RBI ਰੁਪਏ ਦੇ ਦਿਨ-ਪ੍ਰਤੀ-ਦਿਨ ਦੇ ਉਤਰਾਅ-ਚੜ੍ਹਾਅ ਤੋਂ ਚਿੰਤਤ ਨਹੀਂ : ਮਲਹੋਤਰਾ
Sunday, Feb 09, 2025 - 11:45 AM (IST)
![RBI ਰੁਪਏ ਦੇ ਦਿਨ-ਪ੍ਰਤੀ-ਦਿਨ ਦੇ ਉਤਰਾਅ-ਚੜ੍ਹਾਅ ਤੋਂ ਚਿੰਤਤ ਨਹੀਂ : ਮਲਹੋਤਰਾ](https://static.jagbani.com/multimedia/2025_2image_11_45_205050278rrbbiisanjaymalhotra1.j.jpg)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੈ ਮਲਹੋਤਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਬਾਜ਼ਾਰ ਤਾਕਤਾਂ (ਮੰਗ ਅਤੇ ਸਪਲਾਈ) ਅਮਰੀਕੀ ਡਾਲਰ ਦੇ ਸਬੰਧ ’ਚ ਰੁਪਏ ਦਾ ਮੁੱਲ ਤੈਅ ਕਰਦੀ ਹੈ ਅਤੇ ਕੇਂਦਰੀ ਬੈਂਕ ਕਰੰਸੀ ਕੀਮਤ ’ਚ ਦਿਨ-ਪ੍ਰਤੀ-ਦਿਨ ਦੇ ਉਤਰਾਅ-ਚੜ੍ਹਾਅ ਨੂੰ ਲੈ ਕੇ ਚਿੰਤਤ ਨਹੀਂ ਹੈ।
ਇਹ ਵੀ ਪੜ੍ਹੋ : ਡਿਪੋਰਟ ਕੀਤੇ ਪ੍ਰਵਾਸੀ ਨਹੀਂ ਕਰ ਸਕਣਗੇ ਇਨ੍ਹਾਂ 20 ਦੇਸ਼ਾਂ ਦੀ ਯਾਤਰਾ! ਹੋ ਸਕਦੀ ਹੈ ਸਖ਼ਤ ਕਾਰਵਾਈ
ਮਲਹੋਤਰਾ ਨੇ ਰਿਜ਼ਰਵ ਬੈਂਕ ਦੇ ਨਿਰਦੇਸ਼ਕ ਮੰਡਲ ਦੇ ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਬੈਠਕ ਤੋਂ ਬਾਅਦ ਗੱਲਬਾਤ ’ਚ ਕਿਹਾ ਕਿ ਕੇਂਦਰੀ ਬੈਂਕ ਮੱਧ ਤੋਂ ਲੰਮੀ ਮਿਆਦ ’ਚ ਰੁਪਏ ਦੀ ਕੀਮਤ ’ਤੇ ਧਿਆਨ ਕੇਂਦਰਿਤ ਕਰਦਾ ਹੈ। ਆਰ. ਬੀ. ਆਈ. ਗਵਰਨਰ ਨੇ ਕੀਮਤ ਵਾਧੇ ’ਤੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਹਰਾਸ ਦੇ ਪ੍ਰਭਾਵ ’ਤੇ ਕਿਹਾ ਕਿ 5 ਫੀਸਦੀ ਕੀਮਤ ਹਰਾਸ ਘਰੇਲੂ ਮਹਿੰਗਾਈ ਨੂੰ 0.30 ਤੋਂ 0.35 ਫੀਸਦੀ ਦੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਆਰ. ਬੀ. ਆਈ. ਨੇ ਅਗਲੇ ਵਿੱਤੀ ਸਾਲ ਲਈ ਆਰਥਕ ਵਾਧੇ ਅਤੇ ਮਹਿੰਗਾਈ ਅੰਦਾਜ਼ਿਆਂ ’ਤੇ ਕੰਮ ਕਰਦੇ ਸਮੇਂ ਮੌਜੂਦਾ ਰੁਪਿਆ-ਡਾਲਰ ਦਰ ਨੂੰ ਧਿਆਨ ’ਚ ਰੱਖਿਆ ਹੈ।
ਇਹ ਵੀ ਪੜ੍ਹੋ : ਰਿਕਾਰਡ ਤੇ ਰਿਕਾਰਡ ਬਣਾ ਰਿਹਾ Gold, ਅੱਜ ਵੀ ਚੜ੍ਹੇ ਭਾਅ, ਜਾਣੋ ਕਿੱਥੇ ਪਹੁੰਚੀ 10 ਗ੍ਰਾਮ ਸੋਨੇ ਦੀ ਕੀਮਤ
ਨਵੇਂ ਆਮਦਨ ਕਰ ਪ੍ਰਸਤਾਵ ਨੂੰ ਇਸ ਸੈਸ਼ਨ ’ਚ ਸੰਸਦ ’ਚ ਪੇਸ਼ ਕੀਤਾ ਜਾਵੇਗਾ : ਸੀਤਾਰਾਮਨ
ਸੀਤਾਰਾਮਨ ਨੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਨਵੇਂ ਆਮਦਨ ਕਰ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਹਫਤੇ ’ਚ ਇਸ ਨੂੰ ਲੋਕ ਸਭਾ ’ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਸੰਸਦ ਦੀ ਸਥਾਈ ਕਮੇਟੀ ਕੋਲ ਭੇਜਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰ. ਬੀ. ਆਈ. ਅਤੇ ਸਰਕਾਰ ਮਹਿੰਗਾਈ ਅਤੇ ਆਰਥਿਕ ਵਾਧੇ ਸਮੇਤ ਸਾਰੇ ਮੋਰਚਿਆਂ ’ਤੇ ਕ੍ਰਮਬੱਧ ਤਰੀਕੇ ਨਾਲ ਮਿਲ ਕੇ ਕੰਮ ਕਰਨਗੇ।
ਇਹ ਵੀ ਪੜ੍ਹੋ : ਡਾਲਰ, ਪੌਂਡ, ਯੂਰੋ ਤੇ ਯੇਨ ਮੁਕਾਬਲੇ ਰੁਪਇਆ ਕਮਜ਼ੋਰ, ਜਾਣੋ ਮਨਮੋਹਨ ਤੇ ਮੋਦੀ ਸਰਕਾਰ 'ਚ ਕਿੰਨੀ ਡਿੱਗੀ ਕੀਮਤ
ਇਹ ਵੀ ਪੜ੍ਹੋ : ਹਾਈਵੇਅ 'ਤੇ ਸਫ਼ਰ ਹੋਵੇਗਾ ਆਸਾਨ! Fastag ਨੂੰ ਲੈ ਕੇ ਸਰਕਾਰ ਲਿਆ ਸਕਦੀ ਹੈ ਨਵਾਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8