RBI ਜਾਰੀ ਕਰੇਗਾ 100 ਰੁਪਏ ਦਾ ਖਾਸ ਨੋਟ, ਨਹੀਂ ਹੋਵੇਗਾ ਗੰਦਾ

08/30/2019 9:56:09 AM

ਨਵੀਂ ਦਿੱਲੀ—ਆਰ.ਬੀ.ਆਈ. ਜਲਦ ਹੀ 100 ਰੁਪਏ ਦਾ ਨਵਾਂ ਅਤੇ ਖਾਸ ਨੋਟ ਜਾਰੀ ਕਰੇਗਾ | ਆਰ.ਬੀ.ਆਈ. ਨੇ ਆਪਣੀ ਸਾਲਾਨਾ ਰਿਪੋਰਟ 'ਚ ਕਿਹਾ ਕਿ ਜਲਦ ਹੀ 100 ਰੁਪਏ ਦੇ ਵਾਰਨਿਸ਼ ਨੋਟ ਮਾਰਕਿਟ 'ਚ ਆਉਣਗੇ | ਇਨ੍ਹਾਂ ਨੂੰ ਪਹਿਲਾਂ ਟ੍ਰਾਇਲ ਦੇ ਆਧਾਰ 'ਤੇ ਜਾਰੀ ਕੀਤਾ ਜਾਵੇਗਾ | ਖਾਸ ਲੇਅਰ ਚੜ੍ਹੇ ਨੋਟ ਦੀ ਉਮਰ ਲੰਬੀ ਹੁੰਦੀ ਹੈ ਭਾਵ ਇਹ ਜਲਦੀ ਫੱਟੇਗਾ ਨਹੀਂ |
ਵਾਰਨਿਸ਼ ਨੋਟ ਦੀ ਦੁਨੀਆ ਦੇ ਕਈ ਦੇਸ਼ਾਂ 'ਚ ਵਰਤੋਂ ਹੋ ਰਹੀ ਹੈ | ਇਸ ਦੇ ਚੰਗੇ ਅਨੁਭਵ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੇ ਦੇਸ਼ 'ਚ ਇਸ ਨੂੰ ਅਜ਼ਮਾਉਣ ਦਾ ਫੈਸਲਾ ਕੀਤਾ ਹੈ | ਫਿਲਹਾਲ ਇਸ ਦੀ ਸ਼ੁਰੂਆਤ 100 ਰੁਪਏ ਦੇ ਨੋਟਾਂ ਨਾਲ ਹੋਵੇਗੀ | 
ਸਾਡੇ ਘਰਾਂ 'ਚ ਮੌਜੂਦ ਲੜਕੀਆਂ ਦੇ ਫਰਨੀਚਰ 'ਤੇ ਅਸੀਂ ਇਕ ਚਮਕਦਾਰ ਅਤੇ ਪਾਰਦਰਸ਼ੀ ਲੇਅਰ ਚੜ੍ਹੀ ਹੋਈ ਦੇਖਦੇ ਹਾਂ ਜਿਸ ਨਾਲ ਇਨ੍ਹਾਂ ਦੀ ਉਮਰ ਵਧ ਜਾਂਦੀ ਹੈ | ਠੀਕ ਇਸ ਤਰ੍ਹਾਂ ਨੋਟਾਂ 'ਤੇ ਵੀ ਇਕ ਪਤਲੀ ਜਿਹੀ ਲੇਅਰ ਚੜ੍ਹੀ ਹੋਵੇਗੀ, ਜੋ ਇਸ ਨੂੰ ਗੰਦਗੀ ਤੋਂ ਬਚਾਏਗੀ ਅਤੇ ਨੋਟ ਛੇਤੀ ਖਰਾਬ ਨਹੀਂ ਹੋਣਗੇ | ਨੋਟ ਪਿ੍ਟਿੰਗ ਦੇ ਬਾਅਦ ਇਸ 'ਤੇ ਵਾਰਨਿਸ਼ ਕੀਤਾ ਜਾਂਦਾ ਹੈ | ਹਾਲਾਂਕਿ ਇਸ ਨਾਲ ਨੋਟਾਂ ਦੀ ਲਾਗਤ ਵਧ ਜਾਵੇਗੀ |
ਮੌਜੂਦਾ ਨੋਟ ਛੇਤੀ ਖਰਾਬ ਹੋ ਜਾਂਦੇ ਹਨ | ਇਹ ਜਲਦੀ ਫੱਟ ਵੀ ਜਾਂਦੇ ਹਨ ਜਾਂ ਮੈਲੇ ਹੋ ਜਾਂਦੇ ਹਨ | ਰਿਜ਼ਰਵ ਬੈਂਕ ਨੂੰ ਹਰ ਸਾਲ ਲੱਖਾਂ ਕਰੋੜ ਰੁਪਏ ਦੇ ਗੰਦੇ ਜਾਂ ਕਟੇ-ਫਟੇ ਨੋਟ ਰੀਪਲੇਸ ਕਰਨੇ ਪੈਂਦੇ ਹਨ | ਆਮ ਤੌਰ 'ਤੇ ਹਰ ਪੰਜ 'ਚੋਂ ਇਕ ਨੋਟ ਹਰ ਸਾਲ ਹਟਾਉਣਾ ਪੈਂਦਾ ਹੈ | ਇਨ੍ਹਾਂ 'ਤੇ ਇਕ ਵੱਡੀ ਰਾਸ਼ੀ ਖਰਚ ਹੁੰਦੀ ਹੈ | ਇਸ ਸਮੱਸਿਆ ਤੋਂ ਛੁੱਟਕਾਰਾ ਪਾਉਣ ਲਈ ਦੁਨੀਆ ਦੇ ਕਈ ਦੇਸ਼ ਪਲਾਸਟਿਕ ਦੋ ਨੋਟਾਂ ਦੀ ਵਰਤੋਂ ਕਰਦੇ ਹਨ |


Aarti dhillon

Content Editor

Related News