ਜੀ. ਐੱਸ. ਟੀ. ਨੈੱਟਵਰਕ ''ਤੇ ਰਜਿਸਟ੍ਰੇਸ਼ਨ ਹੁਣ ਰੱਦ ਕਰ ਸਕਦੇ ਹਨ ਟੈਕਸਪੇਅਰਜ਼

Thursday, Oct 26, 2017 - 12:14 AM (IST)

ਜੀ. ਐੱਸ. ਟੀ. ਨੈੱਟਵਰਕ ''ਤੇ ਰਜਿਸਟ੍ਰੇਸ਼ਨ ਹੁਣ ਰੱਦ ਕਰ ਸਕਦੇ ਹਨ ਟੈਕਸਪੇਅਰਜ਼

ਨਵੀਂ ਦਿੱਲੀ (ਏਜੰਸੀਆਂ)-ਵਸਤੂ ਤੇ ਸੇਵਾਕਰ (ਜੀ. ਐੱਸ. ਟੀ.) ਪ੍ਰਣਾਲੀ ਤਹਿਤ ਰਜਿਸਟ੍ਰੇਸ਼ਨ ਕਰਵਾ ਚੁੱਕੇ ਕਾਰੋਬਾਰੀ ਹੁਣ ਜੀ. ਐੱਸ. ਟੀ. ਨੈੱਟਵਰਕ ਪੋਰਟਲ 'ਤੇ ਆਪਣੀ ਰਜਿਸਟ੍ਰੇਸ਼ਨ ਰੱਦ ਕਰ ਸਕਦੇ ਹਨ। ਜੀ. ਐੱਸ. ਟੀ. ਨੈੱਟਵਰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਕਾਸ਼ ਕੁਮਾਰ ਨੇ ਕਿਹਾ ਕਿ 'ਆਯੋਗ ਟੈਕਸਪੇਅਰਜ਼ ਦੀ ਰਜਿਸਟ੍ਰੇਸ਼ਨ ਰੱਦ ਕਰਨ' ਨਾਂ ਦੀ ਸੇਵਾ ਦੀ ਅੱਜ ਸ਼ੁਰੂਆਤ ਕੀਤੀ ਗਈ। ਜੀ. ਐੱਸ. ਟੀ. ਪ੍ਰਣਾਲੀ ਤਹਿਤ 1 ਕਰੋੜ ਤੋਂ ਜ਼ਿਆਦਾ ਟੈਕਸਪੇਅਰਜ਼ ਹਨ। ਇਨ੍ਹਾਂ 'ਚ 72 ਲੱਖ ਤੋਂ ਜ਼ਿਆਦਾ ਟੈਕਸਪੇਅਰਜ਼ ਪੁਰਾਣੀ ਟੈਕਸ ਪ੍ਰਣਾਲੀ ਤੋਂ ਇਸ 'ਚ ਆਏ ਹਨ, ਜਦਕਿ 28 ਲੱਖ ਲੋਕਾਂ ਨੇ ਨਵੀਂ ਰਜਿਸਟ੍ਰੇਸ਼ਨ ਕਰਵਾਈ ਸੀ। ਉੁਨ੍ਹਾਂ ਕਿਹਾ ਕਿ 20 ਲੱਖ ਰੁਪਏ ਤੱਕ ਦੇ ਟਰਨਓਵਰ ਵਾਲੇ ਪੁਰਾਣੀ ਵਿਵਸਥਾ ਲਈ ਟੈਕਸਪੇਅਰਜ਼, ਜਿਨ੍ਹਾਂ ਨੇ ਇਨਵਾਈਸ (ਰਸੀਦ) ਜਾਰੀ ਨਹੀਂ ਕੀਤੀ ਹੈ, ਪੋਰਟਲ 'ਤੇ ਆਪਣੀ ਰਜਿਸਟ੍ਰੇਸ਼ਨ ਰੱਦ ਕਰ ਸਕਦੇ ਹਨ ਕਿਉਂਕਿ ਹਰ ਮਹੀਨੇ ਔਸਤਨ ਲਗਭਗ 50 ਲੱਖ ਟੈਕਸਪੇਅਰਜ਼ ਹੀ ਰਿਟਰਨ ਦਾਖਲ ਕਰਦੇ ਹਨ, ਅਜਿਹਾ ਵੀ ਮਹਿਸੂਸ ਕੀਤਾ ਗਿਆ ਕਿ ਅਜਿਹੇ ਕਈ ਕਾਰੋਬਾਰੀ ਹੋਣਗੇ, ਜਿਨ੍ਹਾਂ ਨੂੰ ਰਿਟਰਨ ਦਾਖਲ ਕਰਨ ਦੀ ਲੋੜ ਨਹੀਂ ਹੋਵੇਗੀ।


Related News