ਦਸੰਬਰ ਤੱਕ ਵਿਆਜ ਦਰਾਂ ਵਧਾ ਕੇ 5.9 ਫੀਸਦੀ ਕਰ ਸਕਦੈ RBI : ਫਿੱਚ

Tuesday, Jun 14, 2022 - 11:19 PM (IST)

ਦਸੰਬਰ ਤੱਕ ਵਿਆਜ ਦਰਾਂ ਵਧਾ ਕੇ 5.9 ਫੀਸਦੀ ਕਰ ਸਕਦੈ RBI : ਫਿੱਚ

ਨਵੀਂ ਦਿੱਲੀ (ਭਾਸ਼ਾ)–ਫਿੱਚ ਰੇਟਿੰਗਸ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦਸੰਬਰ 2022 ਤੱਕ ਵਿਆਜ ਦਰਾਂ ਨੂੰ 5.9 ਫੀਸਦੀ ਤੱਕ ਵਧਾ ਸਕਦਾ ਹੈ। ਫਿੱਚ ਨੇ ਕੌਮਾਂਤਰੀ ਆਰਥਿਕ ਦ੍ਰਿਸ਼ ਦੇ ਆਪਣੇ ਤਾਜ਼ਾ ਅਪਡੇਟ ’ਚ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਵਿਗੜਦੇ ਬਾਹਰੀ ਮਾਹੌਲ, ਜਿਣਸ ਕੀਮਤਾਂ ’ਚ ਵਾਧਾ ਅਤੇ ਸਖਤ ਕੌਮਾਂਤਰੀ ਮੁਦਰਾ ਨੀਤੀ ਦਾ ਸਾਹਮਣਾ ਕਰ ਰਹੀ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਮਹਿੰਗਾਈ ਲਈ ਵਿਗੜੇ ਦ੍ਰਿਸ਼ ਨੂੰ ਦੇਖਦੇ ਹੋਏ ਹੁਣ ਸਾਨੂੰ ਉਮੀਦ ਹੈ ਕਿ ਆਰ. ਬੀ. ਆਈ. ਵਿਆਜ ਦਰ ਨੂੰ ਵਧਾ ਕੇ ਦਸੰਬਰ 2022 ਤੱਕ 5.9 ਫੀਸਦੀ ਅਤੇ 2023 ਦੇ ਅਖੀਰ ਤੱਕ 6.15 ਫੀਸਦੀ (ਜਦ ਕਿ ਪਿਛਲਾ ਅਨੁਮਾਨ 5 ਫੀਸਦੀ ਸੀ) ਕਰ ਸਕਦਾ ਹੈ ਅਤੇ 2024 ’ਚ ਇਸ ਦੇ ਸਥਿਰ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ : 'ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਪ੍ਰਦਰਸ਼ਨ 'ਤੇ ਨਿਰਭਰ ਰਹੇਗਾ ਭਾਜਪਾ ਦਾ ਪੰਜਾਬ 'ਚ ਸਿਆਸੀ ਭਵਿੱਖ'

ਪਿਛਲੇ ਮਹੀਨੇ ਤੈਅ ਪ੍ਰੋਗਰਾਮ ਦੇ ਬਿਨਾਂ ਇਕ ਨੀਤੀ ਐਲਾਨ 'ਚ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਦਰਾਂ ਨੂੰ 0.40 ਫੀਸਦੀ ਵਧਾ ਕੇ 4.4 ਫੀਸਦੀ ਕਰ ਦਿੱਤਾ ਸੀ ਅਤੇ ਬਾਅਦ 'ਚ ਪਿਛਲੇ ਹਫ਼ਤੇ ਇਸ ਨੂੰ ਹੋਰ ਵਧਾ ਕੇ 4.9 ਫੀਸਦੀ ਕਰ ਦਿੱਤਾ। ਆਰ.ਬੀ.ਆਈ. ਨੇ ਚਾਲੂ ਵਿੱਤੀ ਸਾਲ ਦੇ ਆਖ਼ਿਰ ਤੱਕ ਮਹਿੰਗਾਈ ਦਰ 6.7 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ। ਮਈ 'ਚ ਪ੍ਰਚੂਨ ਮਹਿੰਗਾਈ 7.04 ਫੀਸਦੀ 'ਤੇ ਸੀ। ਫਿੱਚ ਨੇ ਕਿਹਾ ਕਿ ਮਹਿੰਗਾਈ 8 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ ਅਤੇ ਸੀ.ਪੀ.ਆਈ. ਦੀਆਂ ਜ਼ਿਆਦਾ ਸ਼੍ਰੇਣੀਆਂ 'ਚ ਫੈਲ ਗਈ ਹੈ। ਇਹ ਉਪਭੋਗਤਾਵਾਂ ਲਈ ਇਕ ਗੰਭੀਰ ਚੁਣੌਤੀ ਹੈ। ਪਿਛਲੇ ਤੱਕ ਮਹੀਨੇ 'ਚ ਖੁਰਾਕੀ ਮਹਿੰਗਾਈ 'ਚ ਸਾਲਾਨਾ ਆਧਾਰ 'ਤੇ ਔਸਤਨ 7.3 ਫੀਸਦੀ ਦਾ ਵਾਧਾ ਹੋਇਆ ਹੈ ਜਦ ਸਿਹਤ ਦੇਖਭਾਲ ਦਾ ਖਰਚ ਵੀ ਲਗਾਤਾਰ ਵਧ ਰਿਹਾ ਹੈ। ਫਿੱਚ ਮੁਤਾਬਕ ਅਪ੍ਰੈਲ-ਜੂਨ ਤਿਮਾਹੀ 'ਚ ਖਪਤ ਵਧਣ ਨਾਲ ਵਾਧੇ 'ਚ ਸੁਧਾਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਮਾਰਚ ਦੇ ਆਖ਼ਿਰ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਘੱਟ ਹੋ ਗਏ ਸਨ।

ਇਹ ਵੀ ਪੜ੍ਹੋ : ਕਰੂਡ ਆਇਲ ਦੀਆਂ ਕੀਮਤਾਂ ਦੀ ਤਪਸ਼ ਨਾਲ ਝੁਲਸ ਰਿਹੈ ਭਾਰਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News