ਆਰ.ਬੀ.ਆਈ. ਨੇ ਯੂਨੀਅਨ ਬੈਂਕ ਆਫ ਇੰਡੀਆ ’ਤੇ ਲਾਇਆ 10 ਲੱਖ ਦਾ ਜੁਰਮਾਨਾ

07/15/2019 9:11:54 PM

ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸਾਈਬਰ ਸੁਰੱਖਿਆ ਰੂਪ-ਰੇਖਾ ’ਤੇ ਉਸ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਯੂਨੀਅਨ ਬੈਂਕ ਆਫ ਇੰਡੀਆ ’ਤੇ 10 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਜੁਰਮਾਨਾ 9 ਜੁਲਾਈ ਨੂੰ ਲਾਇਆ ਗਿਆ। ਇਹ ਕਾਰਵਾਈ ਰੈਗੂਲੇਟਰੀ ਪਾਲਣਾ ’ਚ ਖਾਮੀਆਂ ਦੀ ਵਜ੍ਹਾ ਨਾਲ ਕੀਤੀ ਗਈ ਹੈ ਅਤੇ ਇਸ ਦਾ ਮਕਸਦ ਬੈਂਕ ਵਲੋਂ ਆਪਣੇ ਗਾਹਕਾਂ ਦੇ ਨਾਲ ਕੀਤੇ ਗਏ ਕਿਸੇ ਕਰਾਰ ਜਾਂ ਲੈਣ-ਦੇਣ ਦੀ ਵੈਧਤਾ ’ਤੇ ਸਵਾਲ ਚੁੱਕਣਾ ਨਹੀਂ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ 2016 ’ਚ ਬੈਂਕ ਦੀ ਸਵਿਫਟ ਪ੍ਰਣਾਲੀ ’ਚੋਂ ਨਿਕਲੇ 17.1 ਕਰੋਡ਼ ਡਾਲਰ ਮੁੱਲ ਦੇ 7 ਧੋਖਾਦੇਹੀ ਵਾਲੇ ਸੰਦੇਸ਼ਾਂ ’ਤੇ ਰਿਪੋਰਟ ਤੋਂ ਬਾਅਦ ਉਸ ਦੇ ਸਾਈਬਰ ਸੁਰੱਖਿਆ ਢਾਂਚੇ ਦੀ ਜਾਂਚ ’ਚ ਕਈ ਖਾਮੀਆਂ ਪਾਈਆਂ ਗਈਆਂ।


Inder Prajapati

Content Editor

Related News