ਰਿਫੰਡ ਲਈ ਬਰਾਮਦਕਾਰਾਂ ਨੂੰ ਭਰਨਾ ਹੋਵੇਗਾ ਜੀ. ਐੱਸ. ਟੀ. ਆਰ. 1 ਫਾਰਮ ਦਾ ਟੇਬਲ 6ਏ : ਜੀ. ਐੱਸ. ਟੀ. ਐੱਨ.

Monday, Nov 06, 2017 - 12:20 AM (IST)

ਰਿਫੰਡ ਲਈ ਬਰਾਮਦਕਾਰਾਂ ਨੂੰ ਭਰਨਾ ਹੋਵੇਗਾ ਜੀ. ਐੱਸ. ਟੀ. ਆਰ. 1 ਫਾਰਮ ਦਾ ਟੇਬਲ 6ਏ : ਜੀ. ਐੱਸ. ਟੀ. ਐੱਨ.

ਨਵੀਂ ਦਿੱਲੀ  (ਭਾਸ਼ਾ)-ਵਸਤੂ ਅਤੇ ਸੇਵਾਕਰ ਨੈੱਟਵਰਕ (ਜੀ. ਐੱਸ. ਟੀ. ਐੱਨ.) ਨੇ ਅੱਜ ਦੱਸਿਆ ਕਿ ਬਰਾਮਦਕਾਰਾਂ ਨੂੰ ਰਿਫੰਡ ਦਾਖਲ ਕਰਨ ਲਈ ਉਸ ਦੇ ਪੋਰਟਲ 'ਤੇ ਜੀ . ਐੱਸ. ਟੀ. ਆਰ. 1 ਫਾਰਮ 'ਚ ਟੇਬਲ 6ਏ ਭਰਨਾ ਹੋਵੇਗਾ ਅਤੇ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜੀ. ਐਸ. ਟੀ. ਐੱਨ. ਨੇ ਇਕ ਇਸ਼ਤਿਹਾਰ 'ਚ ਕਿਹਾ ਕਿ ਕੋਈ ਬਰਾਮਦਕਾਰ ਬਰਾਮਦ ਦੌਰਾਨ ਜਮ੍ਹਾ ਕੀਤੇ ਗਏ ਇੰਟੀਗ੍ਰੇਟਿਡ ਜੀ. ਐੱਸ. ਟੀ. (ਆਈ. ਜੀ. ਐੱਸ. ਟੀ.) ਟੈਕਸ ਦੀ ਵਾਪਸੀ ਦੇ ਦਾਅਵੇ ਲਈ ਭੇਜੇ ਗਏ ਸ਼ਿਪਿੰਗ ਬਿੱਲ ਅਤੇ ਦਿੱਤੇ ਗਏ ਜੀ. ਐੱਸ. ਟੀ. ਟੈਕਸ ਦੇ ਇਨਵਾਇਸ ਨੂੰ ਆਪਣੇ ਉਸ ਮਹੀਨੇ ਦੇ ਜੀ. ਐੱਸ. ਟੀ. ਆਰ. 1 ਫਾਰਮ 'ਚ ਭਰ ਸਕਦਾ ਹੈ। ਬਰਾਮਦਕਾਰ ਵੱਲੋਂ ਭਰੇ ਗਏ ਸ਼ਿਪਿੰਗ ਬਿੱਲ ਨੂੰ ਬਰਾਮਦ ਕੀਤੇ ਗਏ ਮਾਲ 'ਤੇ ਟੈਕਸ ਵਾਪਸੀ ਦੀ ਅਪੀਲ ਮੰਨਿਆ ਜਾਂਦਾ ਹੈ। 
ਜੀ. ਐੱਸ. ਟੀ. ਐੱਨ. ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਕਾਸ਼ ਕੁਮਾਰ ਨੇ ਕਿਹਾ, '' ਇਨਪੁਟ ਸੇਵਾ ਪ੍ਰਦਾਤਾ ਜਾਂ ਇਕਮੁਸ਼ਤ ਟੈਕਸ ਦੇਣ ਵਾਲੇ ਟੈਕਸਪੇਅਰਜ਼ ਜਾਂ ਸਰੋਤਰ 'ਤੇ ਟੈਕਸ ਕਟੌਤੀਕਰਤਾ ਜਾਂ ਸਰੋਤਰ 'ਤੇ ਟੈਕਸ ਸੰਗ੍ਰਹਿ ਨੂੰ ਛੱਡ ਕੇ ਹਰ ਰਜਿਸਟਰਡ ਟੈਕਸਪੇਅਰਜ਼, ਜਿਸ ਨੇ ਆਈ. ਜੀ. ਐੱਸ. ਟੀ. ਦਾ ਭੁਗਤਾਨ ਕਰਕੇ ਬਰਾਮਦ ਕੀਤੀ ਹੈ ਉਹ ਜੀ. ਐੱਸ. ਟੀ. ਪੋਰਟਲ 'ਤੇ ਦਿੱਤੇ ਗਏ ਫਾਰਮ ਜੀ . ਐੱਸ. ਟੀ. ਆਰ. 1 ਫਾਰਮ 'ਚ ਟੇਬਲ 6ਏ ਨੂੰ ਇਲੈਕਟ੍ਰੋਨਿਕ ਰੂਪ ਨਾਲ ਫਾਈਲ ਕਰ ਸਕਦੇ ਹਨ।


Related News