬਾਨੀ ਨੇ ਕਿਹਾ ਕਿ ਰਿਲਾਇੰਸ ਫਾਊਂਡੇਸ਼ਨ ’ਚ ਅਸੀਂ ਮੰਨਦੇ ਹਾਂ ਕਿ ਸਾਡੇ ਵਾਤਾਵਰਣ ਦੀ ਦੇਖਭਾਲ ਦਾ ਬਹੁਤ ਜ਼ਿਆਦਾ ਮਹੱਤਵ ਹੈ। ਰਿਲਾਇੰਸ ਫਾਊਂਡੇਸ਼ਨ ਨੇ ‘ਸਵੱਛਤਾ ਹੀ ਸੇਵਾ’ ਦੇ ਸੁਨੇਹੇ ਦਾ ਪ੍ਰਚਾਰ, ਪ੍ਰਸਾਰ ਅਤੇ ਅਮਲ ’ਚ ਲਿਆਉਣ ਅਤੇ ਰੀਸਾਈਕਲਿੰਗ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਇਸ ’ਤੇ ਅਭਿਆਸ ਅਤੇ ਪ੍ਰਸਾਰ ਕੀਤਾ ਜਾ ਸਕੇ।

PunjabKesari


author

Karan Kumar

Content Editor

Related News