RBI ਦੇ ਕਰਮਚਾਰੀਆਂ ਨੇ 30 ਨਵੰਬਰ ਨੂੰ ਸਮੂਹਿਰ ਛੁੱਟੀਆਂ ''ਤੇ ਜਾਣ ਦੀ ਦਿੱਤੀ ਚਿਤਾਵਨੀ
Tuesday, Nov 16, 2021 - 05:04 PM (IST)
ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੇਤਨ ਸੰਸ਼ੋਧਨ 'ਚ ਦੇਰੀ ਦੇ ਵਿਰੋਧ 'ਚ 30 ਨਵੰਬਰ ਨੂੰ ਸਮੂਹਿਕ ਛੁੱਟੀਆਂ 'ਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਕੇਂਦਰੀ ਬੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਯੂਨਾਈਟਿਡ ਫੋਰਮ ਨੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਵੀ ਚਿੱਠੀ ਲਿਖ ਕੇ ਮਾਮਲੇ 'ਚ ਦਖਲਅੰਦਾਜ਼ੀ ਕਰਨ ਦਾ ਅਨੁਰੋਧ ਕੀਤਾ ਹੈ।
ਫੋਰਮ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਚਾਰ ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਤੋਂ ਲੰਬਿਤ ਕਰਮਚਾਰੀਆਂ ਦੇ ਤਨਖਾਹ ਸੰਸ਼ੋਧਨ ਵਰਗੇ ਬਹੁਤ ਜ਼ਿਆਦਾ ਸੰਵੇਦਨਸ਼ੀਲ ਮਾਮਲੇ 'ਤੇ ਕੇਂਦਰੀ ਬੈਂਕ ਦੀ ਮਨਮਾਨੀ ਦਾ ਸਖ਼ਤ ਵਿਰੋਧ ਕਰਨ ਤੋਂ ਇਲਾਵਾ ਸਾਡੇ ਕੋਲ ਕੋਈ ਬਦਲ ਨਹੀਂ ਹੈ। ਸੰਗਠਨ ਨੇ ਕਿਹਾ ਕਿ ਮੌਜੂਦਾ ਵੇਤਨ ਸਮਝੌਤੇ ਦੇ ਤਹਿਤ ਆਉਣ ਵਾਲੇ ਸਾਰੇ ਕਰਮਚਾਰੀ 30 ਨਵੰਬਰ ਨੂੰ ਸਮੂਹਿਕ ਛੁੱਟੀਆਂ 'ਤੇ ਜਾਣਗੇ।
ਫੋਰਮ 'ਚ ਚਾਰ ਯੂਨੀਅਨ ਸ਼ਾਮਲ ਹਨ-ਅਖਿਲ ਭਾਰਤੀ ਰਿਜ਼ਰਵ ਬੈਂਕ ਕਰਮਚਾਰੀ ਸੰਘ (ਏ.ਆਈ.ਆਰ.ਬੀ.ਈ.ਏ), ਅਖਿਲ ਭਾਰਤੀ ਿਰਜ਼ਰਵ ਬੈਂਕ ਮਜ਼ਦੂਰ ਸੰਘ (ਏ.ਆਈ.ਆਰ.ਬੀ.ਡਬਲਿਊ.ਐੱਫ.), ਭਾਰਤੀ ਰਿਜ਼ਰਵ ਬੈਂਕ ਅਧਿਕਾਰੀ ਸੰਘ (ਆਰ.ਬੀ.ਆਈ.ਓ.ਏ) ਅਤੇ ਅਖਿਲ ਭਾਰਤੀ ਰਿਜ਼ਰਵ ਬੈਂਕ ਅਧਿਕਾਰੀ ਸੰਘ (ਏ.ਆਈ.ਆਰ.ਬੀ.ਓ.ਏ)।