2000 ਦੇ ਨੋਟਾਂ ਨੂੰ ਲੈ ਕੇ RBI ਦਾ ਵੱਡਾ ਅਪਡੇਟ, ਲੋਕ ਇੰਝ ਬਦਲ ਸਕਦੇ ਹਨ ਨੋਟ

Saturday, Jan 06, 2024 - 11:45 AM (IST)

ਬਿਜ਼ਨੈੱਸ ਡੈਸਕ : 2,000 ਰੁਪਏ ਦੇ ਨੋਟ ਬੰਦ ਹੋਣ ਦੇ ਐਲਾਨ ਤੋਂ ਬਾਅਦ ਕਈ ਲੋਕ ਇਨ੍ਹਾਂ ਨੂੰ ਬੈਂਕ 'ਚ ਜਮ੍ਹਾਂ ਕਰਵਾਉਣ ਵਾਂਝੇ ਰਹੇ ਗਏ ਹਨ। ਨੋਟਾਂ ਨੂੰ ਜਮ੍ਹਾਂ ਕਰਵਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਖ਼ਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਆਰਬੀਆਈ ਨੇ ਕਿਹਾ ਹੈ ਕਿ 2,000 ਰੁਪਏ ਦੇ ਨੋਟ ਜਿਨ੍ਹਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਿਆ ਗਿਆ ਹੈ, ਨੂੰ ਡਾਕਘਰਾਂ ਦੀ ਮਦਦ ਨਾਲ ਵੀ ਬਦਲਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ - OMG! 3 ਲੋਕਾਂ ਨੇ ਮਿਲ ਕੇ ਖੋਲ੍ਹੀ SBI ਬੈਂਕ ਦੀ ਫਰਜ਼ੀ ਬ੍ਰਾਂਚ, ਫਿਰ ਇੰਝ ਹੋਇਆ ਪਰਦਾਫਾਸ਼

ਰਿਜ਼ਰਵ ਬੈਂਕ ਨੇ ਆਪਣੀ ਵੈੱਬਸਾਈਟ 'ਤੇ 'ਅਕਸਰ ਪੁੱਛੇ ਜਾਣ ਵਾਲੇ ਸਵਾਲ' (FAQs) ਦੇ ਇੱਕ ਸਮੂਹ ਵਿੱਚ ਕਿਹਾ ਹੈ ਕਿ ਲੋਕ ਆਪਣੇ ਬੈਂਕ ਖਾਤੇ ਵਿੱਚ ਰਕਮ ਪ੍ਰਾਪਤ ਕਰਨ ਲਈ ਕਿਸੇ ਵੀ ਡਾਕਘਰ ਤੋਂ ਇਸ ਦੇ 19 ਦਫ਼ਤਰਾਂ ਵਿੱਚੋਂ ਕਿਸੇ ਨੂੰ ਵੀ 2,000 ਰੁਪਏ ਦੇ ਨੋਟ ਭੇਜ ਸਕਦੇ ਹਨ। ਇਸ ਲਈ ਲੋਕਾਂ ਨੂੰ ਆਨਲਾਈਨ ਉਪਲਬਧ ਇੱਕ ਅਰਜ਼ੀ ਫਾਰਮ ਭਰਨਾ ਹੋਵੇਗਾ ਅਤੇ ਭਾਰਤੀ ਡਾਕ ਦੀ ਕਿਸੇ ਵੀ ਸਹੂਲਤ ਰਾਹੀਂ ਨੋਟਸ ਨੂੰ ਆਰਬੀਆਈ ਦਫ਼ਤਰ ਵਿੱਚ ਭੇਜਣਾ ਹੋਵੇਗਾ। ਇਹ ਫਾਰਮ ਆਰਬੀਆਈ ਦੀ ਵੈੱਬਸਾਈਟ 'ਤੇ ਉਪਲਬਧ ਹੈ। 

ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ!  ਜਾਣੋ ਅੱਜ ਦਾ ਰੇਟ

ਦੱਸ ਦੇਈਏ ਕਿ ਲੋਕ ਅਜੇ ਵੀ 2,000 ਰੁਪਏ ਦੇ ਨੋਟ ਬਦਲਣ ਲਈ ਆਰਬੀਆਈ ਦੇ ਖੇਤਰੀ ਦਫ਼ਤਰਾਂ ਵਿੱਚ ਕਤਾਰਾਂ ਵਿੱਚ ਖੜ੍ਹੇ ਵਿਖਾਈ ਦੇ ਰਹੇ ਹਨ। ਆਰਬੀਆਈ ਦੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਅਨੁਸਾਰ, ਇਕ ਵਿਅਕਤੀ ਪੋਸਟ ਆਫਿਸ ਸੁਵਿਧਾਵਾਂ ਦੇ ਨਾਲ ਰਿਜ਼ਰਵ ਬੈਂਕ ਦੇ 19 ਦਫ਼ਤਰਾਂ ਵਿੱਚ ਇੱਕ ਵਾਰ ਵਿੱਚ 20,000 ਰੁਪਏ ਦੀ ਸੀਮਾ ਤੱਕ ਦੇ ਨੋਟਾਂ ਨੂੰ ਬਦਲ ਜਾਂ ਜਮ੍ਹਾ ਕਰ ਸਕਦਾ ਹੈ। 

ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ

RBI ਨੇ ਮਈ ਵਿੱਚ 2,000 ਰੁਪਏ ਦੇ ਨੋਟ ਵਾਪਸ ਲੈਣ ਦਾ ਕੀਤਾ ਐਲਾਨ
ਦੱਸਣਯੋਗ ਕਿ ਆਰਬੀਆਈ ਨੇ ਪਿਛਲੇ ਸਾਲ ਮਈ ਵਿੱਚ 2,000 ਰੁਪਏ ਦੇ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਹ ਨੋਟ ਪਹਿਲੀ ਵਾਰ ਨਵੰਬਰ 2016 ਵਿੱਚ ਨੋਟਬੰਦੀ ਦੇ ਸਮੇਂ ਜਾਰੀ ਕੀਤਾ ਗਿਆ ਸੀ। ਆਰਬੀਆਈ ਨੇ ਕਿਹਾ ਸੀ ਕਿ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਨੋਟਾਂ ਨੇ ਆਪਣੀ ਉਮੀਦ ਕੀਤੀ ਉਮਰ ਪੂਰੀ ਕਰ ਲਈ ਹੈ। ਲੋਕ ਲੈਣ-ਦੇਣ ਵਿੱਚ ਵੀ ਇਨ੍ਹਾਂ ਦੀ ਜ਼ਿਆਦਾ ਵਰਤੋਂ ਨਹੀਂ ਕਰ ਰਹੇ ਹਨ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਆਰਬੀਆਈ ਵਲੋਂ ਮਈ 2023 ਤੱਕ ਪ੍ਰਚਲਿਤ 2,000 ਰੁਪਏ ਦੇ ਨੋਟਾਂ ਵਿੱਚੋਂ 97.38 ਫ਼ੀਸਦੀ ਤੋਂ ਵੱਧ ਨੋਟ ਵਾਪਸ ਲੈ ਲਏ ਗਏ ਹਨ। ਹਾਲਾਂਕਿ ਹੁਣ ਬੈਂਕ ਸ਼ਾਖਾਵਾਂ ਵਿੱਚ ਇਹਨਾਂ ਨੋਟਾਂ ਨੂੰ ਬਦਲਣ ਜਾਂ ਜਮ੍ਹਾ ਕਰਨ ਦੀ ਆਗਿਆ ਨਹੀਂ ਹੈ, ਆਰਬੀਆਈ ਨੇ ਵਿਕਲਪਿਕ ਸਾਧਨ ਮੁਹੱਈਆ ਕਰਵਾਏ ਹਨ।

ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News