RBI ਵੱਲੋਂ ਕੋਵਿਡ ਹੈਲਥ ਸੇਵਾਵਾਂ ਲਈ 50,000 ਕਰੋੜ ਰੁਪਏ ਦੀ ਵੱਡੀ ਘੋਸ਼ਣਾ

05/05/2021 10:28:02 AM

ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਪ੍ਰੈੱਸ ਕਾਨਫਰੰਸ ਕਰਕੇ ਵੱਡੀ ਘੋਸ਼ਣਾ ਕੀਤੀ ਹੈ। ਸ਼ਕਤੀਕਾਂਤ ਦਾਸ ਨੇ ਮਹਾਮਾਰੀ ਦੇ ਦੌਰ ਵਿਚ ਕੋਵਿਡ ਸਿਹਤ ਸੇਵਾਵਾਂ ਲਈ 50,000 ਕਰੋੜ ਰੁਪਏ ਦੀ ਵਿਸ਼ੇਸ਼ ਲੋਨ ਵਿਵਸਥਾ ਕਰਨ ਦਾ ਐਲਾਨ ਕੀਤਾ ਹੈ। ਬੈਂਕ ਕੋਵਿਡ ਲੋਨ ਬੁੱਕ ਬਣਾਉਣਗੇ।

ਰਿਜ਼ਰਵ ਬੈਂਕ ਗਵਰਨਰ ਨੇ ਕਿਹਾ ਕਿ ਹਸਪਤਾਲਾਂ, ਆਕਸੀਜਨ, ਸਪਲਾਈਕਰਤਾਵਾਂ, ਟੀਕਾ ਦਰਾਮਦਕਾਰਾਂ, ਕੋਵਿਡ ਦਵਾਈਆਂ ਲਈ ਪਹਿਲ ਦੇ ਆਧਾਰ 'ਤੇ ਬੈਂਕਾਂ ਵੱਲੋਂ ਕਰਜ਼ ਮਿਲੇਗਾ।

ਦਾਸ ਨੇ ਕਿਹਾ ਕਿ ਆਰ. ਬੀ. ਆਈ. ਮੌਜੂਦਾ ਪੂਰੀ ਸਥਿਤੀ 'ਤੇ ਨਜ਼ਰ ਬਣਾਏ ਹੋਏ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਇਕਨੋਮੀ ਪ੍ਰਭਾਵਿਤ ਹੋਈ ਹੈ, ਜਦੋਂ ਕਿ ਪਹਿਲੀ ਲਹਿਰ ਮਗਰੋਂ ਦੇਸ਼ ਦੀ ਅਰਥਵਿਵਸਥਾ ਨੇ ਤੇਜ਼ੀ ਨਾਲ ਰਿਕਵਰੀ ਦਰਜ ਕੀਤੀ ਹੈ। ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਗੰਭੀਰ ਹੈ। ਰਿਜ਼ਰਵ ਬੈਂਕ ਗਵਰਨਰ ਨੇ ਕਿਹਾ ਕਿ ਮਾਨਸੂਨ ਚੰਗਾ ਰਹਿਣ ਨਾਲ ਗ੍ਰਾਮੀਣ ਮੰਗ ਬਿਹਤਰ ਰਹਿਣ ਦਾ ਸੰਕੇਤ ਹੈ। ਪਿਛਲੇ ਮਹੀਨੇ ਟਰੈਕਟਰ ਮੰਗ ਚੰਗੀ ਰਹੀ। ਉਨ੍ਹਾਂ ਕਿਹਾ ਕਿ ਚੰਗੇ ਮਾਨਸੂਨ ਨਾਲ ਮਹਿੰਗਾਈ ਵਿਚ ਕਮੀ ਆਉਣ ਦੀ ਉਮੀਦ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮਹਿੰਗਾਈ ਆਰ. ਬੀ. ਆਈ. ਦੇ ਅਨੁਮਾਨ ਦਾਇਰੇ ਵਿਚ ਰਹੇਗੀ।


Sanjeev

Content Editor

Related News