ਕੀ ਹੁਣ ATM ''ਚੋਂ 5000 ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ''ਤੇ ਲੱਗੇਗਾ ਚਾਰਜ?

06/20/2020 9:51:01 AM

ਨਵੀਂ ਦਿੱਲੀ : ਹੁਣ ਏ.ਟੀ.ਐੱਮ. 'ਚੋਂ 5000 ਰੁਪਏ ਤੋਂ ਜ਼ਿਆਦਾ ਦੀ ਨਿਕਾਸੀ 'ਤੇ ਚਾਰਜ ਲੱਗੇਗਾ। ਦਰਅਸਲ ਇਸ ਨੂੰ ਲੈ ਕੇ ਰਿਜ਼ਰਵ ਬੈਂਕ (RBI) ਵਿਚਾਰ ਕਰ ਰਿਹਾ ਹੈ। RTI ਤੋਂ ਮਿਲੀ ਜਾਣਕਾਰੀ ਮੁਤਾਬਕ ਡਿਜ਼ੀਟਲ ਲੈਣ-ਦੇਣ ਨੂੰ ਵਧਾਵਾ ਦੇਣ ਅਤੇ ਕੈਸ਼ ਨਿਕਾਸੀ ਦੀ ਆਦਤ ਨੂੰ ਘੱਟ ਕਰਨ ਲਈ ਰਿਜ਼ਰਵ ਬੈਂਕ ਚਾਰਜ ਵਸੂਲਣ ਦੇ ਬਾਰੇ ਵਿਚ ਵਿਚਾਰ ਕਰ ਰਿਹਾ ਹੈ। ਆਰ.ਟੀ.ਆਈ. ਜ਼ਰੀਏ ਮਿਲੀ ਆਰ.ਬੀ.ਆਈ. ਦੀ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ। RTI ਤੋਂ ਮਿਲੀ ਜਾਣਕਾਰੀ ਮੁਤਾਬਕ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਚੀਫ ਐਗਜੀਕਿਉਟਿਵ ਵੀਜੀ ਕੰਨਨ ਦੀ ਅਗਵਾਈ ਵਿਚ ਬਣੀ ਕਮੇਟੀ ਨੇ ਕੈਸ਼ ਨਿਕਾਸੀ ਦੀ ਆਦਤ ਨੂੰ ਘੱਟ ਕਰਨ ਲਈ ਜੋ ਆਪਣੀ ਰਿਪੋਰਟ ਸੌਂਪੀ ਸੀ, ਉਸ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ। ਇਸ ਰਿਪੋਰਟ ਨੂੰ ਉਨ੍ਹਾਂ ਨੇ 22 ਅਕਤੂਬਰ 2019 ਨੂੰ ਰਿਜ਼ਰਵ ਬੈਂਕ ਨੂੰ ਸੌਂਪਿਆ ਸੀ। ਹਾਲਾਂਕਿ ਇਸ ਨੂੰ ਕਦੇ ਜਨਤਕ ਨਹੀਂ ਕੀਤਾ ਗਿਆ।

ਪਹਿਲਾਂ RBI ਨੇ ਪਟੀਸ਼ਨ ਕੀਤੀ ਖਾਰਜ
ਲਾਈਫ ਮਿੰਟ ਦੀ ਰਿਪੋਰਟ ਮੁਤਾਬਕ ਆਰ.ਟੀ.ਆਈ. ਕਰਮਚਾਰੀ ਸ਼੍ਰੀਕਾਂਤ ਐਲ ਦੀ ਪਟੀਸ਼ਨ ਨੂੰ ਆਰ.ਬੀ.ਆਈ. ਦੇ ਪਬਲਿਕ ਇਨਫਾਰਮੇਸ਼ਨ ਆਫਿਸਰ ( P9O ) ਨੇ ਪਹਿਲਾਂ ਖਾਰਜ ਕਰ ਦਿੱਤਾ ਸੀ। ਬਾਅਦ ਵਿਚ ਉਨ੍ਹਾਂ ਨੇ ਰਿਜ਼ਰਵ ਬੈਂਕ ਦੇ ਜਵਾਬ ਵਿਰੁੱਧ ਅਪੀਲ ਕੀਤੀ, ਜਿਸ ਦੇ ਬਾਅਦ ਉਨ੍ਹਾਂ ਨੂੰ ਰਿਪੋਰਟ ਦਾ ਐਕਸੈਸ ਮਿਲਿਆ। ਸ਼੍ਰੀਕਾਂਤ ਨੇ ਇਸ ਕਾਪੀ ਨੂੰ ਪਬਲਿਕ ਡੋਮੇਨ ਵਿਚ ਸਾਹਮਣੇ ਰੱਖਿਆ ਹੈ ।

ATM ਦਾ ਸੰਚਾਲਨ ਖ਼ਰਚਾ ਵਧਿਆ
ਇਸ ਰਿਪੋਰਟ ਮੁਤਾਬਕ ਏ.ਟੀ.ਐੱਮ. ਦਾ ਸੰਚਾਲਨ ਖ਼ਰਚਾ ਕਾਫ਼ੀ ਵੱਧ ਗਿਆ ਹੈ। ਇਸ ਦੇ ਇਲਾਵਾ ਇੰਟਰਚੇਂਜ ਫੀਸ ਅਤੇ ਏ.ਟੀ.ਐੱਮ. ਯੂਜੇਜ ਚਾਰਜ ਕੈਪ ਦੀ ਸਮੀਖਿਆ 2012 ਅਤੇ 2008 ਤੋਂ ਨਹੀਂ ਕੀਤੀ ਗਈ ਹੈ। ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੈਮੀ ਅਰਬਨ ਅਤੇ ਰੂਰਲ ਏਰੀਆ ਵਿਚ ਏ.ਟੀ.ਐੱਮ. ਦੀ ਕਾਫ਼ੀ ਘੱਟ ਗਿਣਤੀ ਹੈ। ਉਥੇ ਵੱਡੀ ਗਿਣਤੀ ਵਿਚ ਨਵੀਂ ਏ.ਟੀ.ਐੱਮ ਮਸ਼ੀਨ ਲਗਾਉਣ ਦੀ ਜ਼ਰੂਰਤ ਹੈ।


cherry

Content Editor

Related News