ਬੈਂਕਾਂ ਦੀ ਸ਼ੁੱਧ ਵਿਆਜ ਆਮਦਨ ’ਚ ਰਿਕਾਰਡ ਵਾਧਾ, ਸ਼ੇਅਰਾਂ ’ਤੇ ਦੇਖਣ ਨੂੰ ਮਿਲੇਗਾ ਵਾਧੇ ਦਾ ਅਸਰ

02/20/2023 11:59:19 AM

ਮੁੰਬਈ (ਇੰਟ.) - ਬੈਂਕਾਂ ਦੀ ਸ਼ੁੱਧ ਵਿਆਜ ਆਮਦਨ (ਐੱਨ. ਆਈ. ਆਈ.) ਦਸੰਬਰ 2022 ਨੂੰ ਖਤਮ ਤਿਮਾਹੀ ’ਚ ਰਿਕਾਰਡ 25.5 ਫੀਸਦੀ ਵਾਧੇ ਦੇ ਨਾਲ ਕੇ 1.78 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ। ਇਹ ਕਰਜ਼ੇ ਦੇ ਬਿਹਤਰ ਉਠਾਅ ਅਤੇ ਕਰਜ਼ਿਆਂ ’ਤੇ ਉੱਚੀਆਂ ਪ੍ਰਾਪਤੀਆਂ ਦੀ ਸਥਿਤੀ ਨੂੰ ਦਰਸਾਉਂਦਾ ਹੈ। ਇਕ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਇਆ ਹੈ। ਤਿਮਾਹੀ ਦੌਰਾਨ ਬੈਂਕਾਂ ਨੂੰ ਕਰਜ਼ੇ ’ਤੇ ਵੱਧ ਕਮਾਈ ਹੋਈ ਹੈ। ਤਿਮਾਹੀ ਦੌਰਾਨ ਬੈਂਕਾਂ ਦਾ ਸ਼ੁੱਧ ਵਿਆਜ ਮਾਰਜਨ (ਐੱਨ. ਆਈ. ਐੱਮ.) 0.17 ਫੀਸਦੀ ਵਧ ਕੇ 3.28 ਫੀਸਦੀ ਹੋ ਗਿਆ।

ਇਹ ਵੀ ਪੜ੍ਹੋ : ਕੈਸ਼ਲੈੱਸ ਲੈਣ-ਦੇਣ 'ਚ ਵਿਸ਼ਵ ਰਿਕਾਰਡ ਬਣਾਏਗਾ ਭਾਰਤ , ਇਸ ਸਾਲ 7% ਆਰਥਿਕ ਵਿਕਾਸ ਦਾ ਰੱਖਿਆ ਟੀਚਾ

ਕੇਅਰ ਰੇਟਿੰਗਜ਼ ਦੇ ਸੀਨੀਅਰ ਡਾਇਰੈਕਟਰ ਸੰਜੇ ਅਗਰਵਾਲ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਬੈਂਕਾਂ ਨੇ ਮੌਜੂਦਾ ਕਰਜ਼ਿਆਂ ਦਾ ਉੱਚੀ ਦਰ ’ਤੇ ਮੁੜ ਮੁਲਾਂਕਣ ਕੀਤਾ ਅਤੇ ਨਵੇਂ ਕਰਜ਼ੇ ’ਤੇ ਵਿਆਜ ਦਰ ਵਧਾਈ। ਉਥੇ ਦੂਜੇ ਪਾਸੇ ਉਨ੍ਹਾਂ ਨੇ ਜਮ੍ਹਾ ਦਰਾਂ ’ਚ ਬਦਲਾਅ ਨਹੀਂ ਕੀਤਾ। ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਅਸਰ ਕਈ ਚੰਗੇ ਬੈਂਕਾਂ ਦੇ ਸ਼ੇਅਰਾਂ ’ਤੇ ਦੇਖਣ ਨੂੰ ਮਿਲੇਗਾ। ਕੁਝ ਬੈਂਕਾਂ ਦੇ ਸ਼ੇਅਰ ਰਾਕੇਟ ਦੀ ਰਫਤਾਰ ਨਾਲ ਭੱਜਣਗੇ। ਸ਼ੁੱਧ ਵਿਆਜ ਮਾਰਜਨ ਵਿਚ ਵਾਧੇ ਦੀ ਅਗਵਾਈ ਪ੍ਰਾਈਵੇਟ ਖੇਤਰ ਦੇ ਬੈਂਕਾਂ ਨੇ ਕੀਤੀ। ਉਨ੍ਹਾਂ ਦਾ ਐੱਨ. ਆਈ. ਐੱਮ. ਸਾਲਾਨਾ ਆਧਾਰ ’ਤੇ 0.15 ਫੀਸਦੀ ਵਧ ਕੇ 4.03 ਫੀਸਦੀ ’ਤੇ ਪਹੁੰਚ ਗਿਆ। ਉਥੇ ਜਨਤਕ ਖੇਤਰ ਦੇ ਬੈਂਕਾਂ ਦਾ ਐੱਨ. ਆਈ. ਐੱਮ. 0.17 ਫੀਸਦੀ ਵਧ ਕੇ 2.85 ਫੀਸਦੀ ਰਿਹਾ। ਸ਼ੁੱਧ ਵਿਆਜ ਆਮਦਨ ਜਾਂ ਐੱਨ. ਆਈ. ਆਈ. ਬੈਂਕਾਂ ਲਈ ਮਾਲੀਆ ਦਾ ਮੁੱਖ ਸਰੋਤ ਹੈ। ਇਹ ਬੈਂਕਾਂ ਦੀ ਵਿਆਜ ਆਮਦਨ ਅਤੇ ਜਮ੍ਹਾ ’ਤੇ ਕੀਤੇ ਵਿਆਜ ਭੁਗਤਾਨ ’ਚ ਅੰਤਰ ਹੁੰਦਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਜੰਗ ਵਿਚਾਲੇ ਲਗਾਤਾਰ ਮੰਦੀ ਵੱਲ ਵਧ ਰਿਹਾ ਗਲੋਬਲ ਅਰਥਚਾਰਾ, ਕੰਪਨੀਆਂ ਵਲੋਂ ਛਾਂਟੀ ਜਾਰੀ

ਅਗਰਵਾਲ ਦਾ ਮੰਨਣਾ ਹੈ ਕਿ ਦੇਣਦਾਰੀਆਂ ਦੇ ਨਵੇਂ ਸਿਰੇ ਤੋਂ ਮੁੱਲ ਨਿਰਧਾਰਨ ਨਾਲ ਅੱਗੇ ਜਾ ਕੇ ਸ਼ੁੱਧ ਵਿਆਜ ਮਾਰਜਿਨ ਸਥਿਰ ਹੋਵੇਗਾ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਮੰਗ ਉਚੇ ਦੋਹਰੇ ਅੰਕਾਂ ਵਿਚ ਬਣੀ ਹੋਈ ਹੈ, ਅਜਿਹੇ ’ਚ ਹੁਣ ਕੁਝ ਮੁੱਖ ਬੈਂਕਾਂ ਨੇ ਜਮ੍ਹਾਕਰਤਾਵਾਂ ਨੂੰ ਜ਼ਿਆਦਾ ਰਿਟਰਨ ਦੇਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਪਿਛਲੇ ਸਾਲ ਮਈ ਤੋਂ ਮੁੱਖ ਨੀਤੀਗਤ ਦਰ ਰੈਪੋ ’ਚ 2.50 ਫੀਸਦੀ ਦਾ ਵਾਧਾ ਕਰ ਚੁੱਕਾ ਹੈ। ਮਹਿੰਗਾਈ ਰਿਜ਼ਰਵ ਬੈਂਕ ਦੇ 4 ਫੀਸਦੀ (2 ਫੀਸਦੀ ਉੱਪਰ ਜਾਂ ਹੇਠਾਂ) ਦੇ ਤਸੱਲੀਜਨਕ ਪੱਧਰ ਤੋਂ ਉਪਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਸਸਤੇ ਅਤੇ ਘਟੀਆ ਖਿਡੌਣਿਆਂ ਦੀ ਦਰਾਮਦ ਦੇ ਨਿਯਮ ਹੋਣਗੇ ਸਖ਼ਤ, ਪੁਰਜਿਆਂ ਲਈ BIS ਮਾਰਕਡ ਜ਼ਰੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News