RBI ਗਵਰਨਰ ਦਾ ਵੱਡਾ ਬਿਆਨ, ਕਿਹਾ-ਗਲੋਬਲ ਪੱਧਰ 'ਤੇ ਨਹੀਂ ਹੈ ਮੰਦੀ

09/19/2019 8:15:13 PM

ਮੁੰਬਈ — ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਕਿਹਾ ਕਿ ਗਲੋਬਲ ਜੋਖਿਮ ਵਧਿਆ ਹੈ ਪਰ ਭਾਰਤੀ ਅਰਥਵਿਵਸਥਾ ਮਜ਼ਬੂਤ ਸਥਿਤੀ 'ਚ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਕ ਮੁੱਖ ਕਾਰਨ ਕੁਲ ਕਰਜ਼ 'ਚ ਵਿਦੇਸ਼ੀ ਕਰਜ਼ ਦਾ ਹਿੱਸਾ ਸਿਰਫ 19.7 ਫੀਸਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਬਸਿਡੀ ਤੇ ਮਹਿੰਗਾਈ ਦਾ ਪੱਧਰ ਘੱਟ ਹੋਣ ਨਾਲ ਸਾਊਦੀ ਅ੍ਰਬ ਦੇ ਮੌਜੂਦਾ ਤੇਲ ਸੰਕਟ ਦਾ ਵੀ ਭਾਰਤ ਦੇ ਵਿੱਤੀ ਘਾਟੇ ਦਾ ਅਸਰ ਸੀਮਤ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਗਲੋਬਲ ਪੱਧਰ 'ਤੇ ਹਾਲੇ ਕੋਈ ਮੰਦੀ ਦੀ ਸਥਿਤੀ ਨਹੀਂ ਹੈ।

ਬਲਮੂਬਰਗ ਦੇ ਇਕ ਪ੍ਰੋਗਰਾਮ 'ਚ ਦਾਸ ਨੇ ਕਿਹਾ, 'ਗਲੋਬਲ ਖਤਰਾ ਵਧਣ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਮਜ਼ਬੂਤ ਸਥਿਤੀ 'ਚ ਹੈ ਕਿਉਂਕਿ ਇਸ ਦੀ ਇਕ ਮੁੱਖ ਕਾਰਨ ਕੁਲ ਕਰਜ਼ 'ਚ ਵਿਦੇਸ਼ੀ ਕਰਜ਼ ਦਾ ਹਿੱਸਾ ਸਿਰਫ 19.7 ਫੀਸਦੀ ਹੈ।' ਉਨ੍ਹਾਂ ਨੇ ਨਰਮੀ ਨਾਲ ਨਜਿੱਠਣ ਲਈ ਸਰਕਾਰ ਨੂੰ ਬਜਟ 'ਚ ਨਿਰਧਾਰਿਤ ਖਰਚ ਨੂੰ ਸ਼ੁਰੂ 'ਚ ਹੀ ਕਰਨ ਦਾ ਸੁਝਾਅ ਦਿੱਤਾ। ਦਾਸ ਨੇ ਕਿਹਾ ਕਿ ਆਰਥਿਕ ਵਾਧੇ ਨੂੰ ਗਤੀ ਦੇਣ ਲਈ ਨਰਮੀ ਦੇ ਚੱਕਰ ਨਾਲ ਨਜਿੱਠਣ ਦੇ ਉਪਾਅ ਨੂੰ ਵਿੱਤੀ ਗੁੰਜਾਇਸ਼ ਘੱਟ ਹੈ। ਮਹਿੰਗਾਈ ਬਾਰੇ ਉਨ੍ਹਾਂ ਕਿਹਾ ਕਿ ਅਗਲੇ ਇਕ ਸਾਲ 'ਚ ਮਹਿੰਗਾਈ 4 ਫੀਸਦੀ ਦੇ ਹੇਠਾ ਬਣੇ ਰਹਿਣ ਦੀ ਉਮੀਦ ਹੈ।


Inder Prajapati

Content Editor

Related News