ਦੁਨੀਆ ਦੀ ਦੂਜੀ ਸਭ ਤੋਂ ਵੱਡੀ ਥਿਏਟਰ ਚੇਨ ਰੀਗਲ ਸਿਨੇਮਾਜ਼ ਦਿਵਾਲੀਆ ਹੋਣ ਕੰਢੇ

Sunday, Aug 21, 2022 - 10:39 AM (IST)

ਨਵੀਂ ਦਿੱਲੀ (ਇੰਟ.) – ਦੁਨੀਆ ’ਤੇ ਮੰਦੀ ਦਾ ਸਾਇਆ ਮੰਡਰਾ ਰਿਹਾ ਹੈ। ਇਸ ਦਰਮਿਆਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਥਿਏਟਰ ਚੇਨ ਰੀਗਲ ਸਿਨੇਮਾਜ਼ ਨੂੰ ਚਲਾਉਣ ਵਾਲੀ ਕੰਪਨੀ ਦਿਵਾਲੀਆ ਹੋਣ ਕੰਢੇ ਪੁੱਜ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਦੀ ਪੇਰੈਂਟ ਕੰਪਨੀ ਬ੍ਰਿਟੇਨ ਦੇ ਸਿਨੇਵਰਲਡ ਗਰੁੱਪ ਨੇ ਦਿਵਾਲੀਆ ਹੋਣ ਦੀ ਅਰਜ਼ੀ ਦਾਖਲ ਕਰਨ ਦੀ ਤਿਆਰੀ ਕਰ ਲਈ ਹੈ। ਇਸ ਖਬਰ ਨਾਲ ਸ਼ੁੱਕਰਵਾਰ ਨੂੰ ਕੰਪਨੀ ਦੇ ਸ਼ੇਅਰਾਂ ’ਚ80 ਫੀਸਦੀ ਤੱਕ ਗਿਰਾਵਟ ਆਈ। ਵਾਲ ਸਟ੍ਰੀਟ ਜਨਰਲ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਨੇ ਅਮਰੀਕਾ ਅਤੇ ਬ੍ਰਿਟੇਨ ’ਚ ਬੈਂਕਰਪਸੀ ਪ੍ਰੋਸੈੱਸ ’ਤੇ ਸਲਾਹ ਦੇਣ ਲਈ ਲਾਅ ਫਰਮ ਕਿਰਕਲੈਂਡ ਅਤੇ ਏਲਿਸ ਐੱਲ. ਐੱਲ. ਪੀ. ਦੇ ਵਕੀਲਾਂ ਨਾਲ ਗੱਲ ਕੀਤੀ ਹੈ।

ਇਹ ਵੀ ਪੜ੍ਹੋ : Twitter 'ਤੇ ਟ੍ਰੈਂਡ ਹੋ ਰਿਹਾ Boycott Amazon, ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ

ਹਾਲਾਂਕਿ ਬਾਅਦ ’ਚ ਕੰਪਨੀ ਦੇ ਸ਼ੇਅਰਾਂ ’ਚ ਕੁੱਝ ਸੁਧਾਰ ਨਜ਼ਰ ਆਇਆ ਪਰ ਇਹ ਹੁਣ ਵੀ ਪਿਛਲੇ ਸੈਸ਼ਨ ਦੇ ਮੁਕਾਬਲੇ 60 ਫੀਸਦੀ ਹੇਠਾਂ ਹਨ। ਇਸ ਤੋਂ ਪਹਿਲਾਂ ਹਾਲ ਹੀ ’ਚ ਸਿਨੇਵਰਲਡ ਨੇ ਕਿਹਾ ਸੀ ਕਿ ਪਿਛਲੇ ਸਾਲ ਦੀ ਤੁਲਨਾ ’ਚ ਮੰਗ ’ਚ ਕੁੱਝ ਰਿਕਵਰੀ ਆਈ ਹੈ ਪਰ ਇਹ ਹੁਣ ਵੀ ਉਮੀਦ ਦੇ ਮੁਤਾਬਕ ਨਹੀਂ ਹੈ। ਕੰਪਨੀ ਨੇ ਕਿਹਾ ਸੀ ਕਿ ਸੀਮਤ ਗਿਣਤੀ ’ਚ ਫਿਲਮਾਂ ਰਿਲੀਜ਼ ਹੋ ਰਹੀਆਂ ਹਨ ਅਤੇ ਇਹ ਸਥਿਤੀ ਨਵੰਬਰ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਚੇਨ ਦੇ ਅਮਰੀਕਾ ’ਚ 500 ਤੋਂ ਵੀ ਵੱਧ ਥਿਏਟਰ ਹਨ। ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਕਰਜ਼ੇ ਨੂੰ ਘੱਟ ਕਰਨ ਲਈ ਹਰ ਸੰਭਵ ਉਪਾਅ ਕਰ ਰਹੀ ਹੈ।

ਕੋਰੋਨਾ ਨੇ ਤੋੜਿਆ ਲੱਕ

ਕੋਰੋਨਾ ਮਹਾਮਾਰੀ ਦੌਰਾਨ ਕੰਪਨੀ ਨੂੰ ਦੁਨੀਆ ਭਰ ’ਚ ਆਪਣੇ ਥਿਏਟਰ ਬੰਦ ਕਰਨੇ ਪਏ ਸਨ। ਇਸ ਕਾਰਨ 2020 ’ਚ ਕੰਪਨੀ ਨੂੰ 2.7 ਅਰਬ ਡਾਲਰ ਦਾ ਨੁਕਸਾਨ ਹੋਇਆ ਸੀ। 2021 ’ਚ ਵੀ ਕੰਪਨੀ ਨੂੰ 56.6 ਕਰੋੜ ਡਾਲਰ ਦਾ ਨੁਕਸਾਨ ਹੋਇਆ ਸੀ। ਦੂਜੇ ਮੂਵੀ ਥਿਏਟਰ ਦਾ ਵੀ ਇਹੀ ਹਾਲ ਹੈ। ਇਸ ਸਾਲ ਯੂ. ਐੱਸ. ਬਾਕਸ ਆਫਿਸ ਦਾ ਰੈਵੇਨਿਊ ਮਾਹਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਕਰੀਬ 30 ਫੀਸਦੀ ਘੱਟ ਰਿਹਾ ਹੈ। ਸਿਨੇਵਰਲਡ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਬੈਂਕਰਪਸੀ ਲਈ ਅਰਜ਼ੀ ਦਾਖਲ ਕਰਨ ’ਤੇ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਯਾਤਰੀਆਂ ਦੀ ਜਾਨ ਖ਼ਤਰੇ 'ਚ ਪਾਉਣ ਵਾਲੇ SpiceJet ਦੇ ਪਾਇਲਟ ਵਿਰੁੱਧ DGCA ਦੀ ਵੱਡੀ ਕਾਰਵਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News