ਘੱਟ ਕਰਨਾ ਹੈ ਖਤਰਾ, ਤਾਂ ਸੋਨੇ ''ਚ ਕਰੋਂ ਨਿਵੇਸ਼:WGC

02/23/2018 2:32:18 PM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ 'ਚ ਜਾਰੀ ਬਿਕਵਾਲੀ ਦੇ ਦੌਰ 'ਚ ਖਤਰਾ ਘੱਟ ਕਰਨ ਅਤੇ ਵਧੀਆ ਪ੍ਰਤੀਫਲ ਲਈ ਪੋਰਟਫੋਲੀਓ 'ਚ ਸੋਨੇ ਦਾ ਹਿੱਸਾ ਵਧਾਉਣ ਦੇ ਮੌਕੇ ਪੈਦਾ ਹੋਏ ਹਨ। ਵਿਸ਼ਵ ਸੋਨਾ ਪ੍ਰੀਸ਼ਦ (ਡਬਲਿਊ.ਜੀ.ਸੀ.) ਨੇ ਇਹ ਤਰਕ ਦਿੱਤਾ ਹੈ। ਡਬਲਿਊ.ਜੀ.ਸੀ. ਨੇ ਅੱਜ ਜਾਰੀ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਕਿ 'ਸੋਨੇ ਨੇ ਹਮੇਸ਼ਾ ਬਾਜ਼ਾਰ ਦੀ ਗਿਰਾਵਟ 'ਚ ਪੋਰਟਫੋਲੀਓ ਦੀ ਹੇਜਿੰਗ ਦਾ ਕੰਮ ਕੀਤਾ ਹੈ ਅਤੇ ਇਸ ਵਾਰ ਦੀ ਗਿਰਾਵਟ ਕੋਈ ਅਪਵਾਦ ਨਹੀਂ ਹੈ ਪਰ ਸੋਨਾ ਜ਼ਿਆਦਾ ਪ੍ਰਭਾਵੀ ਉਦੋਂ ਨਜ਼ਰ ਆਉਂਦਾ ਹੈ ਜਦੋਂ ਬਾਜ਼ਾਰ 'ਚ ਵਿਆਪਕ ਗਿਰਾਵਟ ਆਉਂਦੀ ਹੈ ਜਾਂ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।
ਸਾਡੇ ਨਜ਼ਰੀਏ ਨਾਲ ਹਾਲ ਦੀ ਬਿਕਵਾਲੀ ਇਸ ਗੱਲ ਦਾ ਚੰਗਾ ਸੰਕੇਤ ਹੈ ਕਿ ਸੋਨਾ ਪ੍ਰਤੀਫਲ ਦੇ ਸਕਦਾ ਹੈ ਅਤੇ ਪੋਰਟਫੋਲੀਆ ਦਾ ਖਤਰਾ ਘੱਟ ਕਰ ਸਕਦਾ ਹੈ। ਪਿਛਲੇ ਦੋ ਸਾਲ ਤੋਂ ਸੋਨੇ 'ਚ ਤੇਜ਼ੀ ਰਹੀ ਹੈ। ਸੋਨੇ ਨੇ ਰੁਪਏ 'ਚ ਕੈਲੰਡਰ ਸਾਲ 2016 'ਚ 12 ਫੀਸਦੀ ਅਤੇ 2017 'ਚ 5 ਫੀਸਦੀ ਪ੍ਰਤੀਫਲ ਦਿੱਤਾ ਹੈ। ਬੀ.ਐੱਸ.ਈ. ਸੈਂਸੈਕਸ 'ਚ 2016 'ਚ 2 ਫੀਸਦੀ ਅਤੇ 2017 'ਚ 28 ਫੀਸਦੀ ਤੇਜ਼ੀ ਰਹੀ ਹੈ। ਸ਼ੇਅਰ ਬਾਜ਼ਾਰਾਂ 'ਚ ਬਿਕਵਾਲੀ ਨਾਲ ਸੋਨੇ ਸਮੇਤ ਹੋਰ ਸੁਰੱਖਿਅਤ ਸੰਪਤੀਆਂ 'ਤ ਨਿਵੇਸ਼ ਵਧਦਾ ਹੈ। ਹਾਲਾਂਕਿ ਹਾਲ ਹੀ ਦੀ ਬਿਕਵਾਲੀ ਨਾਲ ਅਜਿਹਾ ਰੁਝਾਣ ਨਹੀਂ ਦਿਖਿਆ ਹੈ। ਮੁੰਬਈ ਦੇ ਜਵੇਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਸਿਰਫ 0.6 ਫੀਸਦੀ ਵਧ ਕੇ 30,415 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚੀ ਹੈ। ਉੱਧਰ ਸੰਸਾਰਿਕ ਬਾਜ਼ਾਰ 'ਚ ਸੋਨਾ 29 ਜਨਵਰੀ ਨੂੰ 1,324 ਡਾਲਰ ਪ੍ਰਤੀ ਔਂਸ ਦੇ ਪੱਧਰ ਤੋਂ 1.2 ਫੀਸਦੀ ਹੇਠਾਂ ਬਣਿਆ ਹੋਇਆ ਹੈ।


Related News