ਰੀਅਲ ਅਸਟੇਟ ''ਚ ਮੰਦੀ ਦਾ ਦੌਰ, 3 ਮਹੀਨੇ ''ਚ 9 ਫੀਸਦੀ ਘੱਟ ਗਈ ਮਕਾਨਾਂ ਦੀ ਵਿਕਰੀ

01/22/2020 5:31:01 PM

ਨਵੀਂ ਦਿੱਲੀ—ਦੇਸ਼ ਦੇ ਨੌ ਸ਼ਹਿਰਾਂ 'ਚ ਮਕਾਨਾਂ ਦੀ ਵਿਕਰੀ ਅਕਤੂਬਰ-ਦਸੰਬਰ ਮਿਆਦ 'ਚ 9 ਫੀਸਦੀ ਘੱਟ ਕੇ 60,453 ਇਕਾਈ ਰਹਿ ਗਈ। ਆਰਥਿਕ ਨਰਮੀ ਅਤੇ ਧਨ ਉਪਲੱਬਧਤਾ ਦੇ ਸੰਕਟ ਦੀ ਵਜ੍ਹਾ ਨਾਲ ਵਿਕਰੀ 'ਚ ਗਿਰਾਵਟ ਆਈ ਹੈ। ਪ੍ਰਾਪਇਕਵਿਟੀ ਨੇ ਆਪਣੀ ਚੌਥੀ ਤਿਮਾਹੀ ਰਿਪੋਰਟ 'ਚ ਕਿਹਾ ਕਿ ਅਕਤੂਬਰ-ਦਸੰਬਰ 2019 'ਚ ਮਕਾਨਾਂ ਦੀ ਵਿਕਰੀ ਪਿਛਲੇ ਸਾਲ ਇਸ ਸਮੇਂ ਦੀ ਤੁਲਨਾ 'ਚ 9 ਫੀਸਦੀ ਡਿੱਗੀ ਜਦੋਂਕਿ ਨਵੇਂ ਮਕਾਨਾਂ ਦੀ ਸਪਲਾਈ 'ਚ ਸਾਲਾਨਾ ਆਧਾਰ 'ਤੇ 10 ਫੀਸਦੀ ਦੀ ਗਿਰਾਵਟ ਆਈ ਹੈ।
ਆਰਥਿਕ ਨਰਮੀ ਅਤੇ ਪੂੰਜੀ ਉਪਲੱਬਧਤਾ ਦੀ ਕਮੀ ਦੀ ਵਜ੍ਹਾ ਨਾਲ ਮੁੱਖ ਤੌਰ 'ਤੇ ਮਕਾਨਾਂ ਦੀ ਵਿਕਰੀ 'ਚ ਗਿਰਾਵਟ ਰਹੀ। ਜ਼ਮੀਨ-ਜਾਇਦਾਦ ਨਾਲ ਜੁੜੀਆਂ ਸਲਾਹਾਂ ਦੇਣ ਵਾਲੀ ਇਕ ਹੋਰ ਫਰਮ ਪ੍ਰਾਪਟਾਈਗਰ ਨੇ ਆਪਣੀ ਹਾਲੀਆ ਰਿਪੋਰਟ 'ਚ ਨੌ ਸ਼ਹਿਰਾਂ 'ਚ ਵਿਕਰੀ 'ਚ ਅਕਤੂਬਰ-ਦਸੰਬਰ 'ਚ 30 ਫੀਸਦੀ ਦੀ ਕਮੀ ਦੀ ਸੂਚਨਾ ਦਿੱਤੀ ਸੀ। ਹਾਲਾਂਕਿ ਨਾਈਟ ਫ੍ਰੈਂਕ ਇੰਡੀਆ ਅਤੇ ਐਨਾਰਾਕ ਨੇ 2019 ਦੇ ਦੌਰਾਨ ਵਿਕਰੀ 'ਚ ਲੜੀਵਾਰ ਇਕ ਫੀਸਦੀ ਅਤੇ ਪੰਜ ਫੀਸਦੀ ਦੇ ਵਾਧੇ ਦੀ ਜਾਣਕਾਰੀ ਦਿੱਤੀ ਹੈ। ਅੰਕੜਿਆਂ ਮੁਤਾਬਕ ਅਕਤੂਬਰ-ਦਸੰਬਰ ਦੌਰਾਨ, ਪੁਣੇ 'ਚ ਮਕਾਨ ਵਿਕਰੀ 9 ਫੀਸਦੀ ਡਿੱਗ ਕੇ 15,453 ਇਕਾਈ ਰਹੀ।
ਠਾਣੇ ਅਤੇ ਹੈਦਰਾਬਾਦ 'ਚ ਵਿਕਰੀ 16 ਫੀਸਦੀ ਡਿੱਗ ਕੇ ਲੜੀਵਾਰ 11933 ਇਕਾਈ ਅਤੇ 4,643 ਇਕਾਈਆਂ 'ਤੇ ਰਹੀ ਜਦੋਂ ਕਿ ਬੇਂਗਲੁਰੂ ਅਤੇ ਮੁੰਬਈ 'ਚ ਵਿਕਰੀ 12-12 ਫੀਸਦੀ ਡਿੱਗ ਕੇ ਲੜੀਵਾਰ 10,263 ਇਕਾਈ ਅਤੇ 5,996 ਇਕਾਈ ਰਹੀ। ਚੇਨਈ 'ਚ ਰਿਹਾਇਸ਼ੀ ਦੀ ਵਿਕਰੀ 14 ਫੀਸਦੀ ਡਿੱਗ ਕੇ 3,632 ਇਕਾਈਆਂ 'ਤੇ ਰਹੀ। ਹਾਲਾਂਕਿ ਕੋਲਕਾਤਾ 'ਚ ਮਕਾਨਾਂ ਦੀ ਵਿਕਰੀ 26 ਫੀਸਦੀ ਵਧ ਕੇ 4,743 ਇਕਾਈ 'ਤੇ ਪਹੁੰਚ ਗਈ। ਗੁਰੂਗ੍ਰਾਮ 'ਚ ਵਿਕਰੀ 19 ਫੀਸਦੀ ਵਧ ਕੇ 2,175 ਅਤੇ ਨੋਇਡਾ 'ਚ ਵਿਕਰੀ 20 ਫੀਸਦੀ ਵਧ ਕੇ 1,615 ਇਕਾਈ 'ਤੇ ਰਹੀ। ਪ੍ਰਾਪਇਕਵਿਟੀ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਸਮੀਰ ਜਸੂਜਾ ਨੇ ਕਿਹਾ ਕਿ ਸਾਨੂੰ 2020 'ਚ ਰੀਅਲ ਅਸਟੇਟ ਬਾਜ਼ਾਰ 'ਚ ਸੁਧਾਰ ਦੀ ਉਮੀਦ ਹੈ। ਨਾਲ ਹੀ ਉਮੀਦ ਹੈ ਕਿ ਸਰਕਾਰ ਅਗਲੇ ਬਜਟ 'ਚ ਹਾਂ-ਪੱਖੀ ਉਪਾਵਾਂ ਦੀ ਘੋਸ਼ਣਾ ਕਰੇਗੀ।


Aarti dhillon

Content Editor

Related News