ਸ਼ੇਅਰ ਬਾਜ਼ਾਰ ''ਚ ਸੁਸਤ ਕਾਰੋਬਾਰ : ਸੈਂਸੈਕਸ 142 ਅੰਕ ਚੜ੍ਹਿਆ ਤੇ ਨਿਫਟੀ 25,083 ਦੇ ਪੱਧਰ ''ਤੇ ਹੋਇਆ ਬੰਦ
Thursday, Aug 21, 2025 - 03:51 PM (IST)

ਮੁੰਬਈ (ਭਾਸ਼ਾ) - ਘਰੇਲੂ ਸਟਾਕ ਮਾਰਕੀਟ ਸੈਂਸੈਕਸ ਅਤੇ ਨਿਫਟੀ ਵੀਰਵਾਰ ਨੂੰ ਕਾਰੋਬਾਰ ਦੌਰਾਨ ਵਾਧਾ ਦਰਜ ਕੀਤਾ ਹੈ। ਬੀਐਸਈ ਸੈਂਸੈਕਸ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ 142.87 ਅੰਕ ਭਾਵ 0.17% ਵਧ ਕੇ 82,000.71 ਦੇ ਪੱਧਰ ਤੇ ਬੰਦ ਹੋਇਆ ਹੈ। ਸੈਂਸੈਕਸ ਦੇ 16 ਸਟਾਕ ਵਾਧੇ ਨਾਲ ਅਤੇ 14 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ ਵਿੱਚੋਂ, ਬਜਾਜ ਫਿਨਸਰਵ, ਆਈਸੀਆਈਸੀਆਈ ਬੈਂਕ, ਰਿਲਾਇੰਸ, ਬਜਾਜ ਫਾਇਨਾਂਸ ਅਤੇ LT ਦੇ ਸ਼ੇਅਰ ਲਾਭ ਵਿੱਚ ਸਨ। ਦੂਜੇ ਪਾਸੇ ਪਾਵਰ ਗ੍ਰਿਡ, ਇਟਰਨਲ,ਹਿੰਦੁਸਤਾਨ ਯੂਨੀਲੀਵਰ, ਅਡਾਨੀ ਪੋਰਟ ਅਤੇ NTPC ਦੇ ਸ਼ੇਅਰ ਗਿਰਾਵਟ ਵਿੱਚ ਸਨ।
ਦੂਜੇ ਪਾਸੇ ਐਨਐਸਈ ਨਿਫਟੀ 33.20 ਅੰਕ ਭਾਵ 0.13% ਵਧ ਕੇ 25,083.75 ਦੇ ਪੱਧਰ ਤੇ ਬੰਦ ਹੋਈ ਹੈ। ਬੈਂਕ ਨਿਫਟੀ 56 ਅੰਕ ਵਧ ਕੇ 55,755 'ਤੇ ਬੰਦ ਹੋਇਆ ਅਤੇ ਮੁਦਰਾ ਬਾਜ਼ਾਰ ਵਿੱਚ, ਰੁਪਿਆ 20 ਪੈਸੇ ਕਮਜ਼ੋਰ ਹੋ ਕੇ 87.27 ਡਾਲਰ 'ਤੇ ਬੰਦ ਹੋਇਆ।
ਗਲੋਬਲ ਬਾਜ਼ਾਰਾਂ ਦਾ ਹਾਲ
ਏਸ਼ੀਆਈ ਬਾਜ਼ਾਰਾਂ ਵਿੱਚ, ਚੀਨ ਦਾ ਸ਼ੰਘਾਈ ਐਸਐਸਈ ਕੰਪੋਜ਼ਿਟ ਅਤੇ ਦੱਖਣੀ ਕੋਰੀਆ ਦਾ ਕੋਸਪੀ ਲਾਭ ਵਿੱਚ ਸੀ ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਅਤੇ ਜਾਪਾਨ ਦਾ ਨਿੱਕੇਈ 225 ਘਾਟੇ ਵਿੱਚ ਸੀ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਨਕਾਰਾਤਮਕ ਰੁਝਾਨ ਨਾਲ ਬੰਦ ਹੋਏ।
ਅੰਤਰਰਾਸ਼ਟਰੀ ਮਿਆਰੀ ਬ੍ਰੈਂਟ ਕਰੂਡ 0.43 ਪ੍ਰਤੀਸ਼ਤ ਵਧ ਕੇ 67.13 ਡਾਲਰ ਪ੍ਰਤੀ ਬੈਰਲ ਹੋ ਗਿਆ।
ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਬੁੱਧਵਾਰ ਨੂੰ ਸ਼ੁੱਧ ਵਿਕਰੇਤਾ ਰਹੇ ਅਤੇ 1,100.09 ਕਰੋੜ ਰੁਪਏ ਦੇ ਸ਼ੇਅਰ ਵੇਚੇ। ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ 1,806.34 ਕਰੋੜ ਰੁਪਏ ਦੇ ਸ਼ੇਅਰ ਖਰੀਦੇ।