ਵਿਆਜ ਦਰ ’ਚ ਹੋਰ ਕਟੌਤੀ ’ਤੇ ਗਵਰਨਰ ਨੇ ਕਿਹਾ, ‘ਮੈਂ ਸੰਜੇ ਹਾਂ ਪਰ ਮਹਾਭਾਰਤ ਦਾ ਨਹੀਂ’
Thursday, Apr 10, 2025 - 11:29 AM (IST)

ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ “ਮੈਂ ਸੰਜੇ ਹਾਂ ਪਰ ਮਹਾਭਾਰਤ ਦਾ ਨਹੀਂ, ਜੋ ਭਵਿੱਖ ’ਚ ਵਿਆਜ ਦਰਾਂ ’ਚ ਹੋਣ ਵਾਲੇ ਬਦਲਾਅ ਅਤੇ ਮੌਜੂਦਾ ਗਲੋਬਲ ਬੇ-ਭਰੋਸਗੀਆਂ ਦਰਮਿਆਨ ਵਿਆਜ ਦਰਾਂ ’ਚ ਹੋਣ ਵਾਲੀ ਕਟੌਤੀ ਬਾਰੇ ਭਵਿੱਖਵਾਣੀ ਕਰ ਸਕੇ।” ਮਲਹੋਤਰਾ ਨੂੰ ਇਕ ਪੱਤਰਕਾਰ ਸੰਮੇਲਨ ’ਚ ਪੁੱਛਿਆ ਗਿਆ ਸੀ ਕਿ ਕੀ ਵਿਆਜ ਦਰਾਂ ’ਚ ਅੱਗੇ ਹੋਰ ਕਟੌਤੀ ਹੋਵੇਗੀ।
ਇਹ ਵੀ ਪੜ੍ਹੋ : ਸੋਨੇ ਨੇ ਫੜੀ ਰਫ਼ਤਾਰ, ਚਾਂਦੀ ਡਿੱਗੀ, ਜਾਣੋ ਅੱਜ 10 ਗ੍ਰਾਮ ਸੋਨੇ ਦੀ ਤਾਜ਼ਾ ਕੀਮਤ
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਆਰ. ਬੀ. ਆਈ. ਗਵਰਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਲਗਾਤਾਰ ਦੂਜੀ ਵਾਰ ਰੇਪੋ ਦਰ ’ਚ ਕਟੌਤੀ ਕੀਤੀ ਹੈ। ਮਹਾਭਾਰਤ ਅਨੁਸਾਰ ਸੰਜੇ ਨੂੰ ਦੈਵੀ ਦ੍ਰਿਸ਼ਟੀ ਪ੍ਰਾਪਤ ਸੀ ਅਤੇ ਉਨ੍ਹਾਂ ਨੇ ਆਪਣੀ ਸ਼ਕਤੀ ਦੀ ਵਰਤੋਂ ਕਰ ਕੇ ਕੁਰੂਕਸ਼ੇਤਰ ਦੇ ਲੜਾਈ ’ਚ ਹੋ ਰਹੀਆਂ ਘਟਨਾਵਾਂ ਬਾਰੇ ਨੇਤਰਹੀਣ ਰਾਜਾ ਧ੍ਰਿਤਰਾਸ਼ਟਰ ਨੂੰ ਹਾਲ ਸੁਣਾਇਆ ਸੀ।
ਇਹ ਵੀ ਪੜ੍ਹੋ : ਅਰਬਪਤੀ ਨੇ ਆਪਣੇ ਹੀ ਬੱਚਿਆਂ ਨੂੰ ਜਾਇਦਾਦ ਦੇਣ ਤੋਂ ਕੀਤਾ ਇਨਕਾਰ, ਕਾਰਨ ਜਾਣ ਕੇ ਹੋਵੋਗੇ ਹੈਰਾਨ
ਉਨ੍ਹਾਂ ਅੱਗੇ ਕਿਹਾ ਕਿ ਮੁਦਰਾ ਨੀਤੀ ਅਤੇ ਵਿੱਤੀ ਨੀਤੀ ਵਿਕਾਸ ਅਤੇ ਮਹਿੰਗਾਈ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਇਹ ਇਕ ਸਾਂਝੀ ਕੋਸ਼ਿਸ਼ ਹੈ। ਸਰਕਾਰ ਨੇ ਹਾਲ ਹੀ ’ਚ ਬਜਟ ’ਚ ਪੂੰਜੀਗਤ ਖ਼ਰਚੇ ’ਚ ਵਾਧਾ, ਟੈਕਸ ਛੋਟ ਦੇ ਕਈ ਉਪਰਾਲੇ ਕਰ ਕੇ ਆਪਣਾ ਕੰਮ ਕੀਤਾ ਹੈ ਅਤੇ ਅਸੀਂ ਰੇਪੋ ਦਰ ਨੂੰ ਘੱਟ ਕੀਤਾ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਅਸੀਂ (ਸਰਕਾਰ ਦੇ ਨਾਲ) ਮਿਲ ਕੇ ਆਪਣੇ ਦੇਸ਼ ’ਚ ਵਾਧਾ ਅਤੇ ਮਹਿੰਗਾਈ ਦੀ ਗਤੀਸ਼ੀਲਤਾ ਦੇ ਪ੍ਰਬੰਧਨ ਦੀ ਕੋਸ਼ਿਸ਼ ਕਰਾਂਗੇ।’’
ਇਹ ਵੀ ਪੜ੍ਹੋ : SBI ਬੈਂਕ ਨੇ ਕੀਤਾ ਵੱਡਾ ਬਦਲਾਅ , ਟਰਾਂਜੈਕਸ਼ਨ ਦੇ ਨਿਯਮ ਬਦਲੇ...
ਮਲਹੋਤਰਾ ਨੇ ਕਿਹਾ ਕਿ ਕੇਂਦਰੀ ਬੈਂਕ ਰੁਪਇਆ-ਡਾਲਰ ਵਟਾਂਦਰਾ ਦਰ ਲਈ ਕਿਸੇ ਪੱਧਰ ਜਾਂ ਘੇਰੇ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ ’ਚ ਸਿਰਫ ਉਦੋਂ ਦਖ਼ਲ ਦਿੰਦਾ ਹੈ, ਜਦੋਂ ਬਹੁਤ ਜ਼ਿਆਦਾ ਅਸਥਿਰਤਾ ਹੁੰਦੀ ਹੈ।
ਪੀ2ਪੀ ਲਿਮਿਟ ’ਚ ਨਹੀਂ ਹੋਵੇਗਾ ਕੋਈ ਬਦਲਾਅ
ਮੌਜੂਦਾ ਸਮੇਂ ’ਚ ਗਾਹਕਾਂ ਤੋਂ ਦੁਕਾਨਦਾਰਾਂ (ਪੀ2ਐੱਮ) ਨੂੰ ਪੂੰਜੀ ਬਾਜ਼ਾਰ, ਬੀਮਾ ਵਰਗੇ ਮਾਮਲਿਆਂ ’ਚ ਪ੍ਰਤੀ ਲੈਣ-ਦੇਣ 2 ਲੱਖ ਰੁਪਏ, ਜਦੋਂ ਕਿ ਟੈਕਸ ਭੁਗਤਾਨ, ਸਿੱਖਿਆ ਸੰਸਥਾਨਾਂ, ਹਸਪਤਾਲ, ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਲਈ ਭੁਗਤਾਨ ਹੱਦ 5 ਲੱਖ ਰੁਪਏ ਹੈ।
ਇਹ ਵੀ ਪੜ੍ਹੋ : ਹੋਟਲ 'ਚ ਕਮਰਾ ਬੁੱਕ ਕਰਨ ਦਾ ਤਰੀਕਾ ਬਦਲਿਆ! ਹੁਣ No ਆਧਾਰ ਕਾਰਡ Only....
ਮਲਹੋਤਰਾ ਨੇ ਬੁੱਧਵਾਰ ਨੂੰ ਚਾਲੂ ਮਾਲੀ ਸਾਲ ਦੀ ਪਹਿਲੀ ਦੋ ਮਹੀਨਿਆਂ ਦੇ ਵਰਫੇ ਪਿੱਛੋਂ ਹੋਣ ਵਾਲੀ ਮੁਦਰਾ ਨੀਤੀ ਸਮੀਖਿਆ ਪੇਸ਼ ਕਰਦੇ ਹੋਏ ਕਿਹਾ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਨੂੰ ਵਿਅਕਤੀ ਤੋਂ ਕਾਰੋਬਾਰੀਆਂ ਨੂੰ ਯੂ. ਪੀ. ਆਈ. ਰਾਹੀਂ ਲੈਣ-ਦੇਣ ਹੱਦ ’ਚ ਸੋਧ ਦੀ ਆਗਿਆ ਦੇਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਹਾਲਾਂਕਿ, ਇਕ ਵਿਅਕਤੀ ਤੋਂ ਦੂਜੇ ਵਿਅਕਤੀ (ਪੀ2ਪੀ) ਵਿਚਾਲੇ ਯੂ. ਪੀ. ਆਈ. ਰਾਹੀਂ ਲੈਣ-ਦੇਣ ਦੀ ਹੱਦ ਪਹਿਲਾਂ ਵਾਂਗ ਇਕ ਲੱਖ ਰੁਪਏ ਹੀ ਰਹੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8