RBI ਨੇ ਸੇਬੀ ਨੂੰ ਲੋਨ ਡਿਫਾਲਟਰਾਂ ਅਤੇ NPA ਦੀ ਜਾਣਕਾਰੀ ਦੇਣ ਤੋਂ ਕੀਤਾ ਮਨ੍ਹਾ

11/15/2018 12:02:31 PM

ਨਵੀਂ ਦਿੱਲੀ—ਆਰ.ਬੀ.ਆਈ. ਨੇ ਸੇਬੀ ਨੂੰ ਨਾਨ-ਪਰਫਾਰਮਿੰਗ ਅਸੈਟਸ ਅਤੇ ਲੋਨ ਡਿਫਾਲਟਰਾਂ ਨਾਲ ਜੁੜੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਮਾਮਲੇ ਤੋਂ ਵਾਕਿਫ ਦੋ ਲੋਕਾਂ ਨੇ ਦੱਸਿਆ ਕਿ ਸਾਲ ਭਰ 'ਚ ਸੇਬੀ ਨੇ ਇਸ ਸੰਬੰਧ 'ਚ ਘੱਟੋ ਘੱਟ ਦੋ ਵਾਰ ਆਰ.ਬੀ.ਆਈ. ਤੋਂ ਜ਼ਿਆਦਾ ਅਨੁਰੋਧ ਕੀਤਾ ਹੈ। ਸੇਬੀ ਨੇ ਇਹ ਜਾਣਕਾਰੀ ਕੁਝ ਮਾਮਲਿਆਂ ਦੀ ਜਾਂਚ 'ਚ ਸਬੂਤ ਦੇ ਤੌਰ 'ਤੇ ਮੰਗੀ ਸੀ। ਜਾਂਚ ਦੇ ਇਹ ਮਾਮਲੇ ਬਹੁਤ ਜ਼ਿਆਦਾ ਕਰਜ਼ ਨਾਲ ਦੱਬੀ ਇਕ ਕੰਪਨੀ ਦੇ ਡਿਸਕਲੋਜ਼ਰ ਦੇ ਮੋਰਚੇ 'ਤੇ ਗੜਬੜ ਕਰਨ, ਇਸ ਪ੍ਰਮੁੱਖ ਪ੍ਰਾਈਵੇਟ ਬੈਂਕ 'ਚ ਕਾਰਪੋਰੇਟ ਗਵਰਨੈਂਸ ਦਾ ਉਲੰਘਣ ਕਰਨ ਅਤੇ ਇਕ ਹੋਰ ਪ੍ਰਾਈਵੇਟ ਬੈਂਕ 'ਚ ਇਨਸਾਈਡਰ ਟ੍ਰੇਡਿੰਗ ਨਾਲ ਜੁੜੇ ਹਨ। ਇਸ ਤੋਂ ਪਹਿਲਾਂ ਸੈਂਟਰਲ ਵਿਜੀਲੈਂਸ ਕਮਿਸ਼ਨ ਵੀ ਵੱਡੇ ਲੋਨ ਡਿਫਾਲਟਰਾਂ ਦੀ ਲਿਸਟ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਮੁਹੱਈਆ ਨਾ ਕਰਵਾਉਣ 'ਤੇ ਆਰ.ਬੀ.ਆਈ. ਨੂੰ ਨੋਟਿਸ ਭੇਜ ਚੁੱਕਿਆ ਹੈ। ਸੇਬੀ ਅਜੇ ਉਨ੍ਹਾਂ ਮਾਮਲਿਆਂ 'ਤੇ ਕੰਮ ਕਰ ਰਿਹਾ ਹੈ ਜਿਨ੍ਹਾਂ 'ਚ ਐੱਨ.ਪੀ.ਏ. ਦੇ ਕੁਝ ਖਾਸ ਅਕਾਊਂਟ ਨਾਲ ਜੁੜੀ ਡੀਟੇਲਸ ਇਕ ਮੁੱਖ ਸਬੂਤ ਹੋ ਸਕਦੀ ਹੈ। ਇਕ ਮਾਮਲੇ 'ਚ ਇਕ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਆਪਣੇ ਇਕ ਲੋਨ ਰੀਪੇਮੈਂਟ 'ਤੇ ਡਿਫਾਲਟ ਕਰ ਦਿੱਤਾ ਸੀ। 
ਇਕ ਹੋਰ ਮਾਮਲੇ 'ਚ ਸੇਬੀ ਇਹ ਜਾਂਚ ਕਰ ਰਹੀ ਹੈ ਕਿ ਇਕ ਪ੍ਰਾਈਵੇਟ ਬੈਂਕ ਦੇ ਐੱਨ.ਪੀ.ਏ. 'ਚ ਤੇਜ਼ ਉਛਾਲ ਨਾਲ ਐਨ ਪਹਿਲੇ ਇਨਸਾਈਡਰ ਟ੍ਰੇਡਿੰਗ ਹੋਈ ਸੀ ਜਾਂ ਨਹੀਂ। ਆਮ ਤੌਰ 'ਤੇ ਆਰ.ਬੀ.ਆਈ. ਅਤੇ ਸੇਬੀ ਦੇ ਵਿਚਕਾਰ ਸੂਚਨਾਵਾਂ ਦਾ ਅਦਾਨ-ਪ੍ਰਦਾਨ ਵੱਡੇ ਪੈਮਾਨੇ 'ਤੇ ਹੁੰਦਾ ਹੈ ਕਿਉਂਕਿ ਡੇਟ ਮਾਰਕਿਟ, ਫਾਰੇਨ ਪੋਰਟਫੋਲੀਓ ਇਨਵੈਸਟਰ ਅਤੇ ਲਿਸਟਿਡ ਬੈਂਕਾਂ ਦੀ ਨਿਗਰਾਨੀ ਵਰਗੇ ਕਈ ਮਾਮਲਿਆਂ 'ਚ ਉਨ੍ਹਾਂ ਦੇ ਅਧਿਕਾਰ ਖੇਤਰ ਓਵਰਲੈਪ ਕਰਦੇ ਹਨ।


Aarti dhillon

Content Editor

Related News