ਹੁਣ ਤਿਜ਼ੌਰੀ ਨਹੀਂ, ਡੀਮੈਟ ’ਚ ਰੱਖੋ ਸੋਨਾ, EGR ਨਾਲ ਨਿਵੇਸ਼ ਹੋਇਆ ਹੋਰ ਵੀ ਆਸਾਨ
Wednesday, Jul 22, 2026 - 12:24 PM (IST)
ਬਿਜ਼ਨੈੱਸ ਡੈਸਕ - ਦੇਸ਼ ’ਚ ਸੋਨੇ ’ਚ ਨਿਵੇਸ਼ ਕਰਨ ਵਾਲਿਆਂ ਲਈ ਹੁਣ ਇਕ ਨਵਾਂ ਅਤੇ ਆਧੁਨਿਕ ਬਦਲ ਉਪਲੱਬਧ ਹੋ ਗਿਆ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਇਲੈਕਟ੍ਰਾਨਿਕ ਗੋਲਡ ਰਿਸੀਟਸ (ਈ. ਜੀ. ਆਰ.) ਜ਼ਰੀਏ ਨਿਵੇਸ਼ਕਾਂ ਨੂੰ ਬਿਨਾਂ ਘਰ ’ਚ ਸੋਨਾ ਰੱਖੇ ਵੀ ਉਸ ਦਾ ਮਾਲਕ ਬਣਨ ਦੀ ਸਹੂਲਤ ਦਿੱਤੀ ਹੈ। ਇਸ ਵਿਵਸਥਾ ਦਾ ਉਦੇਸ਼ ਸੋਨੇ ਦੇ ਕਾਰੋਬਾਰ ’ਚ ਪਾਰਦਰਸ਼ਤਾ ਵਧਾਉਣਾ ਅਤੇ ਨਿਵੇਸ਼ ਨੂੰ ਹੋਰ ਸੁਰੱਖਿਅਤ ਬਣਾਉਣਾ ਹੈ।
ਇਹ ਵੀ ਪੜ੍ਹੋ : ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ
ਕੀ ਹੈ ਇਲੈਕਟ੍ਰਾਨਿਕ ਗੋਲਡ ਰਿਸੀਟ
ਈ. ਜੀ. ਆਰ. ਇਕ ਐਕਸਚੇਂਜ ’ਤੇ ਕਾਰੋਬਾਰ ਹੋਣ ਵਾਲੀ ਡਿਜੀਟਲ ਸਕਿਓਰਿਟੀ ਹੈ, ਜੋ ਸੁਰੱਖਿਅਤ ਵਾਲੇਟ ’ਚ ਰੱਖੇ ਅਸਲੀ (ਫਿਜ਼ੀਕਲ) ਸੋਨੇ ਦੀ ਅਗਵਾਈ ਕਰਦੀ ਹੈ। ਨਿਵੇਸ਼ਕ ਇਸ ਨੂੰ ਆਪਣੇ ਡੀਮੈਟ ਖਾਤੇ ’ਚ ਖਰੀਦ ਅਤੇ ਵੇਚ ਸਕਦੇ ਹਨ। ਜ਼ਰੂਰਤ ਪੈਣ ’ਤੇ ਤੈਅ ਪ੍ਰਕਿਰਿਆ ਤਹਿਤ ਇਸ ਨੂੰ ਅਸਲੀ ਸੋਨੇ ’ਚ ਵੀ ਬਦਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ :
ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ ਗਏ ਸੀ ਮੈਂਬਰ...'
ਕਿਵੇਂ ਕਰ ਸਕਦੇ ਹੋ ਨਿਵੇਸ਼?
ਈ. ਜੀ. ਆਰ. ’ਚ ਨਿਵੇਸ਼ ਲਈ ਨਿਵੇਸ਼ਕ ਕੋਲ ਟ੍ਰੇਡਿੰਗ ਅਤੇ ਡੀਮੈਟ ਅਕਾਊਂਟ ਹੋਣਾ ਜ਼ਰੂਰੀ ਹੈ। ਅਧਿਕਾਰਤ ਸਟਾਕ ਬ੍ਰੋਕਰ ਰਾਹੀਂ ਸ਼ੇਅਰਾਂ ਵਾਂਗ ਬਾਜ਼ਾਰ ਦੇ ਸਮੇਂ ਦੌਰਾਨ ਈ. ਜੀ. ਆਰ. ਦੀ ਖਰੀਦ-ਵੇਚ ਕੀਤੀ ਜਾ ਸਕਦੀ ਹੈ। ਇਸ ਦਾ ਨਿਪਟਾਰਾ (ਸੈਟਲਮੈਂਟ) ਵੀ ਸ਼ੇਅਰ ਬਾਜ਼ਾਰ ਦੀ ਤਰ੍ਹਾਂ ਤੈਅ ਸਮੇਂ ’ਚ ਹੁੰਦਾ ਹੈ।
ਇਹ ਵੀ ਪੜ੍ਹੋ : RBI ਨੇ ਵੇਚਿਆ 12 ਅਰਬ ਡਾਲਰ ਦਾ ਸੋਨਾ! ਸਰਕਾਰ ਨੇ ਗੋਲਡ ਰਿਜ਼ਰਵ ਨੂੰ ਲੈ ਕੇ ਦਿੱਤੀ ਪੂਰੀ ਜਾਣਕਾਰੀ
ਛੋਟੇ ਨਿਵੇਸ਼ਕਾਂ ਲਈ ਵੀ ਆਸਾਨ ਬਦਲ
ਈ. ਜੀ. ਆਰ. ਵੱਖ-ਵੱਖ ਵਜ਼ਨ ’ਚ ਉਪਲੱਬਧ ਹਨ। ਨਿਵੇਸ਼ਕ ਆਪਣੀ ਸਮਰੱਥਾ ਅਨੁਸਾਰ 1 ਗ੍ਰਾਮ, 10 ਗ੍ਰਾਮ, 100 ਗ੍ਰਾਮ ਜਾਂ 1 ਕਿਲੋਗ੍ਰਾਮ ਤੱਕ ਦੇ ਬਦਲ ਚੁਣ ਸਕਦੇ ਹਨ। ਇਸ ਨਾਲ ਛੋਟੇ ਅਤੇ ਵੱਡੇ ਦੋਵੇਂ ਤਰ੍ਹਾਂ ਦੇ ਨਿਵੇਸ਼ਕਾਂ ਨੂੰ ਸਹੂਲਤ ਮਿਲਦੀ ਹੈ।
ਇਹ ਵੀ ਪੜ੍ਹੋ : ਵਿਦੇਸ਼ 'ਚ ਤੋਹਫ਼ੇ ਵਜੋਂ ਪੈਸੇ ਭੇਜਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ: ਜਾਣੋ ਕਿੰਨਾ ਲਗਦਾ ਹੈ ਟੈਕਸ
ਈ. ਜੀ. ਆਰ. ਦੇ ਵੱਡੇ ਫਾਇਦੇ
ਮਾਹਿਰਾਂ ਅਨੁਸਾਰ ਈ. ਜੀ. ਆਰ. ’ਚ ਨਿਵੇਸ਼ ਕਰਨ ’ਤੇ ਸੋਨੇ ਦੀ ਸ਼ੁੱਧਤਾ ਦੀ ਚਿੰਤਾ ਨਹੀਂ ਰਹਿੰਦੀ ਕਿਉਂਕਿ ਇਹ ਮਾਨਤਾ ਪ੍ਰਾਪਤ ਸੁਰੱਖਿਅਤ ਵਾਲੇਟ ’ਚ ਰੱਖਿਆ ਜਾਂਦਾ ਹੈ। ਐਕਸਚੇਂਜ ’ਤੇ ਟ੍ਰੇਡਿੰਗ ਹੋਣ ਨਾਲ ਕੀਮਤਾਂ ’ਚ ਪਾਰਦਰਸ਼ਤਾ ਬਣੀ ਰਹਿੰਦੀ ਹੈ ਅਤੇ ਪੂਰੇ ਦੇਸ਼ ’ਚ ਇਕ ਸਮਾਨ ਮੁੱਲ ਦੀ ਖੋਜ ਸੰਭਵ ਹੁੰਦੀ ਹੈ। ਨਾਲ ਹੀ ਘਰ ’ਚ ਸੋਨਾ ਰੱਖਣ ਦਾ ਜੋਖਮ ਵੀ ਖਤਮ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਕਿਤੇ ਤੁਹਾਡੇ ਕੋਲ ਤਾਂ ਨਹੀਂ ਨਕਲੀ ਨੋਟ, ਇਨ੍ਹਾਂ ਨੋਟਾਂ ਦੀ ਜਾਅਲੀ ਕਰੰਸੀ ਲਈ RBI ਨੇ ਕੀਤਾ Alert
ਇਨ੍ਹਾਂ ਜੋਖਮਾਂ ਅਤੇ ਖਰਚਿਆਂ ਨੂੰ ਵੀ ਸਮਝੋ
ਹਾਲਾਂਕਿ ਈ. ਜੀ. ਆਰ. ’ਚ ਨਿਵੇਸ਼ ਪੂਰੀ ਤਰ੍ਹਾਂ ਮੁਫਤ ਨਹੀਂ ਹੈ। ਨਿਵੇਸ਼ਕਾਂ ਨੂੰ ਬ੍ਰੋਕਰੇਜ, ਡੀਮੈਟ ਚਾਰਜ, ਵਾਲੇਟ ਸਟੋਰੇਜ ਫੀਸ ਅਤੇ ਹੋਰ ਲੈਣ-ਦੇਣ ਦੀਆਂ ਫੀਸਾਂ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਜੇਕਰ ਕੋਈ ਨਿਵੇਸ਼ਕ ਅਸਲੀ ਸੋਨੇ ਦੀ ਡਿਲੀਵਰੀ ਲੈਣਾ ਚਾਹੁੰਦਾ ਹੈ ਤਾਂ ਉਸ ’ਤੇ ਲਾਗੂ ਟੈਕਸ ਅਤੇ ਹੋਰ ਖਰਚੇ ਵੀ ਚੁੱਕਣੇ ਪੈਣਗੇ।
ਇਹ ਵੀ ਪੜ੍ਹੋ : ਬੰਦ ਹੋਣ ਵਾਲੇ ਹਨ 10-20 ਰੁਪਏ ਦੇ ਕਾਗਜ਼ ਦੇ ਨੋਟ! RBI ਨੇ ਜਾਰੀ ਕੀਤਾ ਟੈਂਡਰ
ਮਾਹਿਰਾਂ ਦੀ ਸਲਾਹ
ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਈ. ਜੀ. ਆਰ. ਉਨ੍ਹਾਂ ਨਿਵੇਸ਼ਕਾਂ ਲਈ ਬਿਹਤਰ ਬਦਲ ਹੋ ਸਕਦਾ ਹੈ, ਜੋ ਸੁਰੱਖਿਅਤ, ਪਾਰਦਰਸ਼ੀ ਅਤੇ ਡਿਜੀਟਲ ਮਾਧਿਅਮ ਨਾਲ ਸੋਨੇ ’ਚ ਨਿਵੇਸ਼ ਕਰਨਾ ਚਾਹੁੰਦੇ ਹਨ। ਹਾਲਾਂਕਿ ਨਿਵੇਸ਼ ਤੋਂ ਪਹਿਲਾਂ ਫੀਸ, ਨਿਵੇਸ਼ ਦੀ ਮਿਆਦ ਅਤੇ ਆਪਣੇ ਵਿੱਤੀ ਟੀਚਿਆਂ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ।
ਈ. ਜੀ. ਆਰ. ਦੇ 5 ਵੱਡੇ ਫਾਇਦੇ
-ਡੀਮੈਟ ਖਾਤੇ ’ਚ ਡਿਜੀਟਲ ਰੂਪ ’ਚ ਸੁਰੱਖਿਅਤ ਨਿਵੇਸ਼
-ਜ਼ਰੂਰਤ ਪੈਣ ’ਤੇ ਫਿਜ਼ੀਕਲ ਗੋਲਡ ’ਚ ਬਦਲਣ ਦੀ ਸਹੂਲਤ
-ਐਕਸਚੇਂਜ ਅਾਧਾਰਿਤ ਪਾਰਦਰਸ਼ੀ ਕੀਮਤ
-ਸ਼ੁੱਧਤਾ ਅਤੇ ਸੁਰੱਖਿਆ ਦੀ ਚਿੰਤਾ ਨਹੀਂ
-ਛੋਟੇ ਨਿਵੇਸ਼ਕਾਂ ਲਈ ਵੀ ਕਈ ਬਦਲ ਉਪਲੱਬਧ
ਇਹ ਵੀ ਪੜ੍ਹੋ : 10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
