RBI ਨੇ ਬੈਂਕਿੰਗ ਲੈਣ-ਦੇਣ ਲਈ ਡਿਜ਼ੀਟਲ ਮਾਧਿਅਮ ਦੀ ਵਰਤੋਂ ''ਤੇ ਦਿੱਤਾ ਜ਼ੋਰ

05/20/2020 11:42:25 PM

ਮੁੰਬਈ (ਭਾਸ਼ਾ) -ਦੇਸ਼ 'ਚ ਚੌਥੇ ਦੌਰ ਦਾ ਲਾਕਡਾਊਨ ਲਾਗੂ ਹੋਣ ਨਾਲ ਹੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਿੰਗ ਲੈਣ-ਦੇਣ ਲਈ ਡਿਜ਼ੀਟਲ ਮਾਧਿਅਮ ਦੀ ਵਰਤੋਂ 'ਤੇ ਜ਼ੋਰ ਦਿੱਤਾ। ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ (ਐੱਨ. ਡੀ. ਐੱਮ. ਏ.) ਨੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ 31 ਮਈ ਤੱਕ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਸੀ। ਲਾਕਡਾਊਨ ਦੌਰਾਨ ਡਿਜ਼ੀਟਲ ਭੁਗਤਾਨ ਦੀ ਵਰਤੋਂ ਜ਼ਿਆਦਾ ਮਹੱਤਵਪੂਰਣ ਹੋ ਗਿਆ ਹੈ।

ਕੇਂਦਰੀ ਬੈਂਕ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਸ਼ੁਰੂ ਕੀਤੇ ਗਏ ਇਕ ਅਭਿਆਨ 'ਚ ਕਿਹਾ ਕਿ ਡਿਜ਼ੀਟਲ ਭੁਗਤਾਨ ਮਾਧਿਅਮਾਂ ਜ਼ਰੀਏ ਬੈਂਕਿੰਗ ਲੈਣ-ਦੇਣ ਆਸਾਨ ਹੈ। ਆਰ. ਬੀ. ਆਈ. ਨੇ ਅਭਿਆਨ 'ਚ ਕਿਹਾ ਕਿ ਸੁਰੱਖਿਅਤ ਡਿਜ਼ੀਟਲ ਲੈਣ-ਦੇਣ ਘਰੋਂ ਕੀਤਾ ਜਾ ਸਕਦਾ ਹੈ। ਆਰ. ਬੀ. ਆਈ. ਨੇ ਹਾਲਾਂਕਿ ਗਾਹਕਾਂ ਨੂੰ ਡਿਜ਼ੀਟਲ ਲੈਣ-ਦੇਣ ਦੌਰਾਨ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਹੈ।


Karan Kumar

Content Editor

Related News