ਪੁਰਾਣੇ ਸਿੱਕੇ ਜਾਂ ਨੋਟਾਂ ਦੀ ਵਿਕਰੀ ਸਬੰਧੀ RBI ਨੇ ਜਾਰੀ ਕੀਤੀ ਜ਼ਰੂਰੀ ਸੂਚਨਾ

Sunday, Aug 29, 2021 - 01:45 PM (IST)

ਪੁਰਾਣੇ ਸਿੱਕੇ ਜਾਂ ਨੋਟਾਂ ਦੀ ਵਿਕਰੀ ਸਬੰਧੀ RBI ਨੇ ਜਾਰੀ ਕੀਤੀ ਜ਼ਰੂਰੀ ਸੂਚਨਾ

ਨਵੀਂ ਦਿੱਲੀ (ਇੰਟ.) – ਪਿਛਲੇ ਕੁਝ ਦਿਨਾਂ ਤੋਂ ਪੁਰਾਣੇ ਸਿੱਕੇ ਅਤੇ ਨੋਟਾਂ ਦੀ ਖਰੀਦ ਅਤੇ ਵਿਕਰੀ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਲੋਕ ਵੱਖ-ਵੱਖ ਆਨਲਾਈਨ ਅਤੇ ਆਫਲਾਈਨ ਪਲੇਟਫਾਰਮ ਰਾਹੀਂ ਪੁਰਾਣੇ ਬੈਂਕ ਨੋਟ ਅਤੇ ਸਿੱਕੇ ਵੇਚ ਰਹੇ ਹਨ। ਇਸ ਨੂੰ ਲੈ ਕੇ ਆਰ. ਬੀ. ਆਈ. ਨੇ ਹਾਲ ਹੀ ’ਚ ਇਕ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ। ਆਰ. ਬੀ. ਆਈ. ਨੇ ਚੌਕਸ ਕਰਦੇ ਹੋਏ ਕਿਹਾ ਕਿ ਧੋਖਾਦੇਹੀ ਕਰਨ ਵਾਲੇ ਕੁਝ ਅਨਸਰ ਆਨਲਾਈਨ, ਆਫਲਾਈਨ ਪਲੇਟਫਾਰਮ ’ਤੇ ਪੁਰਾਣੇ ਬੈਂਕ ਨੋਟ ਅਤੇ ਸਿੱਕਿਆਂ ਦੀ ਵਿਕਰੀ ਲਈ ਕੇਂਦਰੀ ਬੈਂਕ ਦੇ ਨਾਂ ਅਤੇ ਲੋਗੋ ਦਾ ਇਸਤੇਮਾਲ ਕਰ ਰਹੇ ਹਨ।

ਜੇ ਤੁਸੀਂ ਵੀ ਪੁਰਾਣੇ ਸਿੱਕੇ ਅਤੇ ਨੋਟ ਵੇਚਣ ਜਾਂ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ। ਆਨਲਾਈਨ ਧੋਖਾਦੇਹੀ ਕਰਨ ਵਾਲੇ ਲੋਕ ਲਗਾਤਾਰ ਗਾਹਕਾਂ ਨੂੰ ਚੂਨਾ ਲਗਾਉਣ ਦੀ ਤਾਕ ’ਚ ਰਹਿੰਦੇ ਹਨ। ਇਸ ਲਈ ਉਹ ਰੋਜ਼ਾਨਾ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ।

ਇਹ ਵੀ ਪੜ੍ਹੋ : ਤੁਹਾਡੇ Aadhaar ਕਾਰਡ ਨਾਲ ਕਿੰਨੇ ਮੋਬਾਇਲ ਸਿਮ ਜਾਰੀ ਹੋਏ ਹਨ, ਇੱਕ ਮਿੰਟ 'ਚ ਇੰਝ ਲਗਾਓ ਪਤਾ

ਰਿਜ਼ਰਵ ਬੈਂਕ ਨੇ ਇਕ ਟਵੀਟ ਜਾਰੀ ਕਰ ਕੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਨੋਟਿਸ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਅਨਸਰ ਗਲਤ ਤਰੀਕੇ ਨਾਲ ਭਾਰਤੀ ਰਿਜ਼ਰਵ ਬੈਂਕ ਦੇ ਨਾਂ ਅਤੇ ਲੋਗੋ ਦਾ ਇਸਤੇਮਾਲ ਕਰ ਰਹੇ ਹਨ ਅਤੇ ਵੱਖ-ਵੱਖ ਆਨਲਾਈਨ, ਆਫਲਾਈਨ ਪਲੇਟਫਾਰਮ ਰਾਹੀਂ ਪੁਰਾਣੇ ਬੈਂਕ ਨੋਟ ਅਤੇ ਸਿੱਕਿਆਂ ਨੂੰ ਵੇਚਣ ਲਈ ਲੋਕਾਂ ਤੋਂ ਫੀਸ/ਕਮੀਸ਼ਨ ਜਾਂ ਟੈਕਸ ਮੰਗ ਰਹੇ ਹਨ।

ਰਿਜ਼ਰਵ ਬੈਂਕ ਨੇ ਆਪਣੇ ਬਿਆਨ ’ਚ ਸਪੱਸ਼ਟ ਕੀਤਾ ਕਿ ਉਹ ਇਸ ਤਰ੍ਹਾਂ ਦੀ ਕਿਸੇ ਵੀ ਸਰਗਰਮੀ ’ਚ ਸ਼ਾਮਲ ਨਹੀਂ ਹਨ ਅਤੇ ਇਸ ਤਰ੍ਹਾਂ ਦੇ ਟ੍ਰਾਂਜੈਕਸ਼ਨ ਲਈ ਕਿਸੇ ਤੋਂ ਕੋਈ ਟੈਕਸ ਜਾਂ ਕਮਿਸ਼ਨ ਕਦੀ ਨਹੀਂ ਮੰਗੇਗਾ। ਨਾਲ ਹੀ ਬੈਂਕ ਨੇ ਕਿਹਾ ਕਿ ਉਸ ਨੇ ਕਿਸੇ ਸੰਸਥਾ ਜਾਂ ਵਿਅਕਤੀ ਨੂੰ ਇਸ ਤਰ੍ਹਾਂ ਦੀਆਂ ਸਰਗਰਮੀਆਂ ਲਈ ਕਿਸੇ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ : ਚੈੱਕ ਕੱਟਣ ਸਮੇਂ ਕੀਤੀ ਇਹ ਗਲਤੀ ਪੈ ਸਕਦੀ ਹੈ ਭਾਰੀ, ਜਾਣੋ ਇਸ ਨਾਲ ਜੁੜੀਆਂ ਅਹਿਮ ਗੱਲਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News