RBI ਰੱਦ ਕਰ ਸਕਦਾ ਹੈ Paytm ਪੇਮੈਂਟ ਬੈਂਕ ਦਾ ਬੈਂਕਿੰਗ ਲਾਇਸੈਂਸ, ਸ਼ੇਅਰਾਂ ''ਚ ਆਈ ਗਿਰਾਵਟ
Monday, Mar 04, 2024 - 01:00 PM (IST)

ਬਿਜ਼ਨੈੱਸ ਡੈਸਕ : Paytm ਦੀ ਮੂਲ ਕੰਪਨੀ One97 Communications ਦੇ ਸ਼ੇਅਰਾਂ ਵਿਚ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਉਤਾਰ-ਚੜ੍ਹਾਅ ਜਾਰੀ ਹੋ ਰਿਹਾ ਹੈ। ਸੋਮਵਾਰ (4 ਮਾਰਚ 2024) ਨੂੰ ਕਾਰੋਬਾਰ ਲਈ ਖ਼ੁੱਲ੍ਹਣ ਤੋਂ ਬਾਅਦ ਇਕ ਬਾਰ ਫਿਟ ਪੇਟੀਐੱਮ ਦੇ ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ। ਖ਼ਬਰਾਂ ਆਈਆਂ ਹਨ ਕਿ ਭਾਰਤੀ ਰਿਜ਼ਰਵ ਬੈਂਕ ਪੇਟੀਐੱਮ ਪੇਮੈਂਟਸ ਬੈਂਕ ਦਾ ਬੈਕਿੰਗ ਲਾਇਸੈਂਸ ਰੱਦ ਕਰ ਸਕਦਾ ਹੈ। ਇਕ ਮੀਡੀਆ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਆਰਬੀਆਈ ਪੇਟੀਐੱਮ ਦੀ ਬੈਕਿੰਗ ਵਿੰਗ ਪੀਪੀਬੀਐੱਲ ਦਾ ਲਾਇਸੈਂਸ ਰੱਦ ਕਰ ਸਕਦੀ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ
ਰਿਪੋਰਟ ਦੇ ਮੁਕਾਬਕ ਆਰਬੀਆਈ ਪੇਟੀਐੱਮ ਪੇਮੈਂਟਸ ਬੈਂਕ ਲਿਮਿਟੇਡ ਦੇ ਬੈਂਕਿੰਗ ਲਾਇਸੈਂਸ ਨੂੰ ਰੱਦ ਕਰਨ ਵਰਗੇ ਅਚਾਨਕ ਕਦਮ ਚੁੱਕ ਸਕਦਾ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੇਂਦਰੀ ਬੈਂਕ ਪੀਪੀਬੀਐੱਲ ਦੇ ਮਹੱਤਵਪੂਰਨ ਕਾਰਜਾ ਦੀ ਨਿਗਰਾਨੀ ਲਈ ਇਕ ਪ੍ਰਸ਼ਾਸਕ ਵੀ ਨਿਯੁਕਤ ਕਰ ਸਕਦਾ ਹੈ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ
One97 Communications ਦੇ ਸ਼ੇਅਰ 409.68 ਦੇ ਕਰੀਬ 0.89 ਫ਼ੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਸ਼ੇਅਰਾਂ ਵਿਚ 393.70 ਦਾ ਲੋਅਰ ਸਰਕਟ ਲੱਗਿਆ ਹੋਇਆ ਹੈ। ਦੱਸ ਦੇਈਏ ਕਿ ਸ਼ੁੱਕਰਵਾਰ (1 ਮਾਰਚ 2024) ਦੇ ਕਾਰੋਬਾਰੀ ਸੈਸ਼ਨ ਵਿਚ ਪੇਟੀਐੱਮ ਦੇ ਸ਼ੇਅਰ 424.05 ਰੁਪਏ 'ਤੇ ਖ਼ੁੱਲ ਕੇ 425.45 ਰੁਪਏ 'ਤੇ ਬੰਦ ਹੋਏ ਸਨ।
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਦੱਸ ਦੇਈਏ ਕਿ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੇਟੀਐੱਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਪੇਮੈਂਟਸ ਬੈਂਕ ਦੇ ਪਾਰਟ-ਟਾਇਮ ਗੈਰ-ਕਾਰਜਕਾਰੀ ਚੇਅਰਮੈਨ ਅਤੇ ਬੋਰਡ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪੇਮੈਂਟਸ ਬੈਂਕ ਵਿਚ ਵਿਜੇ ਸ਼ੇਖਰ ਸ਼ਰਮਾ ਦਾ ਹਿੱਸਾ 51 ਫ਼ੀਸਦੀ, ਜਦਕਿ One97 Communications ਦਾ ਹਿੱਸਾ 49 ਫ਼ੀਸਦੀ ਹੈ। ਤੁਹਾਨੂੰ ਦੱਸ ਦੇਈਏ ਕਿ ਆਰਬੀਆਈ ਨੇ ਪੀਪੀਬੀਐੱਲ ਨੂੰ ਆਪਣਾ ਕੰਮਕਾਜ ਬੰਦ ਕਰਨ ਲਈ 15 ਮਾਰਚ ਦੀ ਸਮਾਂ ਸੀਮਾ ਦਿੱਤੀ ਹੈ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8