ED ਦੀ ਜਾਂਚ ਦੌਰਾਨ ਵੱਡੀ ਖ਼ਬਰ, RBI ਅਧਿਕਾਰੀਆਂ ਨੇ ਵਿਜੇ ਸ਼ੇਖਰ ਸ਼ਰਮਾ ਨਾਲ ਕੀਤੀ ਮੁਲਾਕਾਤ

Tuesday, Feb 06, 2024 - 04:16 PM (IST)

ED ਦੀ ਜਾਂਚ ਦੌਰਾਨ ਵੱਡੀ ਖ਼ਬਰ, RBI ਅਧਿਕਾਰੀਆਂ ਨੇ ਵਿਜੇ ਸ਼ੇਖਰ ਸ਼ਰਮਾ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ - ਡਿਜੀਟਲ ਪੇਮੈਂਟ ਸਲਿਊਸ਼ਨ ਕੰਪਨੀ Paytm ਦਾ ਸੰਕਟ ਜਾਰੀ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਈਡੀ ਨੇ ਫੇਮਾ ਨਿਯਮਾਂ ਤਹਿਤ ਕੰਪਨੀ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਇੱਕ ਹੋਰ ਖ਼ਬਰ ਆਈ ਹੈ ਕਿ ਕੇਂਦਰੀ ਰਿਜ਼ਰਵ ਬੈਂਕ ਆਰਬੀਆਈ ਦੇ ਅਧਿਕਾਰੀਆਂ ਨੇ ਕੰਪਨੀ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨਾਲ ਮੁਲਾਕਾਤ ਕੀਤੀ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਕੰਪਨੀ ਨੂੰ ਲੈ ਕੇ ਚੱਲ ਰਹੀਆਂ ਰੈਗੂਲੇਟਰੀ ਚਿੰਤਾਵਾਂ ਨੂੰ ਦੂਰ ਕਰਨ ਲਈ ਰੋਡਮੈਪ ਤਿਆਰ ਕਰਨ 'ਤੇ ਚਰਚਾ ਹੋਈ। ਇਸ ਸਬੰਧੀ ਅੱਜ ਉਚੇਚੇ ਤੌਰ 'ਤੇ ਮੀਟਿੰਗ ਕੀਤੀ ਗਈ, ਜਿਸ 'ਚ ਕੰਪਨੀ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ | ਕੰਪਨੀ ਫਾਰੇਕਸ ਉਲੰਘਣਾ ਦੇ ਸਬੰਧ ਵਿੱਚ ਜਾਂਚ ਦੇ ਅਧੀਨ ਹੈ। ਹਾਲਾਂਕਿ, Paytm ਨੇ FEMA ਦੀ ਉਲੰਘਣਾ ਦੀਆਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ :    ਪੰਜਾਬ ਦੇ ਨੌਜਵਾਨਾਂ ਨੂੰ ‘ਡੋਡੇ ਖਾਣ ਵਾਲੇ’ ਕਹਿਣ ’ਤੇ ਇਸ ਪੰਜਾਬੀ ਸਰਪੰਚ ਨੇ ਪੰਨੂ ਨੂੰ ਦਿੱਤਾ ਕਰਾਰਾ ਜਵਾਬ

ਪਹਿਲਾਂ ਦੱਸਿਆ ਗਿਆ ਸੀ ਕਿ ਆਰਥਿਕ ਅਪਰਾਧਾਂ ਦੀ ਜਾਂਚ ਕਰ ਰਹੀ ਏਜੰਸੀ ਈਡੀ ਨੇ ਇਹ ਪਤਾ ਲਗਾਉਣ ਲਈ ਵਨ 97 ਕਮਿਊਨੀਕੇਸ਼ਨਜ਼ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਪੇਟੀਐਮ ਦੇ ਬ੍ਰਾਂਡ ਦੇ ਤਹਿਤ ਚੱਲ ਰਹੀਆਂ ਕੰਪਨੀਆਂ ਵਿਦੇਸ਼ੀ ਮੁਦਰਾ ਨਿਯਮਾਂ ਦੀ ਉਲੰਘਣਾ ਵਿੱਚ ਸ਼ਾਮਲ ਸਨ ਜਾਂ ਨਹੀਂ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਫੇਮਾ ਨਿਯਮਾਂ ਦੇ ਤਹਿਤ ਕਿਹੜੀਆਂ ਵਿਵਸਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਈਡੀ ਨੇ ਆਰਬੀਆਈ ਨੂੰ ਪੇਟੀਐਮ ਦੇ ਪਲੇਟਫਾਰਮਾਂ ਨਾਲ ਸਬੰਧਤ ਲੈਣ-ਦੇਣ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ :   ਅਮੀਰਾਂ ਨੂੰ ITR ਲਈ ਦੇਣੀ ਪਵੇਗੀ ਵਧੇਰੇ ਜਾਣਕਾਰੀ, CBDT ਨੇ ਜਾਰੀ ਕੀਤੇ ਫਾਰਮ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹਫਤੇ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ 29 ਫਰਵਰੀ, 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਇੰਸਟ੍ਰੂਮੈਂਟ, ਵਾਲਿਟ ਅਤੇ ਫਾਸਟੈਗ ਆਦਿ ਵਿੱਚ ਜਮ੍ਹਾ ਜਾਂ ਟਾਪ-ਅੱਪ ਸਵੀਕਾਰ ਕਰਨ ਤੋਂ ਰੋਕ ਦਿੱਤਾ ਸੀ। ਪੇਟੀਐਮ ਪੇਮੈਂਟਸ ਬੈਂਕ ਲਿਮਿਟੇਡ (PPBL) ਦੇ ਖਿਲਾਫ RBI ਦੀ ਕਾਰਵਾਈ ਵਿਆਪਕ ਸਿਸਟਮ ਆਡਿਟ ਰਿਪੋਰਟ ਅਤੇ ਬਾਹਰੀ ਆਡੀਟਰਾਂ ਦੀ ਪਾਲਣਾ ਤਸਦੀਕ ਰਿਪੋਰਟ ਤੋਂ ਬਾਅਦ ਕੀਤੀ ਗਈ ਸੀ।

ਇਹ ਵੀ ਪੜ੍ਹੋ :   ਸ਼੍ਰੀਦੇਵੀ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਕਰਨ ਵਾਲੀ ਦੀਪਤੀ ਵਿਰੁੱਧ ਚਾਰਜਸ਼ੀਟ ਦਾਇਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News