ਰੀਅਲ ਅਸਟੇਟ ਕੰਪਨੀਆਂ ’ਚ 2 ਤਿਮਾਹੀਆਂ ਬਾਅਦ ਪਰਤਿਆ ਉਤਸ਼ਾਹ

01/16/2020 9:44:47 AM

ਨਵੀਂ ਦਿੱਲੀ — ਰੀਅਲ ਅਸਟੇਟ ਹਿੱਤਧਾਰਕਾਂ ਦਰਮਿਆਨ ਕਰਵਾਏ ਗਏ ਇਕ ਤਾਜ਼ਾ ਸਰਵੇ ਅਨੁਸਾਰ ਬਾਜ਼ਾਰ ’ਚ ਭਵਿੱਖ ਨੂੰ ਲੈ ਕੇ ਉਮੀਦ ਦੀ ਕਿਰਨ ਵਿਖਾਈ ਦੇ ਰਹੀ ਹੈ। ਬਾਜ਼ਾਰ ਵਿਚ ‍ਆਤਮ-ਵਿਸ਼ਵਾਸ ਦਾ ਸੰਕੇਤ ਦੇਣ ਵਾਲਾ 23ਵਾਂ ਨਾਈਟ ਫਰੈਂਕ-ਫਿੱਕੀ-ਨਾਰਡੇਕੋ ਰੀਅਲ ਅਸਟੇਟ ਸੈਂਟੀਮੈਂਟ ਇੰਡੈਕਸ 2019 ਦੀ ਅਕਤੂਬਰ-ਦਸੰਬਰ ਤਿਮਾਹੀ (2019 ਦੀ ਚੌਥੀ ਤਿਮਾਹੀ) ’ਚ 53 ਅੰਕ ’ਤੇ ਸੀ। ਇਸ ਤੋਂ ਪਹਿਲਾਂ ਦੀ ਲਗਾਤਾਰ 2 ਤਿਮਾਹੀਆਂ ਵਿਚ 50 ਅੰਕ ਤੋਂ ਹੇਠਾਂ ਰਹਿਣ ਤੋਂ ਬਾਅਦ ਸੂਚਕ ਅੰਕ 50 ਤੋਂ ਉਪਰ ਗਿਆ ਹੈ। ਸੂਚਕ ਅੰਕ ਦੇ 50 ਅੰਕ ਦੇ ਉਪਰ ਦਾ ਮਤਲਬ ਹੈ ਕਿ ਬਾਜ਼ਾਰ ਦੀਆਂ ਇਕਾਈਆਂ ਆਉਣ ਵਾਲੇ ਸਮੇਂ ਵਿਚ ਸੁਧਾਰ ਦੀ ਉਮੀਦ ਕਰ ਰਹੀਆਂ ਹਨ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਮੀਦ ਦੇ ਬਾਵਜੂਦ ਹਿੱਤਧਾਰਕਾਂ ਦਾ ਰੁਖ਼ ਅਜੇ ਵੀ ਚੌਕਸੀ ਭਰਿਆ ਹੈ। ਰਿਪੋਰਟ ਅਨੁਸਾਰ ਸਰਵੇ ਵਿਚ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਅਗਲੇ 6 ਮਹੀਨੇ ’ਚ ਭਾਅ ਹੋਰ ਹੇਠਾਂ ਨਹੀਂ ਡਿੱਗੇਗਾ ਪਰ ਇਹ ਪਹਿਲਾਂ ਦੇ ਪੱਧਰ ’ਤੇ ਹੀ ਬਣਿਆ ਰਹੇਗਾ।


Related News