ਆਰ. ਬੀ. ਆਈ. ਨੇ ਯੂਕੋ ਬੈਂਕ ''ਤੇ ਲਾਇਆ 5 ਲੱਖ ਦਾ ਜੁਰਮਾਨਾ

Friday, May 15, 2020 - 02:07 AM (IST)

ਨਵੀਂ ਦਿੱਲੀ (ਭਾਸ਼ਾ)-ਜਨਤਕ ਖੇਤਰ ਦੇ ਯੂਕੋ ਬੈਂਕ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਸਰਕਾਰੀ ਬਾਂਡ ਹੋਲਡਿੰਗ ਦੇ ਮਾਪਦੰਡਾਂ ਦੀ ਉਲੰਘਣਾ ਕਰਨ ਲਈ ਉਸ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਬੈਂਕ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਐੱਸ. ਜੀ. ਐੱਲ. ਫਾਰਮਾਂ ਦੇ ਬਾਊਂਸ ਹੋਣ ਕਾਰਣ ਯੂਕੋ ਬੈਂਕ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਾਇਆ। ਸਰਕਾਰੀ ਸਕਿਓਰਿਟੀਜ਼ ਅਤੇ ਚਲਾਨ ਬਿੱਲਾਂ ਨੂੰ ਕਾਗਜ਼ ਰਹਿਤ ਰੂਪ 'ਚ ਰੱਖਣ ਲਈ ਆਰ. ਬੀ. ਆਈ. ਦੇ ਕੋਲ ਇਕ ਸਹਾਇਕ ਆਮ ਬਹੀਖਾਤਾ (ਐੱਸ. ਜੀ. ਐੱਲ. ) ਰੱਖਣਾ ਹੁੰਦਾ ਹੈ। ਇਸ ਖਾਤੇ ਦੀ ਵਰਤੋਂ ਸਪਲਾਈ ਅਤੇ ਭੁਗਤਾਨ ਵਪਾਰ ਲਈ ਕੀਤੀ ਜਾਂਦੀ ਹੈ।


Karan Kumar

Content Editor

Related News