2 ਘੰਟੇ ''ਚ ਕੋਵਿਡ-19 ਦੀ ਜਾਂਚ ਦਾ ਮਿਲੇਗਾ ਨਤੀਜਾ, ਰਿਲਾਇੰਸ ਨੇ ਵਿਕਸਤ ਕੀਤੀ RT-PCR ਕਿੱਟ

Saturday, Oct 03, 2020 - 09:40 AM (IST)

ਨਵੀਂ ਦਿੱਲੀ (ਭਾਸ਼ਾ) : ਰਿਲਾਇੰਸ ਲਾਈਫ ਸਾਇੰਸੇਜ਼ ਨੇ ਅਜਿਹੀ ਆਰ. ਟੀ.-ਪੀ. ਸੀ. ਆਰ. ਕਿੱਟ ਵਿਕਸਿਤ ਕੀਤੀ ਹੈ, ਜੋ ਕਰੀਬ 2 ਘੰਟੇ 'ਚ ਕੋਵਿਡ-19 ਦੀ ਜਾਂਚ ਦਾ ਨਤੀਜਾ ਦੇ ਦਿੰਦੀ ਹੈ। ਕੰਪਨੀ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮੌਜੂਦਾ ਸਮੇਂ 'ਚ ਆਰ. ਟੀ.-ਪੀ. ਸੀ. ਆਰ. ਕਿੱਟ ਨਾਲ ਕੋਵਿਡ-19 ਦੀ ਜਾਂਚ ਦੇ ਨਤੀਜੇ 'ਚ 24 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਇਹ ਪ੍ਰਯੋਗਸ਼ਾਲਾ 'ਚ ਅਸਲ ਸਮੇਂ 'ਚ ਕਿਸੇ ਵਿਸ਼ਾਣੁ ਦੇ ਡੀ. ਐੱਨ. ਏ. ਅਤੇ ਆਰ. ਐੱਨ. ਏ. 'ਚ ਨਕਲ ਕਰਨ ਦੀ ਜਾਂਚ ਕਰਦਾ ਹੈ ਅਤੇ ਸਾਰਸ-ਕੋਵ-2 'ਚ ਮੌਜੂਦਾ ਨਿਊਕਲਿਕ ਤੇਜ਼ਾਬ ਦੀ ਪਛਾਣ ਕਰਦਾ ਹੈ। ਨਿਊਕਲਿਕ ਤੇਜ਼ਾਬ ਹਰ ਜੀਵਤ ਵਸਤੂ 'ਚ ਪਾਇਆ ਜਾਂਦਾ ਹੈ।

ਸੂਤਰ ਨੇ ਕਿਹਾ ਕਿ ਰਿਲਾਇੰਸ ਲਾਈਫ ਸਾਇੰਸੇਜ਼ ਦੇ ਵਿਗਿਆਨੀਆਂ ਨੇ ਦੇਸ਼ 'ਚ ਸਾਰਸ-ਕੋਵ-2 ਦੇ 100 ਤੋਂ ਵੱਧ ਜੀਨੋਮ ਦਾ ਵਿਸ਼ਲੇਸ਼ਣ ਕੀਤਾ ਅਤੇ ਇਸ ਆਧੁਨਿਕ ਆਰ. ਟੀ.-ਪੀ. ਸੀ. ਆਰ. ਕਿੱਟ ਨੂੰ ਵਿਕਸਿਤ ਕੀਤਾ। ਰਿਲਾਇੰਸ ਲਾਈਫ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੀ ਸਹਾਇਕ ਕੰਪਨੀ ਹੈ। ਸੂਤਰ ਨੇ ਕਿਹਾ ਕਿ ਕੰਪਨੀ ਨੇ ਇਸ ਕਿੱਟ ਨੂੰ 'ਆਰ. ਟੀ.-ਗ੍ਰੀਨ ਕਿੱਟ' ਦਾ ਨਾਂ ਦਿੱਤਾ ਹੈ।

ਆਈ. ਸੀ. ਐੱਮ. ਆਰ. ਤੋਂ ਮਿਲ ਚੁੱਕੀ ਹੈ ਮਾਨਤਾ
ਭਾਰਤੀ ਆਯੁਰਵਿਗਿਆਨ ਖੋਜ ਪਰਿਸ਼ਦ (ਆਈ. ਸੀ. ਐੱਮ. ਆਰ.) ਤੋਂ ਇਸ ਨੂੰ ਸੰਤੁਸ਼ਟੀ ਭਰਪੂਰ ਪ੍ਰਦਰਸ਼ਨ ਲਈ ਤਕਨੀਕੀ ਮਾਨਤਾ ਮਿਲ ਚੁੱਕੀ ਹੈ। ਆਈ. ਸੀ. ਐੱਮ. ਆਰ. ਦੀ ਮਾਨਤਾ ਪ੍ਰਕਿਰਿਆ ਕਿੱਟ ਦੇ ਡਿਜਾਈਨ ਨੂੰ ਨਾ ਤਾਂ ਸਵੀਕਾਰ ਅਤੇ ਨਾ ਹੀ ਅਸਵੀਕਾਰ ਕਰਦੀ ਹੈ। ਨਾਲ ਹੀ ਇਹ ਕਿੱਟ ਦੇ ਪ੍ਰਯੋਗ 'ਚ ਸੌਖ ਨੂੰ ਪ੍ਰਮਾਣਿਤ ਨਹੀਂ ਕਰਦੀ ਹੈ।

ਸੂਤਰ ਨੇ ਕਿਹਾ ਕਿ ਇਹ ਕਿੱਟ ਸਾਰਸ-ਕੋਵ-2 ਦੇ ਈ-ਜੀਨ, ਆਰ-ਜੀਨ, ਆਰ. ਡੀ. ਆਰ. ਪੀ. ਜੀਨ ਦੀ ਮੌਜੂਦਗੀ ਨੂੰ ਫ਼ੜ੍ਹ ਸਕਦੀ ਹੈ। ਆਈ. ਸੀ. ਐੱਮ. ਆਰ. ਦੀ ਜਾਂਚ ਮੁਤਾਬਕ ਇਹ ਕਿੱਟ 98.7 ਫੀਸਦੀ ਸੰਵੇਦਨਸ਼ੀਲਤਾ ਅਤੇ 98.8 ਫੀਸਦੀ ਮਾਹਰਤਾ ਨੂੰ ਦਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਕੰਪਨੀ 'ਚ ਕੰਮ ਕਰਨ ਵਾਲੇ ਭਾਰਤੀ ਖੋਜ ਵਿਗਿਆਨੀਆਂ ਨੇ ਤਿਆਰ ਕੀਤਾ ਹੈ।


cherry

Content Editor

Related News