ਰੈਪੋ ਦਰ ’ਚ 0.25 ਫੀਸਦੀ ਤੋਂ 0.35 ਫੀਸਦੀ ਦਾ ਵਾਧੇ ਕਰ ਸਕਦੈ RBI : ਮਾਹਿਰ

Monday, Aug 01, 2022 - 05:19 PM (IST)

ਮੁੰਬਈ, (ਭਾਸ਼ਾ) - ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਵਾਧਾ ਦੇ ਕੁਝ ਦਿਨ ਬਾਅਦ ਭਾਰਤੀ ਰਿਜ਼ਰਵ ਬੈਂਕ ਵੀ ਮੁੱਖ ਨੀਤੀਗਤ ਦਰ ਰੇਪੋ ’ਚ 0.25 ਤੋਂ 0.35 ਫੀਸਦੀ ਦਾ ਵਾਧਾ ਕਰ ਸਕਦਾ ਹੈ। ਮਾਹਿਰਾ ਦਾ ਮੰਨਣਾ ਹੈ ਕਿ ਮਹਿੰਗਾਈ ’ਤੇ ਰੋਕ ਲਈ ਕੇਂਦਰੀ ਬੈਂਕ ਆਉਣ ਵਾਲੀ ਕਰੰਸੀ ਨੀਤੀ ਸਮੀਖਿਆ ਬੈਠਕ ’ਚ ਰੇਪੋ ਦਰ ਵਧਾ ਸਕਦਾ ਹੈ।

ਕੇਂਦਰੀ ਬੈਂਕ ਪਹਿਲਾਂ ਹੀ ਆਪਣੇ ਨਰਮ ਕਰੰਸੀ ਰੁੱਖ ਨੂੰ ਹੌਲੀ-ਹੌਲੀ ਵਾਪਸ ਲੈਣ ਦਾ ਐਲਾਨ ਕਰ ਚੁੱਕਾ ਹੈ। ਰਿਜ਼ਰਵ ਬੈਂਕ ਦੀ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਤਿੰਨ ਦਿਨ ਦੀ 2 ਮਹੀਨਾਵਾਰੀ ਬੈਠਕਾਂ ਤਿੰਨ ਅਗਸਤ ਤੋਂ ਸ਼ੁਰੂ ਹੋ ਹੋਣਗੀਆਂ।

ਪ੍ਰਚੂਨ ਮਹਿੰੰਗਾਈ 6 ਮਹੀਨਿਆਂ ਤੋਂ ਰਿਜ਼ਰਵ ਬੈਂਕ ਦੇ 6 ਫੀਸਦੀ ਦੇ ਸੰਤੋਸ਼ਜਨਕ ਪੱਧਰ ’ਤੇ ਬਣੀ ਹੋਈ ਹੈ। ਅਜਿਹੇ ’ਚ ਰਿਜ਼ਰਵ ਬੈਂਕ ਨੇ ਮਈ ਅਤੇ ਜੂਨ ’ਚ ਰੇਪੋ ਦਰ ’ਚ ਕ੍ਰਮਵਾਰ 0.40 ਫੀਸਦੀ ਅਤੇ 0.50 ਫੀਸਦੀ ਦਾ ਵਾਧਾ ਕੀਤਾ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਇਸ ਹਫਤੇ ਮੁੱਖ ਨੀਤੀਗਤ ਦਰ ਨੂੰ ਘੱਟ ਤੋਂ ਘੱਟ ਮਹਾਮਾਰੀ ਦੇ ਪਹਿਲਾਂ ਦੇ ਪੱਧਰ ’ਤੇ ਲੈ ਜਾਵੇਗਾ।

ਇਹ ਵੀ ਪੜ੍ਹੋ : ਅਗਸਤ ਮਹੀਨੇ ਦੀ ਸ਼ੁਰੂਆਤ ਰਾਹਤ ਨਾਲ, ਜਾਣੋ ਇਸ ਮਹੀਨੇ ਹੋਣ ਵਾਲੇ ਮਹੱਤਵਪੂਰਨ ਬਦਲਾਅ ਬਾਰੇ

ਆਉਣ ਵਾਲੇ ਮਹੀਨਿਆਂ ’ਚ ਇਸ ’ਚ ਹੋਰ ਵਾਧਾ ਹੋਵੇਗਾ। ਬੋਫਾ ਗਲੋਬਲ ਰਿਸਰਚ ਦੀ ਰਿਪੋਰਟ ’ਚ ਕਿਹਾ ਗਿਆ ਹੈ, ‘‘ਸਾਡਾ ਮੰਨਣਾ ਹੈ ਕਿ ਐੱਮ. ਪੀ. ਸੀ. 5 ਅਗਸਤ ਨੂੰ ਰੇਪੋ ਦਰ ’ਚ 0.35 ਫੀਸਦੀ ਦਾ ਵਾਧਾ ਕਰੇਗੀ। ਨਾਲ ਹੀ ਉਹ ਆਪਣੇ ਰੁਖ ਨੂੰ ਹੌਲੀ-ਹੌਲੀ ਸਖਤ ਕਰੇਗੀ।’’ ਰਿਪੋਰਟ ’ਚ ਕਿਹਾ ਗਿਆ ਹੈ ਕਿ ਰੇਪੋ ਦਰ ’ਚ ਹਮਲਾਵਰ 0.50 ਫੀਸਦੀ ਜਾਂ ਕੁਝ ਨਰਮ 0.25 ਫੀਸਦੀ ਦੇ ਵਾਧੇ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਬੈਂਕ ਆਫ ਬੜੌਦਾ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਫੈੱਡਰਲ ਰਿਜ਼ਰਵ ਨੇ ਕੈਲੰਡਰ ਸਾਲ 2022 ’ਚ ਵਿਆਜ ਦਰਾਂ ’ਚ 2.25 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਅਜਿਹੀ ਸੰਭਾਵਨਾ ਬਣ ਰਹੀ ਹੈ ਕਿ ਰਿਜ਼ਰਵ ਬੈਂਕ ਵੀ ਵਿਆਜ ਦਰਾਂ ’ਚ ਤੈਅ ਸਮੇਂ ਤੋਂ ਪਹਿਲਾਂ ਜ਼ਿਆਦਾ ਵਾਧਾ ਕਰ ਸਕਦਾ ਹੈ।

ਰਿਪੋਰਟ ਕਹਿੰਦੀ ਹੈ, ‘‘ਹਾਲਾਂਕਿ ਭਾਰਤ ’ਚ ਹਾਲਾਤ ਨੂੰ ਦੇਖਦੇ ਹੋਏ ਹੁਣ ਹਮਲਾਵਰ ਰੁਖ ਦੀ ਲੋੜ ਨਹੀਂ ਹੈ। ਹਾਊਸਿੰੰਗ. ਕਾਮ ਦੇ ਸਮੂਹ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਧਰੁਵ ਅਗਰਵਾਲ ਨੇ ਕਿਹਾ ਕਿ ਅਮਰੀਕਾ ਸਣੇ ਦੁਨੀਆ ਦੇ ਹੋਰ ਦੇਸ਼ਾਂ ਦੇ ਬੈਂਕਿੰਗ ਰੈਗੂਲੇਟਰੀ ਹਮਲਾਵਰ ਤਰੀਕੇ ਨਾਲ ਿਵਆਜ ਦਰਾਂ ਵਧਾ ਰਹੇ ਹਨ ਪਰ ਭਾਰਤ ’ਚ ਸਥਿਤੀ ਅਜਿਹੀ ਨਹੀਂ ਹੈ। ਇਥੇ ਹਮਲਾਵਰ ਤਰੀਕੇ ਨਾਲ ਿਵਆਜ ਦਰਾਂ ਵਧਾਉਣ ਦੀ ਲੋੜ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਕੇਂਦਰੀ ਬੈਂਕ ਵਿਆਜ ਦਰਾਂ ’ਚ 0.20 ਤੋਂ 0.25 ਫੀਸਦੀ ਦਾ ਵਾਧਾ ਕਰੇਗਾ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਤੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਸੁਰੱਖਿਆ ਜਾਰੀ ਰੱਖਣ ਲਈ ਕੇਂਦਰ ਨੂੰ ਮਿਲੀ ਮਨਜ਼ੂਰੀ

ਨੋਟ - ਇਸ ਖ਼ਬਰ  ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News