EMI ਦਾ ਹੋਰ ਘੱਟ ਹੋ ਜਾਵੇਗਾ ਭਾਰ, RBI ਕੱਲ ਦੇ ਸਕਦਾ ਹੈ ਇਹ ਸੌਗਾਤ

10/03/2019 3:53:52 PM

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਕੱਲ ਯਾਨੀ 4 ਅਕਤੂਬਰ ਨੂੰ ਨੀਤੀਗਤ ਪਾਲਿਸੀ ਜਾਰੀ ਕਰਨ ਜਾ ਰਿਹਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਆਰ. ਬੀ. ਆਈ. ਵਿਆਜ ਦਰਾਂ 'ਚ ਇਕ ਵਾਰ ਹੋਰ ਕਟੌਤੀ ਕਰ ਸਕਦਾ ਹੈ। ਸਰਕਾਰ ਤੇ ਰਿਜ਼ਰਵ ਬੈਂਕ ਦੀ ਪੂਰੀ ਕੋਸ਼ਿਸ਼ ਮੰਗ 'ਚ ਛਾਈ ਸੁਸਤੀ ਨੂੰ ਦੂਰ ਕਰਨਾ ਹੈ। ਹਾਲ ਹੀ 'ਚ ਸਰਕਾਰ ਇਸ ਕੋਸ਼ਿਸ਼ ਤਹਿਤ ਕਾਰਪੋਰੇਟ ਟੈਕਸਾਂ 'ਚ ਵੀ ਕਟੌਤੀ ਕਰ ਚੁੱਕੀ ਹੈ।

 

ਇਸ ਸਾਲ ਹੁਣ ਤਕ ਚਾਰ ਮੀਟਿੰਗਾਂ 'ਚ ਆਰ. ਬੀ. ਆਈ. ਨੇ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਉੱਥੇ ਹੀ, ਹੁਣ ਤਕ ਪ੍ਰਚੂਨ ਮਹਿੰਗਾਈ ਦਰ ਵੀ 4 ਫੀਸਦੀ ਤੋਂ ਘੱਟ ਹੀ ਬਣੀ ਹੋਈ ਹੈ। ਇਸ ਲਈ ਸੰਭਾਵਨਾ ਹੈ ਕਿ ਆਰ. ਬੀ. ਆਈ. ਕੋਲ ਦਰਾਂ 'ਚ ਕਟੌਤੀ ਦਾ ਇਕ ਹੋਰ ਮੌਕਾ ਹੈ। ਬਾਜ਼ਾਰ ਮਾਹਰਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਆਰ. ਬੀ. ਆਈ. ਇਸ ਪਾਲਿਸੀ ਮੀਟਿੰਗ 'ਚ ਰੇਪੋ ਦਰ 'ਚ 0.25-0.40 ਫੀਸਦੀ ਤਕ ਦੀ ਕਟੌਤੀ ਕਰ ਸਕਦਾ ਹੈ। ਇਸ ਤੋਂ ਪਹਿਲਾਂ ਹੁਣ ਤਕ ਆਰ. ਬੀ. ਆਈ. ਵਿਆਜ ਦਰਾਂ 'ਚ ਕੁੱਲ ਮਿਲਾ ਕੇ 1.10 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਪਿਛਲੀ ਵਾਰ ਅਗਸਤ 'ਚ ਉਸ ਨੇ ਪਹਿਲੀ ਵਾਰ ਰੇਪੋ ਰੇਟ 'ਚ 0.35 ਫੀਸਦੀ ਦੀ ਕਟੌਤੀ ਕੀਤੀ ਸੀ ਤੇ ਇਹ ਮੌਜੂਦਾ ਸਮੇਂ 5.40 ਫੀਸਦੀ ਹੈ।


Related News