ਰੈਪੋ ਰੇਟ ਵਧਾਉਣ ਦੀ ਤਿਆਰੀ 'ਚ RBI, ਜਾਣੋ ਕਿੰਨੀ ਵਧੇਗੀ ਤੁਹਾਡੇ ਲੋਨ ਦੀ ਕਿਸ਼ਤ
Monday, Sep 26, 2022 - 05:01 PM (IST)
ਨਵੀਂ ਦਿੱਲੀ : ਆਉਣ ਵਾਲੇ ਦਿਨਾਂ 'ਚ RBI ਦੀ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਆਰ.ਬੀ. ਆਈ. ਰੈਪੋ ਰੇਟ 'ਚ ਫਿਰ ਤੋਂ 50 ਬੇਸਿਸ ਪੁਆਇੰਟ ਦਾ ਵਾਧਾ ਕਰ ਸਕਦੀ ਹੈ। ਅਮਰੀਕੀ ਫੈੱਡ ਰਿਜ਼ਰਵ ਵਿਆਜ ਦਰਾਂ 'ਚ 75 ਆਧਾਰ ਅੰਕਾਂ ਦਾ ਲਗਾਤਾਰ ਤੀਜੀ ਵਾਰ ਵਾਧਾ ਕੀਤਾ ਹੈ ਜਿਸ ਨਾਲ ਰੁਪਏ 'ਤੇ ਦਬਾਅ ਪਿਆ ਹੈ। ਇਸ ਦੇ ਨਾਲ ਹੀ ਅਗਸਤ 'ਚ ਪ੍ਰਚੂਨ ਮਹਿੰਗਾਈ ਵਿਚ ਵਾਧਾ ਹੋਇਆ ਹੈ। ਅਜਿਹੇ 'ਚ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਆਰ.ਬੀ.ਆਈ. ਰੇਪੋ ਰੇਟ 'ਚ ਵਾਧੇ ਦਾ ਐਲਾਨ ਕਰ ਸਕਦਾ ਹੈ। ਰਿਜ਼ਰਵ ਬੈਂਕ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਮਈ ਤੋਂ ਹੁਣ ਤੱਕ ਰੈਪੋ ਰੇਟ 'ਚ 1.40 ਫ਼ੀਸਦੀ ਦਾ ਵਾਧਾ ਕੀਤਾ ਹੈ। ਇਸ ਦੌਰਾਨਰੈਪੋ ਦਰ 4 ਫ਼ੀਸਦੀ ਤੋਂ ਵਧ ਕੇ 5.40 ਫ਼ੀਸਦੀ ਹੋ ਗਈ ਹੈ। ਜੇਕਰ ਇਸ 'ਚ 50 ਬੇਸਿਸ ਪੁਆਇੰਟ ਦਾ ਵਾਧਾ ਹੁੰਦਾ ਹੈ ਤਾਂ ਰੇਪੋ ਰੇਟ 5.90 ਫੀਸਦੀ ਤੱਕ ਪਹੁੰਚ ਜਾਵੇਗਾ। ਇਸ ਨਾਲ ਬੈਂਕ ਵਿਆਜ ਦਰਾਂ ਵੀ ਵਧਾ ਦੇਣਗੇ ਅਤੇ ਗਾਹਕਾਂ ਦੇ ਲੋਨ ਦੀ ਕਿਸ਼ਤ ਵਿਚ ਵਾਧਾ ਹੋਵੇਗਾ।
ਜ਼ਿਕਰਯੋਗ ਹੈ ਕਿ ਮਈ 'ਚ ਰੈਪੋ ਰੇਟ 'ਚ 0.40 ਫ਼ੀਸਦੀ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਜੂਨ ਅਤੇ ਅਗਸਤ 'ਚ ਇਸ 'ਚ 50-50 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ। ਖ਼ਪਤਕਾਰ ਮੁੱਲ ਸੂਚਕਾਂਕ 'ਤੇ ਆਧਾਰਿਤ ਪ੍ਰਚੂਨ ਮਹਿੰਗਾਈ ਮਈ ਤੋਂ ਕੁਝ ਹੱਦ ਤੱਕ ਘਟੀ ਸੀ ਪਰ ਅਗਸਤ 'ਚ ਮੁੜ 7 ਫ਼ੀਸਦੀ 'ਤੇ ਪਹੁੰਚ ਗਈ। ਆਰ.ਬੀ.ਆਈ. ਰੇਪੋ ਦਰ 'ਤੇ ਵਿਚਾਰ ਕਰਦੇ ਸਮੇਂ ਪ੍ਰਚੂਨ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਾ ਹੈ।
ਜਾਣੋ ਕਿੰਨੀ ਵਧੇਗੀ ਕਿਸ਼ਤ
ਮਾਹਿਰਾਂ ਦਾ ਕਹਿਣਾ ਹੈ ਕਿ ਰੈਪੋ ਰੇਟ ਵਧਣ ਨਾਲ ਬੈਂਕ ਹੋਮ ਲੋਨ 'ਤੇ ਵਿਆਜ ਦਰਾਂ 'ਚ ਵਾਧਾ ਕਰਨਗੇ। ਜੇਕਰ ਕਿਸੇ ਵਿਅਕਤੀ ਨੇ ਅਪ੍ਰੈਲ 2022 'ਚ 6.9 ਫ਼ੀਸਦੀ ਵਿਆਜ 'ਤੇ 20 ਸਾਲਾਂ ਲਈ 1 ਕਰੋੜ ਰੁਪਏ ਦਾ ਹੋਮ ਲੋਨ ਲਿਆ ਹੈ, ਤਾਂ ਉਸ ਦੀ ਕਿਸ਼ਤ 76,931 ਰੁਪਏ ਹੋਵੇਗੀ। ਪਰ ਰੇਪੋ ਰੇਟ 'ਚ 50 ਫ਼ੀਸਦੀ ਵਾਧੇ ਤੋਂ ਬਾਅਦ ਇਹ 87,734 ਰੁਪਏ ਹੋ ਜਾਵੇਗੀ। ਬੈਂਕ ਆਫ਼ ਬੜੌਦਾ ਦੇ ਮੁੱਖ ਅਰਥ ਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ ਕਿ ਮਹਿੰਗਾਈ 7 ਫ਼ੀਸਦੀ ਦੇ ਆਸ-ਪਾਸ ਰਹਿ ਸਕਦੀ ਹੈ। ਅਜਿਹੇ 'ਚ ਰੈਪੋ ਰੇਟ 'ਚ ਵਾਧਾ ਤੈਅ ਹੈ। SBI ਨੇ ਆਪਣੀ ਵਿਸ਼ੇਸ਼ ਰਿਪੋਰਟ 'ਚ ਕਿਹਾ ਸੀ ਕਿ ਵਿਆਜ ਦਰਾਂ 'ਚ 0.50 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ। ਰੇਪੋ ਦਰ 6.25 ਫ਼ੀਸਦੀ ਤੱਕ ਵੱਧ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰੈਪੋ ਰੇਟ ਵਧਣ ਨਾਲ ਬੈਂਕ ਹੋਮ ਲੋਨ 'ਤੇ ਵਿਆਜ ਦਰਾਂ 'ਚ ਵਾਧਾ ਕਰਨਗੇ।