ਗੋਲਡ ETF ''ਚ ਘਟਿਆ ਨਿਵੇਸ਼,  ਪਿਛਲੇ ਸਾਲ 90 ਫ਼ੀਸਦੀ ਤੱਕ ਦੀ ਆਈ ਗਿਰਾਵਟ

Sunday, Jan 22, 2023 - 03:35 PM (IST)

ਗੋਲਡ ETF ''ਚ ਘਟਿਆ ਨਿਵੇਸ਼,  ਪਿਛਲੇ ਸਾਲ 90 ਫ਼ੀਸਦੀ ਤੱਕ ਦੀ ਆਈ ਗਿਰਾਵਟ

ਨਵੀਂ ਦਿੱਲੀ : ਪੀਲੀ ਧਾਤੂ ਦੀਆਂ ਕੀਮਤਾਂ ਵਿੱਚ ਉਛਾਲ, ਵਿਆਜ ਦਰਾਂ ਵਿੱਚ ਵਾਧਾ ਅਤੇ ਮਹਿੰਗਾਈ ਦੇ ਦਬਾਅ ਕਾਰਨ ਪਿਛਲੇ ਸਾਲ (2022 ਵਿੱਚ) ਗੋਲਡ ਐਕਸਚੇਂਜ ਟਰੇਡਡ ਫੰਡਾਂ (ਈਟੀਐਫ) ਵਿੱਚ ਨਿਵੇਸ਼ ਦਾ ਪ੍ਰਵਾਹ 90 ਫੀਸਦੀ ਘੱਟ ਕੇ 459 ਕਰੋੜ ਰੁਪਏ ਰਹਿ ਗਿਆ। ਇਹ ਜਾਣਕਾਰੀ ਐਸੋਸੀਏਸ਼ਨ ਆਫ ਮਿਉਚੁਅਲ ਫੰਡ ਇਨ ਇੰਡੀਆ (AMFI) ਦੇ ਅੰਕੜਿਆਂ ਤੋਂ ਮਿਲੀ ਹੈ। ਗੋਲਡ ਈਟੀਐਫ ਵਿੱਚ 2021 ਵਿੱਚ 4,814 ਕਰੋੜ ਰੁਪਏ ਅਤੇ 2020 ਵਿੱਚ 6,657 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਹਾਲਾਂਕਿ, ਗੋਲਡ ਈਟੀਐਫ ਦਾ ਸੰਪਤੀ ਅਧਾਰ ਅਤੇ ਨਿਵੇਸ਼ਕ ਖਾਤਿਆਂ ਜਾਂ ਫੋਲੀਓ ਦੀ ਸੰਖਿਆ 'ਚ ਸਾਲ 2022 ਵਿੱਚ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :  ਸ਼੍ਰੀਲੰਕਾਈ ਕ੍ਰਿਕਟਰ ਅਰਜੁਨ ਰਣਤੁੰਗਾ ਨੇ ਭਾਰਤੀ ਕੰਪਨੀ ਨਾਲ ਕੀਤੀ ਸਾਂਝੇਦਾਰੀ, ਸਮਝੌਤੇ 'ਤੇ ਕੀਤੇ

ਮੌਰਨਿੰਗਸਟਾਰ ਇੰਡੀਆ ਦੀ ਰਿਸਰਚ ਦੀ ਸੀਨੀਅਰ ਐਨਾਲਿਸਟ ਮੈਨੇਜਰ ਕਵਿਤਾ ਕ੍ਰਿਸ਼ਣਨ ਨੇ ਕਿਹਾ, "ਸੋਨੇ ਦੀ ਵਧਦੀ ਕੀਮਤ ਨਿਵੇਸ਼ਕਾਂ 'ਤੇ ਕੁਝ ਦਬਾਅ ਪਾ ਸਕਦੀ ਹੈ ਕਿਉਂਕਿ ਬਹੁਤ ਸਾਰੇ ਨਿਵੇਸ਼ਕ ਸੁਧਾਰ ਦੀ ਉਮੀਦ ਵਿੱਚ ਆਪਣੇ ਨਿਵੇਸ਼ ਨੂੰ ਰੋਕ ਕੇ ਰਖਦੇ ਹਨ। ਮਹਿੰਗਾਈ ਦਾ ਦਬਾਅ ਅਤੇ ਉੱਚ ਵਿਆਜ ਦਰਾਂ ਦਾ ਢਾਂਚਾ ਵੀ ਇਸ ਮਾਮਲੇ ਵਿੱਚ ਇੱਕ ਚੁਣੌਤੀ ਬਣਿਆ ਹੋਇਆ ਹੈ।” ਘਰੇਲੂ ਮੋਰਚੇ ਬਾਰੇ ਗੱਲ ਕਰੀਏ ਤਾਂ ਨਿਵੇਸ਼ਕਾਂ ਨੇ 2022 ਵਿੱਚ ਹੋਰ ਸੰਪੱਤੀ ਸ਼੍ਰੇਣੀਆਂ ਦੇ ਮੁਕਾਬਲੇ ਸਟਾਕਾਂ ਵਿੱਚ ਨਿਵੇਸ਼ ਕਰਨਾ ਵਧੇਰੇ ਉਚਿਤ ਸਮਝਿਆ। 2022 ਵਿੱਚ, ਨਿਵੇਸ਼ਕਾਂ ਨੇ ਸਟਾਕਾਂ ਵਿੱਚ 1.6 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜੋ ਪਿਛਲੇ ਸਾਲ ਦੇ 96,700 ਕਰੋੜ ਰੁਪਏ ਦੇ ਆਂਕੜੇ ਤੋਂ ਕਿਤੇ ਜ਼ਿਆਦਾ ਹੈ। ਇਸ ਤੋਂ ਇਲਾਵਾ ਨਿਵੇਸ਼ਕਾਂ ਨੇ ਸਿਸਟਮੈਟਿਕ ਇਨਵੈਸਟਮੈਂਟ ਪਲਾਨ (SIP) ਵਿੱਚ ਨਿਵੇਸ਼ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਹੋਰ ਸੰਪੱਤੀ ਸ਼੍ਰੇਣੀਆਂ ਤੋਂ ਨਿਵੇਸ਼ ਕੱਢ ਕੇ ਸਟਾਕਾਂ ਵਿੱਚ ਪਾ ਦਿੱਤਾ।

ਗੋਲਡ ETF ਵਿੱਚ ਸਕਾਰਾਤਮਕ ਪ੍ਰਵਾਹ ਨੇ ਇਸਦੀ ਪ੍ਰਬੰਧਨ ਅਧੀਨ ਸੰਪਤੀਆਂ (AUM) ਦਸੰਬਰ 2022 ਦੇ ਅੰਤ ਵਿੱਚ ਇੱਕ ਸਾਲ ਪਹਿਲਾਂ 18,405 ਕਰੋੜ ਰੁਪਏ ਦੇ ਮੁਕਾਬਲੇ 16 ਪ੍ਰਤੀਸ਼ਤ ਵਧ ਕੇ 21,455 ਕਰੋੜ ਰੁਪਏ ਹੋ ਗਈ। ਗੋਲਡ ETF ਵਿੱਚ ਫੋਲਿਓ ਦਸੰਬਰ, 2022 ਤੱਕ 14.29 ਲੱਖ ਵਧ ਕੇ 46.28 ਲੱਖ ਹੋ ਗਿਆ ਜੋ ਦਸੰਬਰ, 2021 ਤੱਕ 32.09 ਲੱਖ ਸੀ। ਇਹ ਦਰਸਾਉਂਦਾ ਹੈ ਕਿ ਨਿਵੇਸ਼ਕਾਂ ਦਾ ਝੁਕਾਅ ਗੋਲਡ ਫੰਡਾਂ ਵੱਲ ਵਧਿਆ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਪ੍ਰਚਾਰ ਲਈ ਦਿਸ਼ਾ-ਨਿਰਦੇਸ਼ ਜਾਰੀ, ਉਲੰਘਣਾ ਕਰਨ 'ਤੇ 50 ਲੱਖ ਜੁਰਮਾਨੇ ਸਮੇਤ ਹੋ ਸਕਦੀ ਹੈ ਜੇਲ੍ਹ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News