RBI ਇਸ ਮਹੀਨੇ ਜਾਰੀ ਕਰੇਗਾ ਨਵੇਂ ਨੋਟ, ਜਾਣੋ ਕੀ ਹੋਵੇਗਾ ਪੁਰਾਣੇ ਨੋਟਾਂ ਦਾ...
Thursday, Apr 03, 2025 - 10:36 AM (IST)

ਬਿਜ਼ਨੈੱਸ ਡੈਸਕ — ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ 50 ਰੁਪਏ ਦੇ ਨਵੇਂ ਨੋਟ ਨੂੰ ਲੈ ਕੇ ਇਕ ਅਹਿਮ ਐਲਾਨ ਕੀਤਾ ਹੈ, ਜਿਸ ਨਾਲ ਇਸ ਨੋਟ ਨੂੰ ਲੈ ਕੇ ਲੋਕਾਂ 'ਚ ਹਲਚਲ ਮਚ ਗਈ ਹੈ। 50 ਰੁਪਏ ਦੇ ਨਵੇਂ ਨੋਟ 'ਤੇ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਹੋਣਗੇ ਅਤੇ ਜਲਦੀ ਹੀ ਇਸ ਨੂੰ ਸਰਕੂਲੇਸ਼ਨ 'ਚ ਲਿਆਂਦਾ ਜਾਵੇਗਾ। RBI ਨੇ ਇਹ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਜਾਰੀ ਕੀਤੇ ਗਏ ਸਾਰੇ 50 ਰੁਪਏ ਦੇ ਨੋਟ ਵੈਧ ਰਹਿਣਗੇ, ਯਾਨੀ ਪੁਰਾਣੇ ਨੋਟ ਚਲਨ ਤੋਂ ਬਾਹਰ ਨਹੀਂ ਜਾਣਗੇ।
ਇਹ ਵੀ ਪੜ੍ਹੋ : Bisleri vs Aquapeya: ਟ੍ਰੇਡਮਾਰਕ ਵਿਵਾਦ ਨੂੰ ਲੈ ਕੇ ਬੰਬੇ ਹਾਈ ਕੋਰਟ ਦਾ ਵੱਡਾ ਫੈਸਲਾ
ਇਸ ਦੇ ਨਾਲ ਹੀ, ਇਹ ਨਵਾਂ ਨੋਟ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਡਿਜ਼ਾਈਨ ਨਾਲ ਮੇਲ ਖਾਂਦਾ ਹੋਵੇਗਾ, ਜੋ ਪਹਿਲਾਂ ਹੀ ਜਾਰੀ ਕੀਤੇ 50 ਰੁਪਏ ਦੇ ਨੋਟਾਂ ਦੇ ਸਮਾਨ ਹੋਵੇਗਾ। ਨਵੇਂ ਨੋਟਾਂ ਦੀ ਸ਼ਕਲ ਅਤੇ ਡਿਜ਼ਾਈਨ ਵੀ ਪਹਿਲਾਂ ਵਾਂਗ ਹੀ ਹੋਵੇਗਾ, ਜਿਸ ਵਿੱਚ ਫਲੋਰੋਸੈਂਟ ਨੀਲਾ ਰੰਗ ਅਤੇ ਹੰਪੀ ਦੇ ਰੱਥ ਦੀ ਤਸਵੀਰ ਸ਼ਾਮਲ ਹੋਵੇਗੀ, ਜੋ ਭਾਰਤੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : SBI, PNB, ICICI ਅਤੇ HDFC ਬੈਂਕ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ... ਬਦਲ ਗਏ ਇਹ ਨਿਯਮ
ਕੀ ਹੈ ਨਵੇਂ ਨੋਟ ਦੀ ਖਾਸੀਅਤ?
ਇਸ ਨੋਟ ਦੇ ਪਿਛਲੇ ਪਾਸੇ ਹੰਪੀ ਦੇ ਰੱਥ ਦੀ ਤਸਵੀਰ ਹੈ, ਜੋ ਭਾਰਤੀ ਸੱਭਿਆਚਾਰ ਦੀ ਅਮੀਰੀ ਅਤੇ ਇਤਿਹਾਸ ਨੂੰ ਦਰਸਾਉਂਦੀ ਹੈ। ਮਹਾਤਮਾ ਗਾਂਧੀ (ਨਵੀਂ) ਸੀਰੀਜ਼ 'ਚ ਜਾਰੀ ਕੀਤੇ ਜਾਣ ਵਾਲੇ ਇਸ ਨੋਟ 'ਚ ਕੁਝ ਨਵੇਂ ਸੁਰੱਖਿਆ ਫੀਚਰ ਵੀ ਹੋਣਗੇ, ਜੋ ਇਸ ਨੂੰ ਹੋਰ ਸੁਰੱਖਿਅਤ ਬਣਾਉਣਗੇ।
ਪੁਰਾਣੇ ਨੋਟ ਵੀ ਰਹਿਣਗੇ ਵੈਧ - RBI ਨੇ ਇਹ ਵੀ ਕਿਹਾ ਕਿ ਪਹਿਲਾਂ ਜਾਰੀ ਕੀਤੇ ਗਏ 50 ਰੁਪਏ ਦੇ ਪੁਰਾਣੇ ਨੋਟ ਵੈਧ ਕਰੰਸੀ ਹੀ ਰਹਿਣਗੇ ਅਤੇ ਨਵੇਂ ਨੋਟਾਂ 'ਤੇ ਇਨ੍ਹਾਂ ਦਾ ਕੋਈ ਅਸਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਸਰਕਾਰ ਨੇ ਦਿੱਤਾ ਝਟਕਾ, ਡੀਜ਼ਲ ਹੋਇਆ 2 ਰੁਪਏ ਮਹਿੰਗਾ, ਵਧੇਗੀ ਮਹਿੰਗਾਈ
2000 ਰੁਪਏ ਦੇ ਨੋਟਾਂ ਦੀ ਵਾਪਸੀ 'ਤੇ ਅਪਡੇਟ - ਹਾਲ ਹੀ ਵਿੱਚ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਇੱਕ ਮਹੱਤਵਪੂਰਨ ਅਪਡੇਟ ਵੀ ਆਇਆ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ 31 ਜਨਵਰੀ 2025 ਤੱਕ 2,000 ਰੁਪਏ ਦੇ 98.15% ਨੋਟ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਚੁੱਕੇ ਹਨ ਅਤੇ ਲੋਕਾਂ ਕੋਲ ਅਜੇ ਵੀ ਕੁਝ ਪੁਰਾਣੇ ਨੋਟ ਹਨ।
ਨਵੇਂ ਨੋਟ ਜਾਰੀ ਕਰਨ ਤੋਂ ਪਹਿਲਾਂ, ਇਹ ਇੱਕ ਮਹੱਤਵਪੂਰਨ ਸਮਾਂ ਹੈ ਜਦੋਂ ਜਨਤਾ ਨੂੰ ਪੁਰਾਣੇ ਅਤੇ ਨਵੇਂ ਨੋਟਾਂ ਵਿੱਚ ਅੰਤਰ ਨੂੰ ਸਮਝਣ ਅਤੇ ਉਨ੍ਹਾਂ ਦੀ ਸਹੀ ਵਰਤੋਂ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਆ ਗਏ ਨਵੇਂ ਨਿਯਮ, ਜੇਕਰ UPI ਰਾਹੀਂ ਨਹੀਂ ਹੋ ਰਿਹੈ ਭੁਗਤਾਨ ਤਾਂ ਕਰੋ ਇਹ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8