ਦਸੰਬਰ ਵਿਚ UPI ਟਰਾਂਜ਼ੈਕਸ਼ਨ ਵਿਚ ਰਿਕਾਰਡ ਉਛਾਲ, 456 ਕਰੋੜ ਦਫਾ ਹੋਏ ਲੈਣ-ਦੇਣ
Monday, Jan 03, 2022 - 10:32 AM (IST)
ਨਵੀਂ ਦਿੱਲੀ (ਇੰਟ) - ਭਾਰਤ ਵਿਚ ਡਿਜੀਟਲ ਪੇਮੈਂਟ ਦਾ ਚਲਨ ਵਧਦਾ ਜਾ ਰਿਹਾ ਹੈ। ਡਿਜੀਟਲ ਪੇਮੈਂਟ ਲਈ ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ ਯੂ. ਪੀ. ਆਈ. ਵਰਗੀ ਸਹੂਲਤ ਤੁਹਾਨੂੰ ਘਰ ਬੈਠੇ ਆਸਾਨੀ ਨਾਲ ਮਣੀ ਟਰਾਂਸਫਰ ਦੀ ਸਹੂਲਤ ਦਿੰਦੀ ਹੈ। ਇਸ ਲਈ ਤੁਹਾਨੂੰ ਸਿਰਫ ਯੂ. ਪੀ. ਆਈ. ਸਪੋਰਟ ਕਰਨ ਵਾਲੇ ਐਪ ਜਿਵੇਂ ਪੇਟੀਐੱਮ, ਫੋਨਪੇ, ਭੀਮ, ਗੂਗਲਪੇ ਆਦਿ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ, ਦਸੰਬਰ 2021 ਵਿਚ ਯੂ. ਪੀ. ਆਈ. ਟਰਾਂਜ਼ੈਕਸ਼ਨ ਨੇ ਕਈ ਰਿਕਾਰਡਸ ਤੋੜ ਦਿੱਤੇ। ਬੀਤੇ ਮਹੀਨੇ ਕੁਲ 456 ਕਰੋਡ਼ ਦਫਾ ਯੂ. ਪੀ. ਆਈ. ਟਰਾਂਜ਼ੈਕਸ਼ਨ ਕੀਤੇ ਗਏ, ਜਿਸ ਦੀ ਟੋਟਲ ਵੈਲਿਊ 8.27 ਲੱਖ ਕਰੋੜ ਰੁਪਏ ਰਹੀ।
ਇਕ ਰਿਪੋਰਟ ਮੁਤਾਬਕ ਅਕਤੂਬਰ 2021 ਵਿਚ 421 ਕਰੋੜ ਦਫਾ ਯੂ. ਪੀ. ਆਈ. ਟਰਾਂਜ਼ੈਕਸ਼ਨ ਕੀਤਾ ਗਿਆ ਸੀ, ਜੋ ਹੁਣ ਤੱਕ ਦਾ ਰਿਕਾਰਡ ਹਾਈ ਸੀ। ਦਸੰਬਰ 2020 ਦੇ ਮੁਕਾਬਲੇ ਦਸੰਬਰ 2021 ਵਿਚ ਯੂ. ਪੀ. ਆਈ. ਟਰਾਂਜ਼ੈਕਸ਼ਨ ਦੀ ਗਿਣਤੀ ਵਿਚ 9 ਫੀਸਦੀ ਦਾ ਉਛਾਲ ਆਇਆ, ਜਦੋਂਕਿ ਵੈਲਿਊ ਦੇ ਲਿਹਾਜ਼ ਨਾਲ ਇਹ 7.6 ਫੀਸਦੀ ਦਾ ਵਾਧਾ ਸੀ। 2021 ਵਿਚ ਕੁਲ 3800 ਕਰੋਡ਼ ਦਫਾ ਟਰਾਂਜ਼ੈਕਸ਼ਨ ਕੀਤੇ ਗਏ, ਜਿਸ ਦੀ ਟੋਟਲ ਵੈਲਿਊ ਕਰੀਬ 73 ਲੱਖ ਕਰੋੜ ਰੁਪਏ ਰਹੀ।
ਯੂ. ਪੀ. ਆਈ. ਟਰਾਂਜ਼ੈਕਸ਼ਨ ਵਿਚ ਤੇਜ਼ੀ ਨੂੰ ਲੈ ਕੇ ਬੈਂਕਰਸ ਅਤੇ ਆਰਥਿਕ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਡਿਜੀਟਲ ਟਰਾਂਜ਼ੈਕਸ਼ਨ ਨੂੰ ਬਹੁਤ ਤੇਜ਼ੀ ਨਾਲ ਸਵੀਕਾਰ ਕੀਤਾ ਜਾ ਰਿਹਾ ਹੈ ਅਤੇ ਆਰਥਿਕ ਗਤੀਵਿਧੀਆਂ ਵਿਚ ਸੁਧਾਰ ਹੋ ਰਿਹਾ ਹੈ। ਫੈਸਟਿਵ ਸੀਜ਼ਨ ’ਚ ਅਕਤੂਬਰ 2021 ’ਚ ਯੂ. ਪੀ. ਆਈ. ਟਰਾਂਜ਼ੈਕਸ਼ਨ ਵਿਚ ਰਿਕਾਰਡ ਤੇਜ਼ੀ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ‘ਦੇਸ਼ ਭਰ ਦੀਆਂ ਕ੍ਰਿਪਟੋ ਏਜੰਸੀਆਂ ’ਤੇ ਛਾਪੇਮਾਰੀ, ਰਿਕਵਰ ਕੀਤੇ 70 ਕਰੋੜ’
ਕੀ ਹੈ ਯੂ. ਪੀ. ਆਈ.
ਦੱਸ ਦੇਈਏ ਕਿ ਯੂ. ਪੀ. ਆਈ. ਇਕ ਰਿਅਲ ਟਾਈਮ ਪੇਮੈਂਟ ਸਿਸਟਮ ਹੈ, ਜੋ ਮੋਬਾਇਲ ਐਪ ਦੇ ਮਾਧਿਅਮ ਨਾਲ ਬੈਂਕ ਅਕਾਊਂਟ ਵਿਚ ਪੈਸੇ ਤੁਰੰਤ ਟਰਾਂਸਫਰ ਕਰ ਸਕਦਾ ਹੈ। ਯੂ. ਪੀ. ਆਈ. ਦੇ ਮਾਧਿਅਮ ਨਾਲ ਤੁਸੀਂ ਇਕ ਬੈਂਕ ਅਕਾਊਂਟ ਨੂੰ ਕਈ ਯੂ. ਪੀ. ਆਈ. ਐਪ ਨਾਲ ਲਿੰਕ ਕਰ ਸਕਦੇ ਹੋ। ਉਥੇ ਹੀ, ਅਨੇਕ ਬੈਂਕ ਅਕਾਊਂਟ ਨੂੰ ਇਕ ਯੂ. ਪੀ. ਆਈ. ਐਪ ਜ਼ਰੀਏ ਸੰਚਾਲਿਤ ਕਰ ਸਕਦੇ ਹੋ। ਖਾਸ ਗੱਲ ਹੈ ਕਿ ਯੂ. ਪੀ. ਆਈ. ਤੁਹਾਨੂੰ ਸਕੈਨਰ, ਮੋਬਾਇਲ ਨੰਬਰ, ਯੂ. ਪੀ. ਆਈ. ਆਈ. ਡੀ. ਇਨ੍ਹਾਂ ਵਿਚੋਂ ਸਿਰਫ ਇਕ ਜਾਣਕਾਰੀ ਹੋਣ ਉੱਤੇ ਵੀ ਪੈਸੇ ਟਰਾਂਸਫਰ ਦੀ ਸਹੂਲਤ ਦਿੰਦਾ ਹੈ।
ਇਹ ਵੀ ਪੜ੍ਹੋ : Xiaomi, Oppo ਨੇ ਕੀਤੀ ਟੈਕਸ ਕਾਨੂੰਨ ਦੀ ਉਲੰਘਣਾ , ਹੋ ਸਕਦਾ ਹੈ 1,000 ਕਰੋੜ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।